25.3 C
Toronto
Monday, July 13, 2026
spot_img
Homeਭਾਰਤਆਰਬੀਆਈ ਦੀ ਭੂਮਿਕਾ ਰਾਹੁਲ ਦ੍ਰਾਵਿੜ ਵਾਂਗ ਹੋਣੀ ਚਾਹੀਦੀ ਹੈ, ਨਾ ਕਿ ਨਵਜੋਤ...

ਆਰਬੀਆਈ ਦੀ ਭੂਮਿਕਾ ਰਾਹੁਲ ਦ੍ਰਾਵਿੜ ਵਾਂਗ ਹੋਣੀ ਚਾਹੀਦੀ ਹੈ, ਨਾ ਕਿ ਨਵਜੋਤ ਸਿੱਧੂ ਵਾਂਗ ਬਿਆਨਬਾਜ਼ੀ ਕਰਨ ਵਾਲੀ

ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕਾ ਮੁਖੀ ਰਘੂਰਾਮ ਰਾਜਨ ਨੇ ਕਿਹਾ
ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ ਅਤੇ ਕੇਂਦਰ ਸਰਕਾਰ ਵਿਚਕਾਰ ਕਈ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਟਕਰਾਅ ਦੌਰਾਨ ਆਰਬੀਆਈ ਦੇ ਸਾਬਕਾ ਮੁਖੀ ਰਘੂਰਾਮ ਰਾਜਨ ਨੇ ਅਹਿਮ ਸਲਾਹ ਦਿੱਤੀ ਹੈ। ਰਾਜਨ ਨੇ ਕਿਹਾ ਕਿ ਵਰਤਮਾਨ ਹਾਲਾਤ ਵਿਚ ਕੇਂਦਰੀ ਬੈਂਕ ਦੀ ਭੂਮਿਕਾ ਹੌਲੀ-ਹੌਲੀ ਗੰਭੀਰ ਫੈਸਲੇ ਲੈਣ ਵਾਲੀ ਹੋਣੀ ਚਾਹੀਦੀ ਹੈ। ਇਸ ਨੂੰ ਉਦਾਹਰਣ ਦੇ ਰੂਪ ਵਿਚ ਸਮਝਾਉਂਦੇ ਹੋਏ ਰਾਜਨ ਨੇ ਕਿਹਾ ਕਿ ਆਰਬੀਆਈ ਦੀ ਭੂਮਿਕਾ ਰਾਹੁਲ ਦ੍ਰਾਵਿੜ ਵਾਂਗ ਹੋਣੀ ਚਾਹੀਦੀ ਹੈ, ਨਾ ਕਿ ਨਵਜੋਤ ਸਿੱਧੂ ਵਾਂਗ ਬਿਆਨਬਾਜ਼ੀ ਕਰਨ ਵਾਲੀ। ਰਘੂਰਾਮ ਰਾਜਨ ਨੇ ਆਰਬੀਆਈ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਮੌਜੂਦਾ ਹਾਲਾਤ ਵਿਚ ਆਰਬੀਆਈ ਦੀ ਭੂਮਿਕਾ ਕਾਰ ਦੀ ਸੀਟ ਬੈਲਟ ਵਾਂਗ ਹੈ, ਜੋ ਦੁਰਘਟਨਾ ਰੋਕਣ ਲਈ ਜ਼ਰੂਰੀ ਹੁੰਦੀ ਹੈ। ਰਾਜਨ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਨੇ ਕਰਨਾ ਹੈ ਕਿ ਉਹ ਸੀਟ ਬੈਲਟ ਪਹਿਨਣਾ ਚਾਹੁੰਦੀ ਹੈ ਜਾਂ ਨਹੀਂ।

RELATED ARTICLES
POPULAR POSTS