Breaking News
Home / ਭਾਰਤ / ਕਰੋਨਾ ਰੋਕੂ ਵੈਕਸੀਨ ਸਪੂਤਨਿਕ ਦਾ ਪਹਿਲਾ ਟੀਕਾ ਹੈਦਰਾਬਾਦ ’ਚ ਲਗਾਇਆ

ਕਰੋਨਾ ਰੋਕੂ ਵੈਕਸੀਨ ਸਪੂਤਨਿਕ ਦਾ ਪਹਿਲਾ ਟੀਕਾ ਹੈਦਰਾਬਾਦ ’ਚ ਲਗਾਇਆ

ਇਕ ਡੋਜ਼ ਦੀ ਕੀਮਤ 995 ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਡਾ. ਰੈੱਡੀਜ਼ ਨੇ ਹੈਦਰਾਬਾਦ ਵਿੱਚ ਰੂਸ ਤੋਂ ਪ੍ਰਾਪਤ ਹੋਈ ਕਰੋਨਾ ਵੈਕਸੀਨ ਸਪੂਤਨਿਕ-ਵੀ ਦੀ ਪਹਿਲੀ ਖੁਰਾਕ ਦੀ ਵਰਤੋਂ ਕੀਤੀ। ਇਸਦੀ ਇਕ ਖੁਰਾਕ ਦੀ ਕੀਮਤ ਕਰੀਬ 995 ਰੁਪਏ 40 ਪੈਸੇ ਹੋਵੇਗੀ। ਭਾਰਤ ਵਿਚ ਉਤਪਾਦਨ ਹੋਣ ਤੋਂ ਬਾਅਦ ਡੋਜ਼ ਸਸਤੀ ਹੋਣ ਦੀ ਸੰਭਾਵਨਾ ਹੈ। ਸਪੂਤਨਿਕ ਦੀ ਪਹਿਲੀ ਖੇਪ ਇਕ ਮਈ ਨੂੰ ਭਾਰਤ ਪੁੱਜੀ ਸੀ। ਇਸ ਟੀਕੇ ਨੂੰ ਕੇਂਦਰੀ ਦਵਾਈ ਪ੍ਰਯੋਗਸ਼ਾਲਾ ਕਸੌਲੀ ਤੋਂ 13 ਮਈ 2021 ਨੂੰ ਪ੍ਰਵਾਨਗੀ ਮਿਲ ਗਈ ਸੀ। ਇਸ ਟੀਕੇ ਦੀ ਹੋਰ ਖੇਪ ਆਉਣ ਵਾਲੇ ਮਹੀਨਿਆਂ ਵਿੱਚ ਭਾਰਤ ਪੁੱਜਣ ਵਾਲੀ ਹੈ। ਇਸ ਤੋਂ ਬਾਅਦ ਇਸ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ।

Check Also

ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ

5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …