13.2 C
Toronto
Monday, September 14, 2026
spot_img
Homeਭਾਰਤਲਖੀਮਪੁਰ ਘਟਨਾ ਮਾਮਲੇ ’ਚ ਅਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ...

ਲਖੀਮਪੁਰ ਘਟਨਾ ਮਾਮਲੇ ’ਚ ਅਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ

ਲਖੀਮਪੁਰ ਘਟਨਾ ਮਾਮਲੇ ’ਚ ਅਸ਼ੀਸ਼ ਮਿਸ਼ਰਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆਲਖਨਊ/ਬਿਊਰੋ ਨਿਊਜ਼
ਲਖੀਮਪੁਰ ਖੀਰੀ ਵਿਚ ਹੋਈ ਘਟਨਾ ਦੇ ਮਾਮਲੇ ਵਿਚ ਅੱਜ ਯੂਪੀ ਪੁਲਿਸ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦਾ ਤਿੰਨ ਦਿਨ ਦਾ ਰਿਮਾਂਡ ਮਿਲ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੀ 3 ਅਕਤੂਬਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਵਿਚ ਵਿਵਾਦਤ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਕੇਂਦਰੀ ਮੰਤਰੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੇ ਗੱਡੀ ਚੜ੍ਹਾ ਦਿੱਤੀ ਸੀ। ਇਸ ਦੌਰਾਨ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਣੇ 9 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਸਰਕਾਰੀ ਵਕੀਲ ਐੱਸ.ਪੀ. ਯਾਦਵ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਨੇ ਅਸ਼ੀਸ਼ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਉਨ੍ਹਾਂ ਨੂੰ ਮੁਲਜ਼ਮ ਦਾ ਸਿਰਫ਼ ਤਿੰਨ ਦਿਨ 12 ਅਕਤੂਬਰ ਤੋਂ 15 ਅਕਤੂਬਰ ਤੱਕ ਦਾ ਰਿਮਾਂਡ ਮਿਲ ਸਕਿਆ। ਇਹ ਰਿਮਾਂਡ 15 ਅਕਤੂਬਰ ਨੂੰ ਖ਼ਤਮ ਹੋਵੇਗਾ। ਯਾਦਵ ਨੇ ਕਿਹਾ ਕਿ ਇਹ ਰਿਮਾਂਡ ਸੀਜੇਐਮ ਚਿੰਤਾਰਾਮ ਵੱਲੋਂ ਇਸ ਸ਼ਰਤ ਉੱਤੇ ਦਿੱਤਾ ਗਿਆ ਕਿ ਅਸ਼ੀਸ਼ ਮਿਸ਼ਰਾ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਪੁੱਛਗਿਛ ਦੌਰਾਨ ਉਸ ਦੇ ਵਕੀਲ ਅਸ਼ੀਸ਼ ਦੇ ਨਾਲ ਰਹਿਣਗੇ।

 

RELATED ARTICLES
POPULAR POSTS