ਪਾਕਿ ਦੇ ਵਿਦੇਸ਼ ਸਕੱਤਰ ਏਜ਼ਾਜ਼ ਅਹਿਮਦ ਭਲਕੇ ਆਉਣਗੇ ਦਿੱਲੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਵਿਚਾਲੇ ਫਿਰ ਤੋਂ ਗੱਲਬਾਤ ਦਾ ਰਸਤਾ ਖੁੱਲ੍ਹ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਸਕੱਤਰ ਏਜ਼ਾਜ ਅਹਿਮਦ ਚੌਧਰੀ ਮੰਗਲਵਾਰ ਨੂੰ ਦਿੱਲੀ ਆ ਰਹੇ ਹਨ ਜਿੱਥੇ ਉਹ ਭਾਰਤੀ ਵਿਦੇਸ਼ ਸਕੱਤਰ ਐਸ.ਜੈਸ਼ੰਕਰ ਨਾਲ ਗੱਲਬਾਤ ਕਰਨਗੇ। ਏਜ਼ਾਜ ‘ਹਾਰਟ ਆਫ਼ ਏਸ਼ੀਆ’ ਸਮਾਗਮ ਵਿੱਚ ਹਿੱਸਾ ਲੈਣ ਲਈ ਦਿੱਲੀ ਆ ਰਹੇ ਹਨ।
ਸਮਾਗਮ ਤੋਂ ਵੱਖਰੇ ਤੌਰ ਉੱਤੇ ਉਹ ਭਾਰਤੀ ਵਿਦੇਸ਼ ਸਕੱਤਰ ਨਾਲ ਵੱਖ-ਵੱਖ ਮੁੱਦਿਆਂ ਉੱਤੇ ਗੱਲਬਾਤ ਕਰਨਗੇ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਭਾਰਤ ਨਾਲ ਗੱਲਬਾਤ ਦੇ ਸਾਰੇ ਰਸਤੇ ਬੰਦ ਹੋਣ ਦਾ ਬਿਆਨ ਦਿੱਤਾ ਸੀ।
ਇਸ ਬਿਆਨ ਦੇ ਇੱਕ ਮਹੀਨੇ ਬਾਅਦ ਪਾਕਿਸਤਾਨ ਦਾ ਵਿਦੇਸ਼ ਸਕੱਤਰ ਭਾਰਤ ਨਾਲ ਗੱਲਬਾਤ ਕਰਨ ਲਈ ਦਿੱਲੀ ਆ ਰਿਹਾ ਹੈ। ਦੋਹਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀ ਗੱਲਬਾਤ ਦਾ ਏਜੰਡਾ ਕੀ ਹੋਵੇਗਾ ਇਹ ਅਜੇ ਤੈਅ ਨਹੀਂ ਹੈ।
Check Also
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ
ਪਹਿਲੇ ਦਿਨ ਵੱਡੀ ਗਿਣਤੀ ਸਰਧਾਲੂਆਂ ਨੇ ਮੱਥਾ ਟੇਕਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਉੱਤਰਾਖੰਡ ’ਚ ਗੁਰਦੁਆਰਾ ਸ੍ਰੀ …