Breaking News
Home / ਭਾਰਤ / ਦੁਨੀਆ ਭਰ ‘ਚ ਕਰੋਨਾ ਦਾ ਕਹਿਰ ਅਮਰਵੇਲ ਵਾਂਗ ਵਧਿਆ

ਦੁਨੀਆ ਭਰ ‘ਚ ਕਰੋਨਾ ਦਾ ਕਹਿਰ ਅਮਰਵੇਲ ਵਾਂਗ ਵਧਿਆ

39 ਹਜ਼ਾਰ ਤੋਂ ਵੱਧ ਮੌਤਾਂ, ਇਟਲੀ ‘ਚ 12 ਅਪ੍ਰੈਲ ਤੱਕ ਲੌਕਡਾਊਨ ਵਧਾਇਆ
ਪੂਰੇ ਵਿਸ਼ਵ ‘ਚ 8 ਲੱਖ ਤੋਂ ਵੱਧ ਲੋਕ ਨਾਮੁਰਾਦ ਬਿਮਾਰੀ ਕਰੋਨਾ ਤੋਂ ਪੀੜਤ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦੁਨੀਆ ਭਰ ‘ਚ ਕਰੋਨਾ ਵਾਇਰਸ ਦੇ ਮਾਮਲੇ ਅਮਰਵੇਲ ਵਾਂਗ ਵਧਦੇ ਹੀ ਜਾ ਰਹੇ ਹਨ। ਪੂਰੇ ਵਿਸ਼ਵ ‘ਚ 8 ਲੱਖ ਤੋਂ ਵੱਧ ਵਿਅਕਤੀ ਕਰੋਨਾ ਤੋਂ ਪੀੜਤ ਹਨ ਅਤੇ ਹੁਣ ਤੱਕ 39 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਯੂਰਪ ‘ਚ ਇਟਲੀ, ਸਪੇਨ ਅਤੇ ਫਰਾਂਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ‘ਚ ਸ਼ਾਮਲ ਹਨ। ਸਪੇਨ ‘ਚ ਇਕ ਦਿਨ ‘ਚ ਸਭ ਤੋਂ ਜ਼ਿਆਦਾ 850 ਦੇ ਕਰੀਬ ਮੌਤਾਂ ਅਤੇ ਫਰਾਂਸ ‘ਚ 418 ਵਿਅਕਤੀਆਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਸਪੇਨ ‘ਚ ਮੌਤਾਂ ਦਾ ਅੰਕੜਾ 8 ਹਜ਼ਾਰ ਤੋਂ ਉਪਰ ਅਤੇ ਫਰਾਂਸ ‘ਚ 3 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਦੂਜੇ ਪਾਸੇ ਇਟਲੀ ‘ਚ 3 ਅਪ੍ਰੈਲ ਨੂੰ ਖਤਮ ਹੋਣ ਵਾਲੇ ਲੌਕਡਾਊਨ ਨੂੰ ਹੁਣ 12 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ, ਜਿੱਥੇ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ 1 ਲੱਖ ਨੂੰ ਪਾਰ ਕਰ ਚੁੱਕਾ ਹੈ ਅਤੇ ਇਟਲੀ ‘ਚ 11 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਟਲੀ ‘ਚ ਰੋਜ਼ਾਨਾ ਔਸਤਨ 600 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਰਹੀ ਹੈ। ਦੁਨੀਆ ਦੀ ਸੁਪਰ ਅਖਵਾਉਣ ਵਾਲਾ ਅਮਰੀਕਾ ਕਰੋਨਾ ਦੀ ਲਪੇਟ ‘ਚ ਬੁਰੀ ਤਰ੍ਹਾਂ ਘਿਰ ਗਿਆ ਹੈ। ਅਮਰੀਕਾ ‘ਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦਾ ਅੰਕੜ 1 ਲੱਖ 65 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ ਅਤੇ ਇਥੇ 3 ਹਜ਼ਾਰ ਤੋਂ ਵੱਧ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਕਰੋਨਾ ਵਾਇਰਸ ਨੇ ਪੂਰੇ ਭਾਰਤ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਪੂਰੇ ਭਾਰਤ ‘ਚ ਹੁਣ ਤੱਕ 1400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦਕਿ 45 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੂਫਾਨ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, 1 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ

ਮਮਤਾ ਬੈਨਰਜੀ ਨੇ ਕਿਹਾ ਕਿ ਇਹ ਐਡਵਾਂਸ ਹੈ ਜਾਂ ਰਾਹਤ ਪੈਕੇਜ ਜਲਾਲਾਬਾਦ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ …