Breaking News
Home / ਪੰਜਾਬ / ਕੁਮਾਰ ਵਿਸ਼ਵਾਸ ਅਤੇ ਲਾਂਬਾ ਦੇ ਹੱਕ ’ਚ ਆਈ ਪੰਜਾਬ ਕਾਂਗਰਸ

ਕੁਮਾਰ ਵਿਸ਼ਵਾਸ ਅਤੇ ਲਾਂਬਾ ਦੇ ਹੱਕ ’ਚ ਆਈ ਪੰਜਾਬ ਕਾਂਗਰਸ

ਕੇਸ ਰੱਦ ਕਰਨ ਦੀ ਉਠਣ ਲੱਗੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼
ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ’ਤੇ ਦਰਜ ਕੇਸ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਘਮਾਸਾਣ ਰੁਕ ਨਹੀਂ ਰਿਹਾ ਹੈ। ਹੁਣ ਪੰਜਾਬ ਕਾਂਗਰਸ ਕੁਮਾਰ ਵਿਸ਼ਵਾਸ ਅਤੇ ਲਾਂਬਾ ਦੇ ਹੱਕ ਵਿਚ ਆ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਡੀਜੀਪੀ ਪੰਜਾਬ ਨੂੰ ਕਿਹਾ ਕਿ ਕੁਮਾਰ ਵਿਸ਼ਵਾਸ ਅਤੇ ਲਾਂਬਾ ਖਿਲਾਫ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ। ਉਧਰ ਦੂਜੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਕੁਮਾਰ ਅਤੇ ਲਾਂਬਾ ਦੇ ਨਾਲ ਰੋਪੜ ਥਾਣੇ ਜਾਣਗੇ। ਦੱਸਣਯੋਗ ਹੈ ਕਿ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਨੂੰ ਪੁਲਿਸ ਨੇ 26 ਅਪ੍ਰੈਲ ਨੂੰ ਸਬੂਤਾਂ ਸਣੇ ਰੋਪੜ ਥਾਣੇ ’ਚ ਤਲਬ ਕੀਤਾ ਹੋਇਆ ਹੈ। ਰਾਜਾ ਵੜਿੰਗ ਨੇ ਡੀਜੀਪੀ ਪੰਜਾਬ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਕੇਸ ਵਿਚ ਸ਼ਿਕਾਇਤ ਕਰਨ ਵਾਲੇ ਦੀ ਪਹਿਚਾਣ ਦਾ ਪਤਾ ਨਹੀਂ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਸਿਰਫ ਨਿੱਜੀ ਬਦਲਾ ਲੈਣ ਲਈ ਕੇਸ ਦਰਜ ਹੋਇਆ ਹੈ। ਇਨ੍ਹਾਂ ਦੋਵਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਸੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਕੇਸ ਰਾਜਨੀਤਿਕ ਹੈ ਅਤੇ ਇਹ ਮਾਮਲਾ ਦਿੱਲੀ ਨਾਲ ਜੁੜਿਆ ਹੋਇਆ, ਇਸ ਦਾ ਪੰਜਾਬ ਨਾਲ ਕੋਈ ਵਾਸਤਾ ਹੀ ਨਹੀਂ ਹੈ।

Check Also

ਚਰਨਜੀਤ ਸਿੰਘ ਚੰਨੀ ਦੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ  

ਸੰਤ ਸੀਚੇਵਾਲ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਚੰਨੀ ਹਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ …