Breaking News
Home / ਭਾਰਤ / ਅਸ਼ਲੀਲ ਕੁਮੈਂਟ ਕਾਰਨ ਨਵਜੋਤ ਸਿੰਘ ਸਿੱਧੂ ਖਿਲਾਫ ਸ਼ਿਕਾਇਤ

ਅਸ਼ਲੀਲ ਕੁਮੈਂਟ ਕਾਰਨ ਨਵਜੋਤ ਸਿੰਘ ਸਿੱਧੂ ਖਿਲਾਫ ਸ਼ਿਕਾਇਤ

ਸਿੱਧੂ ਨੇ ਕਪਿਲ ‘ਤੇ ਵਿਆਹ ਨੂੰ ਲੈ ਕੇ ਕੀਤਾ ਸੀ ਕੁਮੈਂਟ
ਚੰਡੀਗੜ੍ਹ/ਬਿਊਰੋ ਨਿਊਜ਼ : ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਐਡਵੋਕੇਟ ਐੱਸ ਸੀ ਅਰੋੜਾ ਨੇ ਮੁੱਖ ਸਕੱਤਰ ਨੂੰ ਨੋਟਿਸ ਭੇਜ ਕੇ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸ਼ਨਿਚਰਵਾਰ ਨੂੰ ਕਪਿਲ ਸ਼ਰਮਾ ਦੇ ਸ਼ੋਅ ਵਿਚ ਸਿੱਧੂ ਨੇ ਕਪਿਲ ‘ਤੇ ਵਿਆਹ ਨੂੰ ਲੈ ਕੇ ਅਸ਼ਲੀਲ ਕੁਮੈਂਟ ਕੀਤਾ ਸੀ ਅਤੇ ਉਸ ਦੇ ਦੋ ਮਾਅਨੇ ਨਿਕਲਦੇ ਸਨ। ਇਸ ਲਈ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਜਾਏ ਕਿ ਉਨ੍ਹਾਂ ਦੇ ਮੰਤਰੀ ਕੀ ਕਰ ਰਹੇ ਹਨ। ਉਕਤ ਸ਼ੋਅ ਪਰਿਵਾਰ ਦੇ ਨਾਲ ਬੈਠ ਕੇ ਵੇਖਣ ਲਾਇਕ ਨਹੀਂ ਹੈ।ਐਡਵੋਕੇਟ ਅਰੋੜਾ ਵੱਲੋਂ ਮੁੱਖ ਸਕੱਤਰ ਨੂੰ ਭੇਜੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਉਹ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਸ਼ਨਿਚਰਵਾਰ ਨੂੰ ਕਪਿਲ ਸ਼ਰਮਾ ਦਾ ਸ਼ੋਅ ਵੇਖ ਰਹੇ ਸਨ। ਸ਼ੋਅ ਵਿਚ ਸਿੱਧੂ ਨੇ ਕਪਿਲ ‘ਤੇ ਕੁਮੈਂਟ ਕੀਤਾ ਕਿ ਕਪਿਲ ਤੁਸੀਂ ਵਿਆਹ ਕਰ ਲਉ। 40 ਸਾਲ ਦੀ ਉਮਰ ਦੇ ਬਾਅਦ ਬੰਦੇ ਦੇ ਸੈੱਲ ਖ਼ਤਮ ਹੋ ਜਾਂਦੇ ਹਨ। ਅਰੋੜਾ ਮੁਤਾਬਿਕ ਸਿੱਧੂ ਨੇ ਭਾਰਤੀ ਕਾਨੂੰਨ ਤਹਿਤ ਸੂਚਨਾ ਅਤੇ ਪ੍ਰਸਾਰਣ ਐਕਟ ਦਾ ਉਲੰਘਣ ਕੀਤਾ ਹੈ। ਸਿੱਧੂ ਦੇ ਡਾਇਲਾਗ ਨੇ ਮੈਨੂੰ ਮੇਰੀ ਪਤਨੀ ਤੇ ਬੇਟੀ ਨਾਲ ਸ਼ੋਅ ਵੇਖਣ ਸਮੇਂ ਸ਼ਰਮਿੰਦਾ ਕਰ ਦਿੱਤਾ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜਾਣਕਾਰੀ ਦਿੱਤੀ ਜਾਏ ਜਿਸ ਨਾਲ ਕੈਪਟਨ ਆਪਣੇ ਸਹਿਯੋਗੀ ਨੂੰ ਸਲਾਹ ਦੇ ਸਕਣ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ‘ਤੇ ਵਿਰੋਧੀ ਧਿਰ ਦਬਾਅ ਬਣਾ ਰਹੀ ਸੀ ਕਿ ਸਿੱਧੂ ਨੂੰ ਇਹ ਕਾਮੇਡੀ ਸ਼ੋਅ ਛੱਡ ਦੇਣਾ ਚਾਹੀਦਾ ਹੈ।
ਮੈਂ ਕੁਝ ਨਹੀਂ ਕਹਿਣਾ : ਸਿੱਧੂ
ਅਰੋੜਾ ਦੀ ਸ਼ਿਕਾਇਤ ਨੂੰ ਲੈ ਕੇ ਐਤਵਾਰ ਨੂੰ ਸਿੱਧੂ ਨੇ ਸਿਰਫ਼ ਇੰਨਾ ਹੀ ਕਿਹਾ ਕਿ ਮੈਂ ਇਸ ਮਾਮਲੇ ਵਿਚ ਕੁਝ ਨਹੀਂ ਬੋਲਣਾ ਚਾਹੁੰਦਾ। ਕਈ ਵਾਰ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਹਾਥੀ ਚਲੇ ਵਿੱਚ ਬਾਜ਼ਾਰ, ਆਵਾਜ਼ਾਂ ਆਉਣ ਇਕ ਹਜ਼ਾਰ।

Check Also

ਕਿਸਾਨ 15 ਅਗਸਤ ਨੂੰ ਭਾਰਤ ਭਰ ’ਚ ਕਰਨਗੇ ਟਰੈਕਟਰ ਮਾਰਚ

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ …