Home / ਪੰਜਾਬ / ਨਿਓਸ ਏਅਰਲਾਈਨਜ਼ ਦੀ ਅੰਮਿ੍ਰਤਸਰ ਤੋਂ ਕੈਨੇਡਾ ਲਈ ਸਿੱਧੀ ਫਲਾਈਟ 6 ਅਪ੍ਰੈਲ ਤੋਂ ਹੋਵੇਗੀ ਸ਼ੁਰੂ

ਨਿਓਸ ਏਅਰਲਾਈਨਜ਼ ਦੀ ਅੰਮਿ੍ਰਤਸਰ ਤੋਂ ਕੈਨੇਡਾ ਲਈ ਸਿੱਧੀ ਫਲਾਈਟ 6 ਅਪ੍ਰੈਲ ਤੋਂ ਹੋਵੇਗੀ ਸ਼ੁਰੂ

ਇਟਲੀ ਦੇ ਮਿਲਾਨ ਸ਼ਹਿਰ ’ਚ ਸਟੇਅ ਮਗਰੋਂ ਪਹੁੰਚੇਗੀ ਟੋਰਾਂਟੋ ਦੇ ਪੀਅਰਸਨ ਏਅਰਪੋਰਟ
ਅੰਮਿ੍ਰਸਰ/ਬਿਊਰੋ ਨਿਊਜ਼ : ਪੰਜਾਬ ਤੋਂ ਕੈਨੇਡਾ ਜਾਣਾ ਹੁਣ ਹੋਰ ਵੀ ਆਸਾਨ ਹੋ ਜਾਵੇਗਾ ਕਿਉਂਕਿ ਜਲਦੀ ਹੀ ਪੰਜਾਬ ਦੇ ਅੰਮਿ੍ਰਤਸਰ ਏਅਰਪੋਰਟ ਤੋਂ ਕੈਨੇਡਾ ਲਈ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਅੰਮਿ੍ਰਤਸਰ ਤੋਂ ਕੈਨੇਡਾ ਤੱਕ ਦਾ ਸਫ਼ਰ ਸਿਰਫ਼ 21 ਘੰਟਿਆਂ ਵਿਚ ਪੂਰਾ ਹੋ ਜਾਵੇਗਾ। ਇਟਾਲੀਅਨ ਏਅਰਲਾਈਨਜ਼ ਨਿਓਸ ਨੇ ਅੰਮਿ੍ਰਤਸਰ ਤੋਂ ਕੈਨੇਡਾ ਲਈ ਸਿੱਧੀ ਫਲਾਈਟ 6 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਨਾਲ ਵਿਦੇਸ਼ਾਂ ’ਚ ਵਸੇ ਪੰਜਾਬੀਆਂ ਨੂੰ ਵੱਡਾ ਫਾਇਦਾ ਹੋਵੇਗਾ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਫਲਾਈਟ ਇਟਲੀ ਦੇ ਮਿਲਾਨ ਸ਼ਹਿਰ ’ਚ 4 ਘੰਟੇ ਦੀ ਸਟੇਅ ਮਗਰੋਂ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਪਹੁੰਚੇਗੀ। ਇਹ ਫਲਾਈਟ ਹਰ ਵੀਰਵਾਰ ਨੂੰ ਅੰਮਿ੍ਰਤਸ ਤੋਂ ਸਵੇਰੇ 3.15 ਵਜੇ ਕੈਨੇਡਾ ਲਈ ਰਵਾਨਾ ਹੋਵੇਗੀ ਜਦਕਿ ਵੀਰਵਾਰ ਨੂੰ ਹੀ ਟੋਰਾਂਟੋ ਤੋਂ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਲਈ ਰਵਾਨਾ ਹੋਵੇਗੀ। ਇਸ ਦਾ ਸਿੱਧਾ ਫਾਇਦਾ ਕੈਨੇਡਾ ’ਚ ਵਸਦੇ ਪੰਜਾਬੀਆਂ ਨੂੰ ਹੋਵੇਗਾ ਜਦਕਿ ਇਸ ਤੋਂ ਪਹਿਲਾਂ ਪੰਜਾਬੀਆਂ ਨੰੂ ਕੈਨੇਡਾ ਜਾਣ ਜਾਂ ਕੈਨੇਡਾ ਤੋਂ ਆਉਣ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਜਾਣਾ ਪੈਂਦਾ ਸੀ। ਨਿਓਸ ਏਅਰਲਾਈਨਜ਼ ਨੇ ਕੈਨੇਡਾ ਤੋਂ ਅੰਮਿ੍ਰਤਸਰ ਆਉਣ ਲਈ ਟਿਕਟ ਦਾ ਖਰਚਾ ਫ਼ਿਲਹਾਲ 46500 ਰੁਪਏ ਦੱਸਿਆ ਹੈ।

 

Check Also

5ਵੀਂ ਵਾਰ ਪੰਜਾਬ ਦੌਰੇ ’ਤੇ ਜਾਣਗੇ ਰਾਜਪਾਲ

ਮੈਂ ਰਾਜ ਭਵਨ ’ਚ ਬੈਠਣ ਵਾਲਾ ਰਾਜਪਾਲ ਨਹੀਂ : ਬੀ.ਐਲ. ਪੁਰੋਹਿਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …