-14.6 C
Toronto
Monday, January 26, 2026
spot_img
Homeਭਾਰਤਬੰਗਾਲ 'ਚ ਮਮਤਾ ਸਰਕਾਰ ਨੂੰ ਵੱਡਾ ਝਟਕਾ

ਬੰਗਾਲ ‘ਚ ਮਮਤਾ ਸਰਕਾਰ ਨੂੰ ਵੱਡਾ ਝਟਕਾ

ਤ੍ਰਿਣਾਮੂਲ ਕਾਂਗਰਸ ਦੇ ਦੋ ਵਿਧਾਇਕ ਤੇ 50 ਕੌਂਸਲਰ ਭਾਜਪਾ ‘ਚ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਵਿਚ ਤ੍ਰਿਣਾਮੂਲ ਕਾਂਗਰਸ ਤੇ ਸੀਪੀਐੱਮ ਨੂੰ ਵੱਡਾ ਝਟਕਾ ਲੱਗਾ ਹੈ। ਪੱਛਮੀ ਬੰਗਾਲ ਦੇ ਦੋ ਟੀਐੱਮਸੀ ਵਿਧਾਇਕ ਤੇ ਇਕ ਸੀਪੀਐੱਮ ਵਿਧਾਇਕ ਦਿੱਲੀ ਵਿਚ ਅੱਜ ਪਾਰਟੀ ਦੇ ਹੈੱਡਕੁਆਰਟਰ ਵਿਖੇ ਭਾਜਪਾ ਵਿਚ ਸ਼ਾਮਲ ਹੋ ਗਏ। ਇਨ੍ਹਾਂ ਤੋਂ ਇਲਾਵਾ 50 ਤੋਂ ਜ਼ਿਅਦਾ ਕੌਂਸਲਰ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੇ ਵਰਗੀਏ ਨੇ ਕਿਹਾ ਕਿ ਬੰਗਾਲ ਵਿਚ ਸੱਤ ਗੇੜਾਂ ਵਿਚ ਚੋਣਾਂ ਹੋਈਆਂ ਸਨ ਅਤੇ ਹੁਣ ਭਾਜਪਾ ਵਿਚ ਸ਼ਾਮਲ ਹੋਣ ਦੇ ਵੀ ਸੱਤ ਗੇੜ ਹੀ ਹੋਣਗੇ ਅਤੇ ਇਹ ਪਹਿਲਾ ਗੇੜ ਸੀ।
ਧਿਆਨ ਰਹੇ ਕਿ ਚੋਣ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਚੋਣ ਨਤੀਜਿਆਂ ਤੋਂ ਬਾਅਦ ਜਦੋਂ ਹਰ ਪਾਸੇ ਕਮਲ ਖਿਲੇਗਾ ਤਾਂ ਤ੍ਰਿਣਾਮੂਲ ਦੇ ਵਿਧਾਇਕ ਵੀ ਭਾਜਪਾ ਵਿਚ ਸ਼ਾਮਲ ਹੋਣਗੇ। ਮੋਦੀ ਨੇ ਉਸ ਸਮੇਂ ਇਹ ਵੀ ਕਿਹਾ ਸੀ ਕਿ ਦੀਦੀ ਦੇ 40 ਵਿਧਾਇਕ ਅੱਜ ਵੀ ਮੇਰੇ ਸੰਪਰਕ ਵਿਚ ਹਨ।

RELATED ARTICLES
POPULAR POSTS