ਛੇ ਮਹੀਨੇ ਚੱਲਣ ਵਾਲੀ ਚਾਰ ਧਾਮ ਯਾਤਰਾ ਦੀ ਹੋਈ ਸ਼ੁਰੂਆਤ
ਹਰਿਦੁਆਰ/ਬਿਊਰੋ ਨਿਊਜ਼ : ਗੰਗੋਤਰੀ ਅਤੇ ਯਮਨੋਤਰੀ ਧਾਮ ਦੇ ਕਪਾਟ ਅੱਜ ਬੁੱਧਵਾਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲਗਭਗ 6 ਮਹੀਨੇ ਚੱਲਣ ਵਾਲੀ ਚਾਰ ਧਾਮ ਯਾਤਰਾ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਇਸ ਤੋਂ ਪਹਿਲਾਂ ਮਾਂ ਗੰਗਾ ਦੀ ਡੋਲੀ ਮੁਖਬਾ ਤੋਂ ਅੱਜ ਸਵੇਰੇ ਗੰਗੋਤਰੀ ਧਾਮ ਪਹੁੰਚੀ ਅਤੇ ਰਾਜਪੂਤਾਨਾ ਰਾਈਫਲਜ਼ ਦੇ ਬੈਂਡ ਦੀਆਂ ਧੁਨਾਂ ਦਰਮਿਆਨ ਮਾਂ ਗੰਗਾ ਦੀ ਪੂਜਾ ਅਰਚਨਾ ਕੀਤੀ ਗਈ। ਹੈਲੀਕਾਪਟਰ ਰਾਹੀਂ ਮੰਦਿਰ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੂਜਾ ਦੌਰਾਨ ਇਥੇ 1 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਮੌਜੂਦ ਸਨ। ਉਤਰਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਮਾਂ ਗੰਗਾ ਦੀ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਯਮਨੋਤਰੀ ਧਾਮ ’ਚ ਵੈਦਿਕ ਮੰਤਰਾਂ ਦੇ ਉਚਾਰਣ ਨਾਲ ਮਾਂ ਯਮੁਨਾ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੇ ਭਰਾ ਯਮਰਾਜ ਦੀ ਡੋਲੀ ਵੀ ਉਨ੍ਹਾਂ ਨੂੰ ਵਿਦਾ ਕਰਨ ਲਈ ਯਮੋਨਤਰੀ ਧਾਮ ਆਈ। ਜਿਸ ਤੋਂ ਬਾਅਦ ਯਮੋਨਤਰੀ ਧਾਮ ਦੇ ਕਪਾਟ ਵੀ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ।
Check Also
ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੱਧੂ ਚਲਾਉਣਗੇ ਹੁਣ ਯੂ ਟਿਊਬ ਚੈਨਲ
ਕਿਹਾ : ਆਪਣੀ ਜ਼ਿੰਦਗੀ ਨਾਲ ਜੁੜੇ ਤੱਥਾਂ ਨੂੰ ਚੈਨਲ ’ਤੇ ਕਰਾਂਗਾ ਸ਼ੇਅਰ ਅੰਮਿ੍ਰਤਸਰ/ਬਿਊਰੋ ਨਿਊਜ਼ : …