ਹੁਣ ਪਾਕਿਸਤਾਨ ਵਿਰੁੱਧ ਪਾਣੀ ‘ਤੇ ਹੋਵੇਗੀ ‘ਸਰਜੀਕਲ ਸਟਝ੍ਰਾਈਕ’
ਕਿਹਾ – ਬੇਟੀਆਂ ਦੇ ਨਾਂ ‘ਤੇ ਮਨਾਈ ਜਾਣੀ ਚਾਹੀਦੀ ਹੈ ਦੀਵਾਲੀ
ਕੁਰੂਕਸ਼ੇਤਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਕੇਤ ਦਿੱਤੇ ਹਨ ਕਿ ਹੁਣ ਪਾਕਿਸਤਾਨ ਵਿਰੁੱਧ ਪਾਣੀ ‘ਤੇ ‘ਸਰਜੀਕਲ ਸਟ੍ਰਾਈਕ’ ਹੋਵੇਗੀ। ਮੰਗਲਵਾਰ ਚਰਖੀ ਦਾਦਰੀ ਅਤੇ ਕੁਰੂਕਸ਼ੇਤਰ ਵਿਚ ਆਯੋਜਿਤ ਚੋਣ ਰੈਲੀਆਂ ਵਿਚ ਬੋਲਦਿਆਂ ਮੋਦੀ ਨੇ ਜੰਮੂ ਕਸ਼ਮੀਰ ਦੇ ਹਾਲਾਤ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਦੇਸ਼ ਦੇ ਹਿੱਤਾਂ ਲਈ ਜਿਹੜਾ ਵੀ ਕਦਮ ਚੁੱਕਣਾ ਜ਼ਰੂਰੀ ਹੋਵੇਗਾ, ਨੂੰ ਉਹ ਹਰ ਹਾਲਤ ਵਿਚ ਚੁੱਕਣਗੇ। ਇਸ ਲਈ ਕੋਈ ਜਿੰਨੀ ਮਰਜ਼ੀ ਇਤਰਾਜ਼ ਕਰਦਾ ਰਹੇ, ਅਸੀਂ ਪ੍ਰਵਾਹ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਦਰਿਆਵਾਂ ਦਾ ਪਾਕਿਸਤਾਨ ਜਾਣ ਵਾਲਾ ਪਾਣੀ ਹੁਣ ਤੁਹਾਡਾ ਮੋਦੀ ਰੋਕੇਗਾ ਅਤੇ ਇਸ ਨੂੰ ਤੁਹਾਡੇ ਘਰ ਤੱਕ ਲਿਆਏਗਾ। ਇਸ ਪਾਣੀ ‘ਤੇ ਹਿੰਦੁਸਤਾਨ ਦਾ ਹੱਕ ਹੈ। ਇਸ ਨੂੰ ਰੋਕਣ ਲਈ ਕੰਮ ਕੀਤਾ ਜਾ ਰਿਹਾ ਹੈ। ਇਹ ਪਾਣੀ ਜਲਦੀ ਹੀ ਰੋਕ ਦਿੱਤਾ ਜਾਵੇਗਾ ਅਤੇ ਇਹ ਕਿਸਾਨਾਂ ਨੂੰ ਮਿਲੇਗਾ। ਇਸ ਪਾਣੀ ‘ਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦਾ ਹੱਕ ਹੈ।
ਮੋਦੀ ਨੇ ਆਪਣਾ ਭਾਸ਼ਣ ਹਰਿਆਣਵੀ ਭਾਸ਼ਾ ਵਿਚ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਤਾਊ, ਤਾਈਆਂ, ਭਾਨ-ਭਾਈਆਂ ਨੇ ਰਾਮ-ਰਾਮ। ਤਾਮ ਸਭੀ ਸਾਰਾ ਕਾਮ ਛੋੜ ਕਰ ਆਏ ਸੋ। ਧਾਰਾ ਇਤਨਾ ਪਿਆਰ ਦੇਖ ਕਰ ਮਨੇ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ‘ਸਤਿ ਸ੍ਰੀ ਅਕਾਲ’ ਵੀ ਕਿਹਾ।
ਪ੍ਰਧਾਨ ਮੰਤਰੀ ਨੇ ਕਸ਼ਮੀਰ ਵਿਚ ਅੱਤਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਥੋਂ ਦੀਆਂ ਸਾਡੀਆਂ ਮਾਵਾਂ ਆਪਣੇ ਬੇਟਿਆਂ ਨੂੰ ਅੱਤਵਾਦ ਦੇ ਰਾਹ ‘ਤੇ ਜਾਣ ਅਤੇ ਅੱਤਵਾਦ ਦੀ ਭੇਟ ਚੜ੍ਹਨ ਤੋਂ ਰੋਕਣ ਲਈ ਤੜਫ ਰਹੀਆਂ ਸਨ। ਵੱਖਵਾਦ ਅਤੇ ਅੱਤਵਾਦ ਨੂੰ ਹੁਣ ਰੋਕਣਾ ਹੀ ਹੋਵੇਗਾ। ਇਸ ਲਈ ਅਸੀਂ ਜੰਮੂ ਕਸ਼ਮੀਰ ਵਿਚ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੋਕ ਮੈਨੂੰ ਜਿੰਨੀਆਂ ਗਾਲਾਂ ਕੱਢ ਲੈਣ, ਪਰ ਉਹ ਦੇਸ਼ ਵਿਰੁੱਧ ਨਾ ਬੋਲਣ। ਕਾਂਗਰਸ ਵਾਲਿਆਂ ਵਿਚ ਹਿੰਮਤ ਹੈ ਤਾਂ ਇਕ ਵਾਰ ਕਹਿ ਦੇਣ ਕਿ ਸੱਤਾ ਵਿਚ ਆਏ ਤਾਂ ਆਰਟੀਕਲ 370 ਬਹਾਲ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਕਰਨ ਵਾਲੀ ਪਾਰਟੀ ਨੂੰ ਸਬਕ ਅਤੇ ਸਜ਼ਾ ਦੋਵੇਂ ਮਿਲਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਆ ਰਹੇ ਦੀਵਾਲੀ ਦੇ ਤਿਉਹਾਰ ਦੀ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੀਵਾਲੀ ਬੇਟੀਆਂ ਦੇ ਨਾਂ ‘ਤੇ ਮਨਾਈ ਜਾਣੀ ਚਾਹੀਦੀ ਹੈ। ਸਾਨੂੰ ਆਪਣੀਆਂ ਬੇਟੀਆਂ ਅਤੇ ਭੈਣਾਂ ਦਾ ਹਰ ਪੱਧਰ ‘ਤੇ ਧਿਆਨ ਰੱਖਣਾ ਚਾਹੀਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਮੌਕੇ ਕਿਹਾ ਕਿ ਹਰਿਆਣਾ ਨੂੰ ਖੇਡਾਂ ਦੀ ਹੱਥ ਬਣਾਇਆ ਜਾਵੇਗਾ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …