ਹੱਕ ਵਿੱਚ 164 ਤੇ ਵਿਰੋਧ ਵਿੱਚ 99 ਵੋਟ ਪਏ
ਮੁੰਬਈ/ਬਿਊਰੋ ਨਿਊਜ਼
ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਮਹਾਰਾਸ਼ਟਰ ਅਸੈਂਬਲੀ ਵਿੱਚ ਬਹੁਮਤ ਸਾਬਤ ਕਰਨ ਵਿੱਚ ਸਫਲ ਰਹੀ ਹੈ। 287 ਮੈਂਬਰਾਂ ਵਾਲੀ ਅਸੈਂਬਲੀ ਵਿੱਚ ਸ਼ਿੰਦੇ ਸਰਕਾਰ ਦੇ ਹੱਕ ਵਿੱਚ 164 ਵੋਟ ਤੇ ਵਿਰੋਧ ਵਿੱਚ 99 ਵੋਟਾਂ ਪਈਆਂ ਹਨ। ਵੋਟਿੰਗ ਸਮੇਂ 266 ਵਿਧਾਇਕ ਸਦਨ ਵਿਚ ਹਾਜ਼ਰ ਸਨ ਤੇ ਇਨ੍ਹਾਂ ਵਿਚੋਂ 3 ਵਿਧਾਇਕਾਂ ਨੇ ਵੋਟ ਨਹੀਂ ਪਾਈ। ਕਾਂਗਰਸ ਦੇ 5 ਵਿਧਾਇਕਾਂ ਸਣੇ 21 ਵਿਧਾਇਕ ਗੈਰਹਾਜ਼ਰ ਵੀ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਦੀ ਉਧਵ ਠਾਕਰੇ ਸਰਕਾਰ ਸੀ। ਇਸੇ ਦੌਰਾਨ ਐਨ.ਸੀ.ਪੀ. ਦੇ ਮੁਖੀ ਸ਼ਰਦ ਪਵਾਰ ਨੇ ਮੁੰਬਈ ਵਿਚ ਕਿਹਾ ਕਿ ਏਕਨਾਥ ਸ਼ਿੰਦੇ ਦੀ ਸਰਕਾਰ ਜ਼ਿਆਦਾ ਦਿਨਾਂ ਤੱਕ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਇਹ ਸਰਕਾਰ 6 ਮਹੀਨਿਆਂ ਵਿਚ ਹੀ ਡਿਗ ਜਾਵੇਗੀ ਅਤੇ ਸਾਰੇ ਵਿਅਕਤੀ ਹੁਣ ਮਿਡ ਟਰਮ ਇਲੈਕਸ਼ਨ ਦੀਆਂ ਤਿਆਰੀਆਂ ਵਿਚ ਲੱਗ ਜਾਣ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …