ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ‘ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਬਹੁਤ ਸਾਰੇ ਲੋਕਾਂ ਨੇ ਡਾ. ਭੀਮ ਰਾਓ ਅੰਬੇਡਕਰ ਦਾ ਮਜ਼ਾਕ ਉਡਾਇਆ ਅਤੇ ਪਿਛੜੇ ਪਰਿਵਾਰ ਦੇ ਬੇਟੇ ਨੂੰ ਅੱਗੇ ਵਧਣ ਤੋਂ ਰੋਕਣ ਲਈ ਉਸ ਦੇ ਰਸਤੇ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਪੂਰੀ ਤਰ੍ਹਾਂ ਨਾਲ ਅਲੱਗ ਹੈ ਕਿਉਂਕਿ ਇਹ ਗਰੀਬ ਤੇ ਪਿਛੜਿਆਂ ਦਾ ਭਾਰਤ ਹੈ। ਰੇਡੀਓ ‘ਤੇ ਪ੍ਰਸਾਰਿਤ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ, ਲਾਲ ਬਹਾਦੁਰ ਸ਼ਾਸਤਰੀ, ઠਰਾਮ ਮਨੋਹਰ ਲੋਹੀਆ, ਚਰਨ ਸਿੰਘ ਅਤੇ ਦੇਵੀ ਲਾਲ ਜਿਹੇ ਆਗੂਆਂ ਦੀ ਭੂਮਿਕਾ ਦੀ ਵੀ ਸਰਾਹਨਾ ਕੀਤੀ ਜਿਨ੍ਹਾਂ ਖੇਤੀ ਅਤੇ ਕਿਸਾਨ ਤੇ ਮਹੱਤਵ ਨੂੰ ਸਮਝਿਆ ਸੀ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਦੀ ਜੈਅੰਤੀ ‘ਤੇ 14 ਅਪਰੈਲ ਤੋਂ 5 ਮਈ ਤਕ ‘ਗ੍ਰਾਮ ਸਵਰਾਜ ਅਭਿਆਨ’ ਸ਼ੁਰੂ ਕੀਤਾ ਜਾ ਰਿਹਾ ਹੈ। ਮੋਦੀ ਨੇ ਕਿਹਾ ਕਿ ਡਾ. ઠਅੰਬੇਦਕਰ ਨੇ ਜਨ ਸ਼ਕਤੀ ਨੂੰ ਰਾਸ਼ਟਰ ਸ਼ਕਤੀ ਦੇ ਰੂਪ ਵਿੱਚ ਦੇਖਿਆ। ઠਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਆਤਮ ਨਿਰਭਰਤਾ ‘ਤੇ ਵਧ ਵਿਸ਼ਵਾਸ ਸੀ ਤੇ ਉਹ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਵਿਅਕਤੀ ਹਮੇਸ਼ਾ ਗਰੀਬੀ ਵਿਚ ਆਪਣਾ ਜੀਵਨ ਬਤੀਤ ਕਰੇ।
ਯੂਪੀ ‘ਚ ਹੁਣ ਅੰਬੇਡਕਰ ਦਾ ਨਾਮ ਹੋਵੇਗਾ ਡਾ. ਭੀਮ ਰਾਓ ਰਾਮ ਜੀ ਅੰਬੇਡਕਰ
ਲਖਨਊ : ਉਤਰ ਪ੍ਰਦੇਸ਼ ਦੇ ਸਾਰੇ ਰਿਕਾਰਡਾਂ ਵਿਚ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਨਾਮ ਦੇ ਨਾਲ ‘ਰਾਮ ਜੀ’ ਜੋੜਿਆ ਜਾਵੇਗਾ। ਯੋਗੀ ਸਰਕਾਰ ਨੇ ਰਾਜਪਾਲ ਰਾਮ ਨਾਇਕ ਦੀ ਸਲਾਹ ਤੋਂ ਬਾਅਦ ਡਾ. ਭੀਮ ਰਾਓ ਅੰਬੇਡਕਰ ਦਾ ਨਾਮ ਬਦਲ ਕੇ ਡਾ. ਭੀਮ ਰਾਓ ਰਾਮ ਜੀ ਅੰਬੇਡਕਰ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ। ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦਾ ਕਹਿਣਾ ਹੈ ਕਿ ਯੋਗੀ ਸਰਕਾਰ ਕੰਮ ਦਾ ਦਿਖਾਵਾ ਕਰ ਰਹੀ ਹੈ। ਕਦੀ ਰਾਮ ਦੇ ਨਾਮ ‘ਤੇ, ਕਦੀ ਹਨੂਮਾਨ ਦੇ ਨਾਮ ‘ਤੇ ਅਤੇ ਕਦੀ ਗਾਂ ਦੇ ਨਾਮ ‘ਤੇ ਲੋਕਾਂ ਦਾ ਧਿਆਨ ਭਟਕਾ ਰਹੀ ਹੈ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …