ਕਿਹਾ, ਕੀ ਭਾਰਤ ਨੇ 2014 ਤੋਂ ਬਾਅਦ ਹੀ ਤਰੱਕੀ ਕੀਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਅੱਜ ਇਕ ਸਮਾਗਮ ਵਿਚ ਮੋਦੀ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸੋਨੀਆ ਗਾਂਧੀ ਨੇ ਕਿਹਾ ਕਿ 26 ਮਈ 2014 ਤੋਂ ਪਹਿਲਾਂ ਕੀ ਭਾਰਤ ਵਿਸ਼ਾਲ ਬਲੈਕ ਹੋਲ ਸੀ? ਕੀ ਭਾਰਤ ਨੇ ਸਿਰਫ਼ ਪਿਛਲੇ ਚਾਰ ਸਾਲਾਂ ਵਿਚ ਹੀ ਤਰੱਕੀ ਕੀਤੀ ਹੈ? ਉਨ੍ਹਾਂ ਨੇ ਕਿਹਾ ਕਿ ਕੀ ਇਹ ਦਾਅਵਾ ਸਾਡੇ ਆਪਣੇ ਸੂਝਵਾਨ ਲੋਕਾਂ ਦੀ ਬੇਇੱਜ਼ਤੀ ਨਹੀਂ ਹੈ? ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਇਹ ਗੱਲ ਚਲਾਈ ਹੈ ਕਿ ਕਾਂਗਰਸ ਇਕ ਮੁਸਲਿਮ ਪਾਰਟੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਰਾਜੀਵ ਗਾਂਧੀ ਨਾਲ ਯਾਤਰਾ ‘ਤੇ ਹੁੰਦੇ ਸਨ ਤਾਂ ਉਹ ਹਮੇਸ਼ਾ ਮੰਦਰ ਜਾਂਦੇ ਸਨ ਪਰ ਉਨ੍ਹਾਂ ਨੇ ਕਦੀ ਇਸ ਦਾ ਦਿਖਾਵਾ ਨਹੀਂ ਕੀਤਾ। ਸੋਨੀਆ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਛੱਡਣ ਤੋਂ ਬਾਅਦ ਪਹਿਲੀ ਵਾਰ ਕਿਸੇ ਸਮਾਗਮ ਵਿਚ ਖੁੱਲ੍ਹ ਕੇ ਗੱਲ ਕੀਤੀ ਹੈ।
Check Also
ਭਾਰਤ ਸਰਕਾਰ ਨੇ ਜਨਗਣਨਾ ਨੋਟੀਫਿਕੇਸ਼ਨ ਕੀਤਾ ਜਾਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਂਝੀ ਕੀਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ …