Breaking News
Home / ਨਜ਼ਰੀਆ / ਫ਼ੂਡ ਗਾਈਡ ‘ਤੇ ਵਿਸ਼ਵਾਸ ਕਰੋ, ਐਂਡਰਿਊ ਸ਼ੀਅਰ ‘ਤੇ ਨਹੀਂ

ਫ਼ੂਡ ਗਾਈਡ ‘ਤੇ ਵਿਸ਼ਵਾਸ ਕਰੋ, ਐਂਡਰਿਊ ਸ਼ੀਅਰ ‘ਤੇ ਨਹੀਂ

ਸੋਨੀਆ ਸਿੱਧੂ
ਐਮ.ਪੀ. ਬਰੈਂਪਟਨ ਸਾਊਥ
ਸਿਆਸਤ ਵਿਚ ਆਉਣ ਤੋਂ ਪਹਿਲਾਂ 18 ਸਾਲ ਹੈੱਲਥਕੇਅਰ ਪ੍ਰੋਫ਼ੈਸ਼ਨਲ ਵਜੋਂ ਕੰਮ ਕਰਦਿਆਂ ਮੈਂ ਬਹੁਤ ਸਾਰੇ ਉਨ੍ਹਾਂ ਮਰੀਜ਼ਾਂ ਨਾਲ ਬੜੀ ਨੇੜਿਉਂ ਵਿਚਰੀ ਹਾਂ ਜਿਹੜੇ ਡਾਇਬੇਟੀਜ਼ ਤੇ ਦਿਲ ਦੇ ਰੋਗਾਂ ਵਰਗੀਆਂ ਭਿਆਨਕ ਬੀਮਾਰੀਆਂ ਨਾਲ ਜੂਝ ਰਹੇ ਸਨ ਅਤੇ ਜਿਨ੍ਹਾਂ ਦਾ ਪੌਸ਼ਟਿਕ ਖ਼ੁਰਾਕ ਨਾਲ ਬਚਾਅ ਕੀਤਾ ਜਾ ਸਕਦਾ ਸੀ। ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਮੈਨੂੰ ਆਲ ਪਾਰਟੀ ਡਾਇਬੇਟੀਜ਼ ਕਾੱਕਸ ਦੀ ਚੇਅਰ ਅਤੇ ਸਟੈਂਡਿੰਗ ਕਮੇਟੀ ਆਨ ਹੈੱਲਥ ਦੀ ਮੈਂਬਰ ਵਜੋਂ ਕੈਨੇਡਾ-ਵਾਸੀਆਂ ਦੀ ਸਿਹਤ ਸੁਧਾਰ ਲਈ ਆਪਣਾ ਯੋਗਦਾਨ ਪਾਉਣ ਦਾ ਮਾਣ ਹਾਸਲ ਹੋਇਆ ਜਿੱਥੇ ਅਸੀਂ ਮਿਲ ਕੇ ਕੈਨੇਡਾ ਦੀ ਫ਼ੂਡ ਗਾਈਡ ਨੂੰ ਬੜਾ ਨੇੜਿਉਂ ਵਾਚਿਆ।
ਏਸੇ ਲਈ ਮੈਨੂੰ ਪਿਛਲੇ ਹਫ਼ਤੇ ਕਨਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਵੱਲੋਂ ਇਸ ਗਾਈਡ ਉੱਪਰ ਕੀਤੀਆਂ ਗਈਆਂ ਟਿੱਪਣੀਆਂ ਸੁਣ ਕੇ ਬੜੀ ਨਿਰਾਸ਼ਾ ਹੋਈ ਹੈ। ਸ਼ੀਅਰ ਨੇ ਇਸ ਗਾਈਡ ਵਿਚ ਸਾਡੀ ਸਰਕਾਰ ਵੱਲੋਂ ਕੀਤੀਆਂ ਗਈਆਂ ਵਿਗਿਆਨਕ ਖੋਜਾਂ ਅਤੇ ਤੱਥਾਂ ਦੇ ਆਧਾਰਿਤ ਕੀਤੀਆਂ ਗਈਆਂ ਤਬਦੀਲੀਆਂ ਨੂੰ ੨ਉਨ੍ਹਾਂ ਲੋਕਾਂ ਦਾ ਵਿਚਾਰਧਾਰਿਕ ਖ਼ਿਆਲੀ-ਪੁਲਾਓ ਕਰਾਰ ਦਿੱਤਾ ਹੈ ਜਿਹੜੇ ਕਿਸੇ ਵਿਸ਼ੇਸ਼ ਪ੍ਰਕਾਰ ਦੇ ਪੌਸ਼ਟਿਕ ਖਾਧ-ਪਦਾਰਥਾਂ ਦੇ ਵਿਰੋਧੀ ਹਨ।” ਮੈਂ ਸ਼੍ਰੀਮਾਨ ਸ਼ੀਅਰ ਹੋਰਾਂ ਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਇਹ ਅਜਿਹਾ ਬਿਲਕੁਲ ਨਹੀਂ ਹੈ। ਇਸ ਤਰ੍ਹਾਂ ਫ਼ੂਡ ਗਾਈਡ ઑਤੇ ਸਿਆਸਤ ਖੇਡ ਕੇ ਅਤੇ ਉਨ੍ਹਾਂ ਲੋਕਾਂ ਦੀ ਜਿਹੜੇ ਕਿ ਵਿਗਿਆਨਕ ਆਧਾਰ ઑਤੇ ਹੋਈਆਂ ਸਿਫ਼ਾਰਿਸ਼ਾਂ ਤੋਂ ਡਰਦੇ ਹਨ, ਦੀ ਹਿਮਾਇਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਕੇ ਉਹ ਕੈਨੇਡਾ-ਵਾਸੀਆਂ ਨੂੰ ਧੋਖਾ ਨਹੀਂ ਦੇ ਸਕਦੇ।
ਹੈੱਲਥ ਕਮੇਟੀ ਵਿਚ ਕੰਮ ਕਰਦਿਆਂ ਹੋਇਆਂ ਮੈਂ ਹੈੱਲਥ ਕੈਨੇਡਾ, ਕੈਨੇਡੀਅਨ ਪੈਡੀਐਟ੍ਰਿਕ ਸੋਸਾਇਟੀ, ਡਾਇਟੀਸ਼ਨਜ਼ ਆਫ਼ ਕੈਨੇਡਾ, ਹਾਰਟ ਐਂਡ ਸਟਰੋਕ ਫ਼ਾਊਂਡੇਸ਼ਨ ਆਫ਼ ਕੈਨੇਡਾ, ਡਾਇਬੇਟੀਜ਼ ਕੈਨੇਡਾ ਅਤੇ ਯੂਨੀਵਰਸਿਟੀ ਪੱਧਰ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਉਨ੍ਹਾਂ ਦੇ ਵਿਚਾਰ ਸੁਣੇ ਹਨ ਅਤੇ ਮੈਂ ਇਹ ਪੂਰੇ ਭਰੋਸੇ ਨਾਲ ਕਹਿ ਸਕਦੀ ਹਾਂ ਕਿ ਕੈਨੇਡਾ ਦੀ ਫ਼ੂਡ ਗਾਈਡ ਵਿਸ਼ਵ-ਪੱਧਰ ਦੇ ਉੱਤਮ ਸਰੋਤਾਂ ਵਿੱਚੋਂ ਇਕ ਹੈ। ਵਰਲਡ ਹੈੱਲਥ ਆਰਗੇਨਾਈਜ਼ੇਸ਼ਨ ਦੇ ਕੋਲੈਬੋਰੇਟਿੰਗ ਸੈਂਟਰ ਫ਼ਾਰ ਨਿਊਟ੍ਰੀਸ਼ਨ ਪਾਲਿਸੀ ਫ਼ਾਰ ਕਰੌਨਿਕ ਡਿਜ਼ੀਜ਼ਿਜ਼ ਪ੍ਰੀਵੈੱਨਸ਼ਨ ਦੀ ਡਾਇਰੈੱਕਟਰ ਮੈਰੀ ਲ਼ਾ ਐਬੀ ਵਰਗੇ ਮਾਹਿਰ ਇਸ ਤੱਥ ਦੀ ਪ੍ਰੋੜ੍ਹਤਾ ਕਰਦੇ ਹਨ। ਇਹ ਗਾਈਡ ਫ਼ਲਾਂ, ਸਬਜ਼ੀਆਂ ਅਤੇ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਪਦਾਰਥਾਂ ਦੀ ਅਹਿਮੀਅਤ ਬਾਰੇ ਰੌਸ਼ਨੀ ਪਾਉਂਦੀ ਹੈ। ਇਤਿਹਾਸ ਵਿਚ ਪਹਿਲੀ ਵਾਰ ਇਹ ਮਸ਼ਵਰੇ ਵਿਗਿਆਨਕ ਜਾਣਕਾਰੀ ਅਤੇ ਤੱਥਾਂ ਦੇ ਆਧਾਰ ‘ਤੇ ਦਿੱਤੇ ਗਏ ਹਨ ਅਤੇ ਇਨ੍ਹਾਂ ਉੱਪਰ ਕਿਸੇ ਉਦਯੋਗ ਨੂੰ ਸਰਕਾਰ ਵੱਲੋਂ ਮਿਲਣ ਵਾਲੇ ਵਿੱਤੀ ਲਾਭ ਦਾ ਜ਼ਰਾ ਜਿੰਨਾ ਵੀ ਪ੍ਰਭਾਵ ਨਹੀਂ ਹੈ।
ਮੈਨੂੰ ਪਿੱਛੇ ਜਿਹੇ ਕੈਨੇਡਾ ਦੀ ਸਿਹਤ ਮੰਤਰੀ ਮਾਣਯੋਗ ਗਿਨੇਤ ਪੈਤਿਤਪਾ ਟੇਲਰ ਦੇ ਨਾਲ ਬਰੈਂਪਟਨ ਵਿਚ ਇਸ ਫ਼ੂਡ ਗਾਈਡ ਦੇ 26 ਹੋਰ ਭਾਸ਼ਾਵਾਂ ਵਿਚ ਹੋਏ ਤਰਜਮੇ ਨੂੰ ਲੋਕ-ਅਰਪਿਤ ਕਰਨ ਦਾ ਮਾਣ ਹਾਸਲ ਹੋਇਆ।
ਸਰਕਾਰ ਦੇ ਇਸ ਉਪਰਾਲੇ ਨਾਲ ਉਨ੍ਹਾਂ ਕੈਨੇਡਾ-ਵਾਸੀਆਂ ਨੂੰ ਇਸ ਗਾਈਡ ਦਾ ਲਾਭ ਪਹੁੰਚੇਗਾ ਜਿਨ੍ਹਾਂ ਦੀ ਮਾਤ-ਭਾਸ਼ਾ ਅੰਗਰੇਜ਼ੀ ਜਾਂ ਫ਼ਰੈਂਚ ਨਹੀਂ ਹੈ ਅਤੇ ਇਨ੍ਹਾਂ ਵਿਚ ਪੁਰਾਤਤਵ ਕੈਨੇਡੀਅਨ ਵੀ ਸ਼ਾਮਲ ਹਨ। ਕਈ ਕੇਸਾਂ ਵਿਚ ਇਨ੍ਹਾਂ ਕੈਨੇਡਾ-ਵਾਸੀਆਂ ਦੀਆਂ ਖਾਣ ਪੀਣ ਦੀਆਂ ਆਦਤਾਂ ਸ਼ੀਅਰ ਸਾਹਿਬ ਤੋਂ ਬਿਲਕੁਲ ਵੱਖਰੀਆਂ ਹਨ।
ਕਨਜ਼ਰਵੇਟਿਵ ਪਾਰਟੀ ਦੇ ਆਗੂ ਸ਼ੀਅਰ ਇਹ ਵੀ ਦਾਅਵਾ ਕਰਦੇ ਹਨ ਕਿ ਇਸ ਗਾਈਡ ਵਿਚੋਂ ਦੁੱਧ ਤੋਂ ਬਣੇ ਪਦਾਰਥਾਂ ਦੀ ਸ਼੍ਰੇਣੀ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਇਹ ਇਕ ਹੋਰ ਵੱਡਾ ਝੂਠ ਹੈ। ਅਸੀਂ ਕਿਸੇ ਨੂੰ ਵੀ ਇਹ ਮਸ਼ਵਰਾ ਨਹੀਂ ਦਿੰਦੇ ਕਿ ਉਹ ਨੂੰ ਦੁੱਧ ਤੋਂ ਬਣੇ ਪਦਾਰਥ ਸੇਵਨ ਨਾ ਕਰੇ। ਸਗੋਂ ਸਿਹਤ ਮੰਤਰੀ ਨੇ ਤਾਂ ਇਸ ਦੇ ਬਾਰੇ ਬੜੇ ਸਾਫ਼ ਸ਼ਬਦਾਂ ਵਿਚ ਕਿਹਾ ਹੈ,੨ਘੱਟ ਫ਼ੈਟ ਵਾਲਾ ਦੁੱਧ, ਘੱਟ ਫ਼ੈਟ ਵਾਲਾ ਦਹੀਂ ਅਤੇ ਘੱਟ ਫ਼ੈਟ ਤੇ ਸੋਡੀਅਮ ਵਾਲਾ ਪਨੀਰ (ઑਚੀਜ਼਼) ઑਪ੍ਰੋਟੀਨ ਫ਼ੂਡ਼ ਹਨ, ਅਤੇ ਇਹ ਪੌਸ਼ਟਿਕ ਖ਼ੁਰਾਕ ਵਿਚ ਸ਼ਾਮਲ ਕੀਤੇ ਜਾਣ ਵਾਲੇ ਬਹੁਤ ਵਧੀਆ ਖਾਧ-ਪਦਾਰਥ ਹਨ।” ਸਾਡੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਕੈਨੇਡਾ ਵਿਚ ਡੇਅਰੀ ਉਤਪਾਦਕਾਂ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੀ ਪੂੰਜੀ ਨਿਵੇਸ਼ ਕੀਤੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਡੇਅਰੀ ਇੰਡਸਟਰੀ ਕੈਨੇਡਾ ਦੀ ਖ਼ੁਸ਼ਹਾਲੀ ਲਈ ਮੁੱਖ-ਸਰੋਤ ਹੈ। 2015 ਤੋਂ ਅਸੀਂ ਡੇਅਰੀ ਇਨਵੈੱਸਟਮੈਂਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਤੇ ਡੇਅਰੀ ਪ੍ਰਾਸੈੱਸਿੰਗ ਇਨਵੈੱਸਟਮੈਂਟ ਪ੍ਰੋਗਰਾਮ ਵਿਚ 350 ਮਿਲੀਅਨ ਡਾਲਰ ਡੇਅਰੀ ਫ਼ਾਰਮਾਂ ਦੀ ਉਤਪਾਦਕਤਾ ਨੂੰ ਮਜ਼ਬੂਤ ਕਰਨ ਲਈ ਨਿਵੇਸ਼ ਕੀਤੇ ਹਨ।
ਇਸ ਤਰ੍ਹਾਂ ਐਂਡਰਿਊ ਸ਼ੀਅਰਂ ਇਹ ਘਟੀਆ ਪ੍ਰਚਾਰ ਕਿਵੇਂ ਕਰ ਸਕਦੇ ਹਨ ਕਿ ਲਿਬਰਲ ਸਰਕਾਰ ਦੀ ਇਹ ਨਵੀਂ ਫ਼ੂਡ ਗਾਈਡ ਡੇਅਰੀ ਇੰਡਸਟਰੀ ਪ੍ਰਤੀ ਪੱਖਪਾਤੀ ਹੈ। ਮਿਸਟਰ ਸ਼ੀਅਰ ਦੇ ਇਹ ਦਾਅਵੇ ਡੇਅਰੀ-ਉਤਪਾਦਕਾਂ ਨੂੰ ਡਰਾਉਣ ਦੀ ਕੋਸ਼ਿਸ਼ ਵਾਲੇ ਹਨ ਕਿ ਲਿਬਰਲ ਇਸ ਇੰਡਸਟਰੀ ਦੀ ਹਮਾਇਤ ਨਹੀਂ ਕਰਦੇ, ਜਦ ਕਿ ਤੱਥ ਭਲੀ-ਭਾਂਤ ਬਿਆਨ ਕਰਦੇ ਹਨ ਕਿ ਅਜਿਹੀ ਗੱਲ ਬਿਲਕੁਲ ਨਹੀਂ ਹੈ ਅਤੇ ਅਸੀਂ ਇਸ ਇੰਡਸਟਰੀ ਨੂੰ ਪੂਰਾ ਸਮੱਰਥਨ ਦੇ ਰਹੇ ਹਾਂ। ਦਰਅਸਲ, ਕਨਜ਼ਰਵੇਟਿਵਾਂ ਦੀ ਦਿਲਚਸਪੀ ਇਸ ਗਾਈਡ ਵਿਚ ਦਰਜ ਕੈਨੇਡੀਅਨਾਂ ਦੀ ਸਿਹਤ ਦੀ ਚਿੰਤਾ ਵਿਚ ਨਹੀਂ ਹੈ, ਸਗੋਂ ਇਸ ਤੋਂ ਉਲਟ ਇਹ ਆਉਣ ਵਾਲੀਆਂ ਫ਼ੈੱਡਰਲ ਚੋਣਾਂ ਵਿਚ ਵੋਟਾਂ ਬਟੋਰਨ ਵਿਚ ਹੈ। ਕਨਜ਼ਰਵੇਟਿਵ ਜਿਹੜੀ ਗੱਲ ਭੁੱਲ ਰਹੇ ਹਨ, ਉਹ ਕੈਨੇਡਾ ਦੇ ਬੱਚਿਆਂ, ਬਜ਼ੁਰਗਾਂ ਅਤੇ ਪਰਿਵਾਰਾਂ ਦੀ ਸਿਹਤ ਹੈ ਅਤੇ ਇਸ ਮੁੱਦੇ ਨੂੰ ਕਿਸੇ ਵੀ ਤਰ੍ਹਾਂ ਰਾਜਸੀ ਲਾਭ ਲੈਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ।
ਅਸੀਂ ਇਨ੍ਹਾਂ ਪਿਛਲੇ ਚਾਰ ਸਾਲਾਂ ਵਿਚ ਬਹੁਤ ਮਿਹਨਤ ਕੀਤੀ ਹੈ ਅਤੇ ਸਾਡੇ ਦਫ਼ਤਰੀ ਕਰਮਚਾਰੀਆਂ ਨੇ ਇਸ ਗਾਈਡ ਨੂੰ ਤਿਆਰ ਕਰਨ ਲਈ ਹੋਰ ਵੀ ਵਧੇਰੇ ਉਤਸ਼ਾਹ ਨਾਲ ਕੰਮ ਕੀਤਾ ਹੈ ਤਾਂ ਕਿ ਕੈਨੇਡਾ-ਵਾਸੀਆਂ ਨੂੰ ਪੌਸ਼ਟਿਕ ਖ਼ੁਰਾਕ ਸਬੰਧੀ ਇਹ ਵਧੀਆ ਦਸਤਾਵੇਜ਼ ਪ੍ਰਦਾਨ ਕੀਤਾ ਜਾ ਸਕੇ। ਕੈਨੇਡਾ ਅਜਿਹਾ ਦੇਸ਼ ਨਹੀਂ ਹੈ ਜੋ ਆਪਣੇ ਫ਼ੈਸਲੇ ਡਰ ਵਾਲੀ ਸਿਆਸਤ ਦੇ ਆਧਾਰਿਤਂ ਲੈਂਦਾ ਹੈ ਅਤੇ ਉਹ ਕਨਜ਼ਰਵੇਟਿਵਾਂ ਦੀ ਵੋਟਾਂ ਦੀ ਇਸ ਸੌੜੀ ਸਿਆਸਤ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਇਸ ਤੋਂ ਪਹਿਲਾਂ ਵਾਲੀਆਂ ਫ਼ੂਡ ਗਾਈਡਾਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਫ਼ਾਇਦਾ ਪਹੁੰਚਾਉਣ ਦੇ ਮੰਤਵ ਨਾਲ ਤਿਆਰ ਕੀਤੀਆਂ ਗਈਆਂ ਹਨ। ਪਿਛਲੇ 10 ਸਾਲਾਂ ਵਿਚ ਨਵਿਆਈ ਗਈ ਇਹ ਅਜਿਹੀ ਪਹਿਲੀ ਗਾਈਡ ਹੈ ਜਿਹੜੀ ਕਿ ਵਿਗਿਆਨ ਅਤੇ ਤੱਥਾਂ ਦੇ ਆਧਾਰਿਤ ਹੈ, ਅਤੇ ਇਹ ਕੇਵਲ ਤੇ ਕੇਵਲ ਕੈਨੇਡਾ-ਵਾਸੀਆਂ ਦੀ ਸਿਹਤ ਵਿਚ ਸੁਧਾਰ ਕਰਨ ਲਈ ਤਿਆਰ ਕੀਤੀ ਗਈ ਹੈ।
ਮੈਂ ਸਾਰੇ ਕੈਨੇਡਾ-ਵਾਸੀਆਂ ਨੂੰ ਉਨ੍ਹਾਂ ਨਾਲ ਸਬੰਧਿਤ ਮੁੱਦਿਆਂ ਉੱਪਰ ਖ਼ੁਦ ਆਪ ਖੋਜ ਕਰਨ ਲਈ ਉਤਸ਼ਾਹਿਤ ਕਰਦੀ ਹਾਂ ਅਤੇ ਇਸ ਦੇ ਨਾਲ ਹੀ ਸ਼ੀਅਰ ਵਰਗੇ ਰਾਜਨੀਤਕ ਆਗੂਆਂ ਉੱਪਰ ਭਰ ਭਰੋਸਾ ਕਰਨ ਤੋਂ ਪ੍ਰਹੇਜ਼ ਕਰਨ ਲਈ ਆਖਦੀ ਹਾਂ ਜਿਹੜੇ ਵਿਗਿਆਨ ਨੂੰ ਵੀ ਚੁਣੌਤੀਆਂ ਦੇ ਰਹੇ ਹਨ ਅਤੇ ਵਿਗਿਆਨਕ ਤੱਥਾਂ ਉੱਪਰ ਵਿਸ਼ਵਾਸ ਕਰਨ ਦੀ ਬਜਾਏ ਆਪਣੀ ਨਿੱਜੀ ਵਿਚਾਰਧਾਰਾ ਨੂੰ ਲੋਕਾਂ ਉੱਪਰ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੀਅਰ ਦੀਆਂ ਟਿੱਪਣੀਆਂ ਦੀ ਸਿਹਤ ਤੇ ਖ਼ੁਰਾਕ ਦੇ ਮਾਹਿਰਾਂ ਵੱਲੋਂ ਭਾਰੀ ਨਿੰਦਾ ਹੋਈ ਹੈ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਦਾ ਕਹਿਣਾ ਹੈ ਕਿ ਇਨ੍ਹਾਂ ਟਿੱਪਣੀਆਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਕਈਆਂ ਨੇ ਤਾਂ ਇਹ ਵੀ ਕਿਹਾ ਹੈ ਕਿ ਸ਼ੀਅਰ ਨੇ ਇਹ ਸੱਭ ਡੇਅਰੀ ਖ਼ੇਤਰ ਨਾਲ ਸਬੰਧਿਤ ਲੋਕਾਂ ਨੂੰ ਖੁਸ਼ ਕਰਨ ਲਈ ਕੀਤਾ ਹੈ ਜਿਨ੍ਹਾਂ ਨੇ ਕਨਜ਼ਰਵੇਟਿਵ ਪਾਰਟੀ ਦੇ ਆਗੂ ਦੀ ਸਖ਼ਤ ਮੁਕਾਬਲੇ ਵਾਲੀ ਚੋਣ ਸਮੇਂ ਉਸ ਦੀ ਮਦਦ ਕੀਤੀ ਸੀ। ਹਾਲ ਵਿਚ ਹੀ ਸਿਹਤ ਸਬੰਧੀ ਮਾਹਿਰਾਂ ਵੱਲੋਂ ਜਾਰੀ ਹੋਇਆ ਤਾਜ਼ਾ ਬਿਆਨ ਡੇਅਰੀ ਤੇ ਮੀਟ ਵਾਲੇ ਖਾਧ-ਪਦਾਰਥਾਂ ਦੀ ਘੱਟ ਵਰਤੋਂ ਬਾਰੇ ਬੜੇ ਵਿਸਥਾਰ ਵਿਚ ਦੱਸਦਾ ਹੈ ਅਤੇ ਇਸ ਵਿਚ ਪਾਣੀ ਨੂੰ ਪੀਣ ਵਾਲੇ ਪਦਾਰਥ ਵਜੋਂ ਵਰਤਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਵਿਚ ਵਿਗਿਆਨੀਆਂ ਵੱਲੋਂ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਪਦਾਰਥਾਂ ਨੂੰ ਵਧੇਰੇ ਵਰਤੋਂ ਵਿਚ ਲਿਆਉਣ ਬਾਰੇ ਵੀ ਕਿਹਾ ਗਿਆ ਹੈ।
ਦਰਅਸਲ, ਜਿਹੜੀ ਗੱਲ ਦੀ ਮੈਨੂੰ ਵਧੇਰੇ ਚਿੰਤਾ ਹੈ, ਉਹ ਫ਼ੂਡ ਗਾਈਡ ਬਾਰੇ ਨਹੀਂ, ਸਗੋਂ ਮਿਸਟਰ ਸ਼ੀਅਰ ਦੀ ਵਿਗਿਆਨ ਅਤੇ ਇਸ ਦੇ ਤੱਥਾਂ ਦੀ ਪੇਤਲੀ ਜਾਣਕਾਰੀ ਬਾਰੇ ਹੈ। ਅਸੀਂ ਅਜਿਹਾ ਕਨਜ਼ਰਵੇਟਿਵ ਪਾਰਟੀ ਦੇ ਪਿਛਲੇ ਨੇਤਾ ਸਟੀਫ਼ਨ ਹਾਰਪਰ ਦੇ ਸਮੇਂ ਵੀ ਵੇਖਿਆ ਸੀ ਜਦੋਂ ਉਨ੍ਹਾਂ ਨੇ ਮਰਦਮ-ਸ਼ੁਮਾਰੀ ਸਬੰਧੀ ਅਤੀ-ਜ਼ਰੂਰੀ ਲੰਮਾ-ਚੌੜਾ ਫ਼ਾਰਮ ਕੈਂਸਲ ਕਰ ਦਿੱਤਾ ਸੀ ਅਤੇ ਹੁਣ ਇਹ ਓਨਟਾਰੀਓ ਵਿਚ ਇਸ ਪਾਰਟੀ ਦੇ ਆਗੂ ਡੱਗ ਫ਼ੋਰਡ ਦੇ ਰਾਜ ਦੌਰਾਨ ਵੀ ਮਹਿਸੂਸ ਕਰ ਰਹੇ ਹਾਂ। ਇਸ ਤੋਂ ਤਾਂ ਇੰਜ ਲੱਗ ਰਿਹਾ ਹੈ ਜਿਵੇਂ ਐਂਡਰਿਊ ਸ਼ੀਅਰ ਵੀ ਸ਼ਾਇਦ ਇਨ੍ਹਾਂ ਕਦਮਾਂ ઑਤੇ ਹੀ ਚੱਲਣਗੇ। ਸਾਡੀ ਸਰਕਾਰ ਨੇ 2016 ਵਿਚ ਮਰਦਮ-ਸ਼ੁਮਾਰੀ ਵਾਲਾ ਪਹਿਲਾ ਫ਼ਾਰਮ ਫਿਰ ਤੋਂ ਲਾਗੂ ਕਰ ਦਿੱਤਾ ਅਤੇ ਇਸ ਵਿਚ ਕੈਨੇਡਾ ਦੀ ਜਨ-ਸੰਖਿਆ ਬਾਰੇ ਨਵੀਂ ਜਾਣਕਾਰੀ ਸ਼ਾਮਲ ਕੀਤੀ ਹੈ, ਕਿਉਂਕਿ ਅਸੀਂ ਇਸ ਵਿਚ ਉਪਲੱਭਧ ਜਾਣਕਾਰੀ ਅਤੇ ਤੱਥਾਂ ਦੇ ਆਧਾਰ ઑਤੇ ਜ਼ਰੂਰੀ ਫ਼ੈਸਲੇ ਲੈਣ ਵਿਚ ਯਕੀਨ ਰੱਖਦੇ ਹਾਂ। ਬੱਸ, ਏਹੀ ਗੱਲ ਸਾਨੂੰ ਕਨਜ਼ਰਵੇਟਿਵਾਂ ਤੋਂ ਵੱਖਰਿਆਉਂਦੀ ਹੈ ਅਤੇ ਏਸੇ ਲਈ ਹੀ ਲੋਕਾਂ ਨੇ 2015 ਵਿਚ ਸਾਨੂੰ ਚੁਣ ਕੇ ਪਾਰਲੀਮੈਂਟ ਵਿਚ ਭੇਜਣ ਦਾ ਮਾਣ ਬਖ਼ਸ਼ਿਆ ਸੀ। ਮੈਂ ਸਾਰਿਆਂ ਨੂੰ ਇਹ ਪੁਰਜ਼ੋਰ ਬੇਨਤੀ ਕਰਦੀ ਹਾਂ ਕਿ ਉਹ ਕੈਨੇਡਾ ਦੀ ਫ਼ੂਡ ਗਾਈਡ ઑਤੇ ਦ੍ਰਿੜ ਵਿਸ਼ਵਾਸ ਰੱਖਣ, ਨਾ ਕਿ ਐਂਡਰਿਊ ਸ਼ੀਅਰ ਜਾਂ ਉਸ ਦੀ ਕੰਸਰਵੇਟਿਵ ਪਾਰਟੀ ઑਤੇ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …