4.4 C
Toronto
Friday, October 23, 2026
spot_img
HomeਕੈਨੇਡਾFrontਕਿਸਾਨਾਂ ਵੱਲੋਂ ਪੰਜਾਬ ਭਰ ’ਚ ਰੇਲਾਂ ਦਾ ਤਿੰਨ ਘੰਟੇ ਚੱਕਾ ਰੱਖਿਆ ਗਿਆ...

ਕਿਸਾਨਾਂ ਵੱਲੋਂ ਪੰਜਾਬ ਭਰ ’ਚ ਰੇਲਾਂ ਦਾ ਤਿੰਨ ਘੰਟੇ ਚੱਕਾ ਰੱਖਿਆ ਗਿਆ ਜਾਮ

ਕਿਸਾਨਾਂ ਵੱਲੋਂ ਪੰਜਾਬ ਭਰ ’ਚ ਰੇਲਾਂ ਦਾ ਤਿੰਨ ਘੰਟੇ ਚੱਕਾ ਰੱਖਿਆ ਗਿਆ ਜਾਮ
48 ਥਾਵਾਂ ’ਤੇ ਕਿਸਾਨਾਂ ਵੱਲੋਂ ਰੇਲਵੇ ਟਰੈਕਾਂ ’ਤੇ ਦਿੱਤੇ ਗਏ ਧਰਨੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਰੱਖਿਆ ਗਿਆ। 48 ਥਾਵਾਂ ’ਤੇ ਕਿਸਾਨ ਜਥੇਬੰਦੀਆਂ ਨੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲਵੇ ਟਰੈਕਾਂ ’ਤੇ ਧਰਨਾ ਦਿੱਤਾ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਜਥੇਬੰਦੀਆਂ ਦੇ ਰੇਲ ਰੋਕੋ ਪ੍ਰਦਰਸ਼ਨ ਵਿਚ ਮਹਿਲਾਵਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। ਪ੍ਰਦਰਸ਼ਨ ਦੇ ਚਲਦਿਆਂ ਜਲੰਧਰ ਕੈਂਟ ਤੋਂ ਜੰਮੂ ਆਉਣ-ਜਾਣ ਵਾਲੀਆਂ 3 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਜਦਕਿ ਸ਼ਤਾਬਦੀ ਐਕਸਪ੍ਰੈਸ ਅਤੇ ਸ਼ਾਨ ਏ ਪੰਜਾਬ ਰੇਲ ਗੱਡੀ ਨੂੰ ਲੁਧਿਆਣਾ ਦੇ ਢੰਡਾਰੀ ਕਲਾਂ ’ਚ ਰੋਕ ਦਿੱਤਾ ਗਿਆ। ਤਿੰਨ ਘੰਟੇ ਰੇਲਾਂ ਰੋਕੇ ਜਾਣ ਕਾਰਨ ਰੇਲਾਂ ਵਿਚ ਸਫ਼ਰ ਕਰਨ ਵਾਲੇ ਯਾਤਰੇ ਖੱਜਲ ਖੁਆਰ ਹੁੰਦੇ ਦੇਖੇ ਗਏ। ਉਧਰ ਕਿਸਾਨ ਮਜ਼ਦੂਰ ਮੋਰਚਾ ਅਤੇ ਐਸ ਕੇ ਐਮ ਗੈਰਰਾਜਨੀਤਿਕ ਵੱਲੋਂ ਆਉਂਦੀ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਇਸ ਬੰਦ ਨੂੰ ਸਫਲ ਕਰਨ ਲਈ ਸਮੂਹ ਪੰਜਾਬੀਆਂ ਨੂੰ ਅਪੀਲ ਵੀ ਕੀਤੀ।

RELATED ARTICLES
POPULAR POSTS