ਕਿਹਾ : ਏਅਰ ਇਡੀਆ ਯਾਤਰੀਆਂ ਦੀ ਮਜ਼ਬੂਰੀ ਦਾ ਫਾਇਦਾ ਨਾ ਉਠਾਏ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਅਰ ਇੰਡੀਆ ਦੀਆਂ ਸੇਵਾਵਾਂ ’ਤੇ ਸਵਾਲ ਚੁਕਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਰਾਹੀਂ ਜਹਾਜ਼ ਦੀਆਂ ਸੀਟਾਂ ਦੀ ਮਾੜੀ ਹਾਲਤ ’ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਭੋਪਾਲ ਤੋਂ ਦਿੱਲੀ ਜਾਣ ਲਈ ਏਅਰ ਇੰਡੀਆ ਦੀ ਫਲਾਈਟ ਏ.ਆਈ. 436 ਲਈ ਟਿਕਟ ਲਈ ਅਤੇ ਉਨ੍ਹਾਂ ਜਹਾਜ਼ ਦੀ ਸੀਟ ਨੰਬਰ 83 ਅਲਾਟ ਕੀਤੀ ਗਈ ਸੀ। ਪਰ ਜਦੋਂ ਮੈਂ ਜਹਾਜ਼ ਵਿਚ ਆਪਣੀ ਸੀਟ ’ਤੇ ਬੈਠਣ ਲਈ ਪਹੁੰਚਿਆ ਤਾਂ ਦੇਖਿਆ ਕਿ ਜਹਾਜ਼ ਦੀ ਇਹ ਸੀਟ ਟੁੱਟੀ ਹੋਈ ਸੀ ਅਤੇ ਅੰਦਰ ਦੱਬੀ ਹੋਈ ਸੀ, ਜਿਸ ਕਾਰਨ ਬੈਠਣਾ ਥੋੜ੍ਹਾ ਮੁਸ਼ਕਿਲਾ ਸੀ। ਸ਼ਿਵਰਾਜ ਸਿੰਘ ਚੌਹਾਨ ਨੇ ਸੋਸ਼ਲ ਮੀਡੀਆ ਹੈਂਡਲ ਐਕਸ ’ਤੇ ਇਸ ਮਾਮਲੇ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਏਅਰ ਇੰਡੀਆ ਨੂੰ ਵੀ ਟੈਗ ਕੀਤਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਅੱਗੇ ਤੋਂ ਕਿਸੇ ਯਾਤਰੀ ਨੂੰ ਅਜਿਹਾ ਕਸ਼ਟ ਨਾ ਝੱਲਣਾ ਨਾ ਪਵੇ। ਉਨ੍ਹਾਂ ਕਿਹਾ ਕਿਹਾ ਕਿ ਏਅਰ ਇੰਡੀਆ ਜਲਦੀ ਪਹੁੰਚਣ ਵਾਲੇ ਯਾਤਰੀਆਂ ਦੀ ਮਜ਼ਬੂਰੀ ਦਾ ਫਾਇਦਾ ਨਾ ਉਠਾਵੇ।
Check Also
ਪੰਜਾਬ ’ਚ ਬਿਨਾ ਵਿਭਾਗ ਤੋਂ ਮੰਤਰੀ ਰਹੇ ਕੁਲਦੀਪ ਧਾਲੀਵਾਲ
ਪ੍ਰਸ਼ਾਸਨਿਕ ਸੁਧਾਰ ਨਾਂ ਦਾ ਕੋਈ ਵਿਭਾਗ ਹੀ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਕੈਬਨਿਟ ਮੰਤਰੀ …