11.8 C
Toronto
Saturday, September 19, 2026
spot_img
Homeਭਾਰਤਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨੂੰ ਸਮੁੱਚੇ ਦੇਸ਼ ਨੇ ਦਿੱਤੀ ਸ਼ਰਧਾਂਜਲੀ

ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨੂੰ ਸਮੁੱਚੇ ਦੇਸ਼ ਨੇ ਦਿੱਤੀ ਸ਼ਰਧਾਂਜਲੀ

ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨੂੰ ਸਮੁੱਚੇ ਦੇਸ਼ ਨੇ ਦਿੱਤੀ ਸ਼ਰਧਾਂਜਲੀਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਪਣਜੀ/ਬਿਊਰੋ ਨਿਊਜ਼
ਗੋਆ ਦੇ ਮੁੱਖ ਮੰਤਰੀ ਰਹੇ ਮਨੋਹਰ ਪਾਰੀਕਰ ਦਾ 63 ਸਾਲ ਦੀ ਉਮਰ ਵਿਚ ਲੰਘੇ ਕੱਲ੍ਹ ਦੇਹਾਂਤ ਹੋ ਗਿਆ। ਪਰੀਕਰ ਦਾ ਅੱਜ ਪਣਜੀ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਅਤੇ ਪੂਰੇ ਦੇਸ਼ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਵੱਡੇ ਨੇਤਾ ਪਰੀਕਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਪਰੀਕਰ ਪਿਛਲੇ ਇਕ ਸਾਲ ਤੋਂ ਬਿਮਾਰ ਚੱਲ ਰਹੇ ਸਨ। ਜ਼ਿਕਰਯੋਗ ਹੈ ਕਿ ਪਰੀਕਰ ਦੇਸ਼ ਦੇ 18ਵੇਂ ਅਜਿਹੇ ਮੁੱਖ ਮੰਤਰੀ ਰਹੇ, ਜਿਨ੍ਹਾਂ ਦਾ ਅਹੁਦੇ ‘ਤੇ ਰਹਿੰਦਿਆਂ ਦੇਹਾਂਤ ਹੋਇਆ ਹੈ। ਮਨੋਹਰ ਪਰੀਕਰ 2014 ਤੋਂ 2017 ਤੱਕ ਭਾਰਤ ਦੇ ਰੱਖਿਆ ਮੰਤਰੀ ਵੀ ਰਹੇ ਹਨ।

RELATED ARTICLES
POPULAR POSTS