ਮੋਦੀ ਸਰਕਾਰ ਨੇ ਸਾਬਕਾ ਰਾਅ ਚੀਫ਼ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਚੇਅਰਮੈਨ ਕੀਤਾ ਨਿਯੁਕਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਹਿਲਗਾਮ ਹਮਲੇ ਤੋਂ 8 ਦਿਨ ਬਾਅਦ ਪਾਕਿਸਤਾਨੀ ਫੌਜ ਨੇ ਕੌਮੀ ਸਰਹੱਦ ’ਤੇ ਕਈ ਚੌਕੀਆਂ ਖਾਲੀ ਕਰ ਦਿੱਤੀਆਂ ਹਨ ਅਤੇ ਪਾਕਿ ਫੌਜ ਨੇ ਇਨ੍ਹਾਂ ਚੌਕੀਆਂ ਤੋਂ ਪਾਕਿਸਤਾਨੀ ਝੰਡੇ ਵੀ ਹਟਾ ਦਿੱਤੇ ਹਨ। ਇਸ ਦੇ ਨਾਲ ਹੀ ਕਠੂਆ ਦੇ ਪਰਗਵਾਲ ਇਲਾਕੇ ’ਚ ਵੀ ਇਕ ਪੋਸਟ ਨੂੰ ਪਾਕਿ ਫੌਜ ਨੇ ਖਾਲੀ ਕਰ ਦਿੱਤੀ ਹੈ। ਉਧਰ ਐਲਓਸੀ ’ਤੇ ਪਾਕਿਸਤਾਨੀ ਫੌਜ ਵੱਲੋਂ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਾਕਿ ਫੌਜ ਵੱਲੋਂ ਕੌਮੀ ਸਰਹੱਦ ’ਤੇ ਵੀ ਸੀਜਫਾਇਰ ਨੂੰ ਤੋੜਿਆ ਗਿਆ, ਜਿਸ ਦਾ ਭਾਰਤੀ ਫੌਜ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ। ਉਧਰ ਭਾਰਤ ਦੀ ਕੇਂਦਰ ਸਰਕਾਰ ਨੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦਾ ਨਵੇਂ ਸਿਰੇ ਤੋਂ ਗਠਨ ਕਰ ਦਿੱਤਾ ਹੈ। ਰਾਅ ਦੇ ਸਾਬਕਾ ਚੀਫ਼ ਆਲੋਕ ਜੋਸ਼ੀ ਨੂੰ ਇਸ ਦਾ ਚੇਅਰਮੈਨ ਲਗਾਇਆ ਗਿਆ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ’ਤੇ ਅੱਜ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਮੀਟਿੰਗ ਵੀ ਹੋਈ।
Check Also
ਜਾਤੀ ਜਨਗਣਨਾ ਕਰਵਾਏਗੀ ਭਾਰਤ ਸਰਕਾਰ – ਨਰਿੰਦਰ ਮੋਦੀ ਕੈਬਨਿਟ ਦਾ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਜਾਤੀ ਜਨਗਣਨਾ ਕਰਵਾਏਗੀ। ਇਹ ਫੈਸਲਾ ਅੱਜ ਬੁੱਧਵਾਰ ਨੂੰ ਨਵੀਂ ਦਿੱਲੀ …