ਕਿਹਾ : ਆਪਣੀ ਜ਼ਿੰਦਗੀ ਨਾਲ ਜੁੜੇ ਤੱਥਾਂ ਨੂੰ ਚੈਨਲ ’ਤੇ ਕਰਾਂਗਾ ਸ਼ੇਅਰ
ਅੰਮਿ੍ਰਤਸਰ/ਬਿਊਰੋ ਨਿਊਜ਼ : ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਹੁਣ ਯੂਟਿਊਬ ਚੈਨਲ ਚਲਾਉਣਗੇ। ਇਸ ਚੈਨਲ ਦਾ ਨਾਮ ‘ਨਵਜੋਤ ਸਿੱਧੂ ਆਫੀਸ਼ੀਅਲ’ ਹੋਵੇਗਾ ਅਤੇ ਇਸ ਸਬੰਧੀ ਖੁਦ ਸਿੱਧੂ ਵੱਲੋਂ ਅੱਜ ਅੰਮਿ੍ਰਤਸਰ ਵਿਖੇ ਜਾਣਕਾਰੀ ਦਿੱਤੀ ਗਈ। ਸਿੱਧੂ ਨੇ ਕਿਹਾ ਕਿ ਮੇਰਾ ਜੀਵਨ ਇੰਦਰ ਧਨੁਸ਼ ਹੈ, ਜਿਸ ਨੂੰ ਮੈਂ ਆਪਣੇ ਚੈਨਲ ’ਤੇ ਸ਼ੇਅਰ ਕਰਾਂਗਾ। ਉਨ੍ਹਾਂ ਕਿਹਾ ਮੇਰੀ ਬਚਪਨ ਤੋਂ ਲੈ ਕੇ ਹੁਣ ਤੱਕ ਇਕ ਪੱਕੀ ਆਦਤ ਹੈ ਕਿ ਮੈਂ ਰੋਜ਼ਾਨਾ ਸਵੇਰੇ ਉਠਦੇ ਹੀ ਅਰਦਾਸ ਕਰਦਾ ਹਾਂ। ਜਿਸ ’ਚ ਮੈਂ ਕਹਿੰਦਾ ਹਾਂ ਕਿ ਹੇ ਪ੍ਰਮਾਤਮਾ ਮੈਨੂੰ ਸਦਭਾਵਨਾ ਦਾ ਸਾਧਨ ਬਣਾਓ ਅਤੇ ਜੇਕਰ ਮੈਂ ਕਿਸੇ ਦਾ ਭਲਾ ਕਰ ਸਕਾਂ ਤਾਂ ਇਹ ਮੇਰੇ ਲਈ ਖੁਸ਼ੀ ਵਾਲੀ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ ਸਮੁੱਚਾ ਸੰਸਾਰ ਮੇਰਾ ਪਰਿਵਾਰ ਹੈ ਅਤੇ ਸਾਰੀ ਮਨੁੱਖ ਜਾਤੀ ਮੇਰੇ ਭੈਣ-ਭਰਾ ਹਨ ਅਤੇ ਖੁਸ਼ੀਆਂ ਫੈਲਾਉਣਾ ਅਤੇ ਭਲਾਈ ਕਰਨਾ ਮੇਰਾ ਧਰਮ ਹੈ। ਸਿੱਧੂ ਨੇ ਅੱਗੇ ਕਿਹਾ ਕਿ ਮੈਂ ਆਪਣੇ ਜੀਵਨ ਵਿਚ ਬਹੁਤ ਸੰਘਰਸ਼ ਕੀਤਾ ਹੈ ਅਤੇ ਅੱਗੇ ਵਧਣ ਲਈ ਕੋਈ ਵੀ ਸ਼ਾਰਟ ਕੱਟ ਨਹੀਂ ਅਪਣਾਇਆ। ਇਸ ਮੌਕੇ ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
Check Also
ਜਾਤੀ ਜਨਗਣਨਾ ਕਰਵਾਏਗੀ ਭਾਰਤ ਸਰਕਾਰ – ਨਰਿੰਦਰ ਮੋਦੀ ਕੈਬਨਿਟ ਦਾ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਜਾਤੀ ਜਨਗਣਨਾ ਕਰਵਾਏਗੀ। ਇਹ ਫੈਸਲਾ ਅੱਜ ਬੁੱਧਵਾਰ ਨੂੰ ਨਵੀਂ ਦਿੱਲੀ …