14.1 C
Toronto
Saturday, September 12, 2026
spot_img
Homeਭਾਰਤਵੋਟਰਾਂ ਨੂੰ 15 ਦਿਨਾਂ 'ਚ ਮਿਲਣਗੇ ਸ਼ਨਾਖਤੀ ਕਾਰਡ : ਚੋਣ ਕਮਿਸ਼ਨ

ਵੋਟਰਾਂ ਨੂੰ 15 ਦਿਨਾਂ ‘ਚ ਮਿਲਣਗੇ ਸ਼ਨਾਖਤੀ ਕਾਰਡ : ਚੋਣ ਕਮਿਸ਼ਨ

ਵੋਟਰਾਂ ਨੂੰ 15 ਦਿਨਾਂ ‘ਚ ਮਿਲਣਗੇ ਸ਼ਨਾਖਤੀ ਕਾਰਡ : ਚੋਣ ਕਮਿਸ਼ਨਨਵੀਂ ਦਿੱਲੀ : ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰ ਸ਼ਨਾਖਤੀ ਕਾਰਡ ਹੁਣ 15 ਦਿਨਾਂ ‘ਚ ਵੋਟਰਾਂ ਨੂੰ ਮਿਲਣਗੇ, ਜਿਸ ਨਾਲ ਇਸ ਵਿੱਚ ਲੱਗਣ ਵਾਲਾ ਸਮਾਂ ਘਟ ਕੇ ਲਗਪਗ ਅੱਧਾ ਰਹਿ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਵੋਟਰਾਂ ਤੱਕ ਵੋਟਰ ਫੋਟੋ ਸ਼ਨਾਖਤੀ ਕਾਰਡ (ਈਪੀਆਈਸੀ) ਪਹੁੰਚਾਉਣ ‘ਚ ਇੱਕ ਮਹੀਨੇ ਤੋਂ ਥੋੜ੍ਹਾ ਵੱਧ ਸਮਾਂ ਲੱਗਦਾ ਰਿਹਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰ ਦੀ ਨਵੀਂ ਰਜਿਸਟਰੇਸ਼ਨ ਜਾਂ ਮੌਜੂਦਾ ਵੋਟਰ ਦੇ ਵੇਰਵਿਆਂ ‘ਚ ਤਬਦੀਲੀ ਦੇ 15 ਦਿਨਾਂ ਦੇ ਅੰਦਰ ਉਨ੍ਹਾਂ ਦੇ ਵੋਟਰ ਕਾਰਡਾਂ ਦੀ ਡਿਲਿਵਰੀ ਯਕੀਨੀ ਬਣਾਉਣ ਲਈ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ਨਵੀਂ ਪ੍ਰਣਾਲੀ ਚੋਣ ਰਜਿਸਟਰੇਸ਼ਨ ਅਧਿਕਾਰੀ (ਈਆਰਓ) ਵੱਲੋਂ ਈਪੀਆਈਸੀ ਬਣਾਉਣ ਤੋਂ ਲੈ ਕੇ ਡਾਕ ਵਿਭਾਗ (ਡੀਓਪੀ) ਰਾਹੀਂ ਵੋਟਰਾਂ ਨੂੰ ਕਾਰਡ ਮੁਹੱਈਆ ਕਰਵਾਉਣ ਤੱਕ ਹਰ ਪੜਾਅ ਦੀ ਟਰੈਕਿੰਗ ਯਕੀਨੀ ਬਣਾਏਗੀ।

RELATED ARTICLES
POPULAR POSTS