ਵਿਰੋਧ ਹੋਣ ਤੋਂ ਬਾਅਦ ਟਵਿੱਟਰ ਨੇ ਕੰਗਣਾ ਦੇ ਟਵੀਟ ਕੀਤੇ ਡਲੀਟ
ਨਵੀਂ ਦਿੱਲੀ, ਬਿਊਰੋ ਨਿਊਜ਼
ਕਿਸਾਨ ਅੰਦੋਲਨ ਨੂੰ ਅੰਤਰਰਾਸ਼ਟਰੀ ਹਸਤੀਆਂ ਦਾ ਸਮਰਥਨ ਮਿਲਣ ਮਗਰੋਂ ਭਾਰਤ ਦੀਆਂ ਹਸਤੀਆਂ ਵਲੋਂ ਵੀ ਆਪਣੇ ਪੱਖ ਰੱਖੇ ਗਏ। ਅਜਿਹੇ ਵਿਚ ਕ੍ਰਿਕਟਰਾਂ ਨੇ ਵੀ ਆਪਣੇ ਆਪਣੇ ਪੱਖ ਰੱਖੇ ਤੇ ਇੱਕਜੁੱਟਤਾ ਦੀ ਗੱਲ ਕਹੀ ਪਰ ਕ੍ਰਿਕਟਰ ਰੋਹਿਤ ਸ਼ਰਮਾ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਵਿਵਾਦਗ੍ਰਸਤ ਅਦਾਕਾਰਾ ਕੰਗਨਾ ਰਾਣੌਤ ਨੇ ਟਵੀਟ ਕੀਤਾ ਕਿ ਸਾਰੇ ਕ੍ਰਿਕਟਰ ਧੋਬੀ ਦਾ ਕੁੱਤਾ ਨਾ ਘਰ ਦਾ, ਨਾ ਘਾਟ ਦਾ ਵਰਗੇ ਕਿਉਂ ਆਵਾਜ਼ ਕਰ ਰਹੇ ਹਨ। ਕਿਸਾਨ ਅਜਿਹੇ ਕਾਨੂੰਨਾਂ ਦੇ ਖਿਲਾਫ ਕਿਉਂ ਹੋਣਗੇ ਜੋ ਉਨ੍ਹਾਂ ਦੀ ਭਲਾਈ ਲਈ ਹਨ। ਇਹ ਅੱਤਵਾਦੀ ਹਨ ਜੋ ਬਵਾਲ ਮਚਾ ਰਹੇ ਹਨ। ਕੰਗਨਾ ਦੇ ਇਸ ਟਵੀਟ ਮਗਰੋਂ ਹੰਗਾਮਾ ਮੱਚ ਗਿਆ ਹੈ, ਹਾਲਾਂਕਿ ਟਵਿਟਰ ਨੇ ਕੰਗਨਾ ਦੇ ਟਵੀਟ ਡਲੀਟ ਕਰ ਦਿੱਤੇ ਹਨ।
Check Also
ਵਕਫ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪੇਸ਼
ਅਖਿਲੇਸ਼ ਨੇ ਇਸ ਬਿੱਲ ਨੂੰ ਮੁਸਲਿਮ ਭਾਈਚਾਰੇ ਖਿਲਾਫ ਦੱਸੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …