7.1 C
Toronto
Wednesday, November 12, 2025
spot_img
Homeਭਾਰਤਇਰਾਨ ਤੋਂ ਅਰਮੀਨੀਆ ਰਸਤੇ ਸੁਰੱਖਿਅਤ ਕੱਢੇ 100 ਤੋਂ ਵੱਧ ਭਾਰਤੀ ਵਿਦਿਆਰਥੀਆਂ ਵਾਲੀ...

ਇਰਾਨ ਤੋਂ ਅਰਮੀਨੀਆ ਰਸਤੇ ਸੁਰੱਖਿਅਤ ਕੱਢੇ 100 ਤੋਂ ਵੱਧ ਭਾਰਤੀ ਵਿਦਿਆਰਥੀਆਂ ਵਾਲੀ ਉਡਾਣ ਦਿੱਲੀ ਪੁੱਜੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਗ ਦੇ ਝੰਬੇ ਇਰਾਨ ਤੋਂ ਅਰਮੀਨੀਆ ਰਸਤੇ ਸੁਰੱਖਿਅਤ ਬਾਹਰ ਕੱਢੇ 110 ਭਾਰਤੀ ਵਿਦਿਆਰਥੀ ਨੂੰ ਲੈ ਕੇ ਪਹਿਲੀ ਉਡਾਣ ਦਿੱਲੀ ਪਹੁੰਚ ਗਈ ਹੈ। ਇਜ਼ਰਾਈਲ ਤੇ ਇਰਾਨ ਵਿਚਾਲੇ ਜਾਰੀ ਟਕਰਾਅ ਦਰਮਿਆਨ ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਤਹਿਰਾਨ ‘ਚੋਂ ਸੁਰੱਖਿਅਤ ਬਾਹਰ ਕੱਢਣ ਮਗਰੋਂ ਸਰਹੱਦ ਰਸਤੇ ਅਰਮੀਨੀਆ ਲਿਜਾਇਆ ਗਿਆ ਸੀ। ਤਹਿਤ ਇਸ ਪੂਰੇ ਅਪਰੇਸ਼ਨ ਦਾ ਪ੍ਰਬੰਧ ਤਹਿਰਾਨ ਸਥਿਤ ਭਾਰਤੀ ਸਫ਼ਾਰਤਖਾਨੇ ਵੱਲੋਂ ਕੀਤਾ ਗਿਆ ਸੀ।
ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਤਹਿਰਾਨ ਛੱਡ ਚੁੱਕੇ ਬਾਕੀ ਭਾਰਤੀਆਂ ਨੂੰ ਵੀ ਵਾਪਸ ਲਿਆਂਦਾ ਜਾ ਰਿਹਾ ਹੈ। ਕੀਰਤੀ ਵਰਧਨ ਸਿੰਘ, ਜੋ ਵਾਤਾਵਰਨ, ਜੰਗਲਾਤ ਤੇ ਵਾਤਾਵਰਨ ਤਬਦੀਲੀ ਬਾਰੇ ਮੰਤਰਾਲੇ ਦੇ ਵੀ ਮੰਤਰੀ ਹਨ, ਨੇ ਕਿਹਾ, ”ਅਸੀਂ ਜਹਾਜ਼ ਤਿਆਰ ਬਰ ਤਿਆਰ ਰੱਖੇ ਹਨ। ਅਸੀਂ ਤੁਰਕਮੇਨਿਸਤਾਨ ਵਿਚੋਂ ਕੁਝ ਹੋਰ ਲੋਕਾਂ ਨੂੰ ਕੱਢ ਰਹੇ ਹਾਂ। ਸਾਡੇ ਮਿਸ਼ਨ ਨੇ ਅਜਿਹੀ ਕਿਸੇ ਵੀ ਮਦਦ ਜਾਂ ਅਪੀਲ ਲਈ 24 ਘੰਟੇ ਫੋਨ ਲਾਈਨ ਖੁੱਲ੍ਹੀ ਰੱਖੀ ਹੈ। ਅਸੀਂ ਹਾਲਾਤ ਮੁਤਾਬਕ ਭਾਰਤੀ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਹੋਰ ਜਹਾਜ਼ ਭੇਜਾਂਗੇ।” ਉਨ੍ਹਾਂ ਤੁਰਕਮੇਨਿਸਤਾਨ ਤੇ ਅਰਮੀਨੀਆ ਵੱਲੋਂ ਦਿੱਤੀ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਅਰਮੀਨੀਆ ਤੋਂ ਭਾਰਤ ਪੁੱਜੇ ਕਸ਼ਮੀਰੀ ਵਿਦਿਆਰਥੀਆਂ ‘ਚੋਂ ਇਕ, ਵਾਰਤਾ ਨੇ ਕਿਹਾ, ”ਅਸੀਂ ਇਰਾਨ ‘ਚੋਂ ਸੁਰੱਖਿਅਤ ਕੱਢੇ ਜਾਣ ਵਾਲੇ ਪਹਿਲੇ ਭਾਰਤੀਆਂ ‘ਚੋਂ ਸੀ। ਹਾਲਾਤ ਕਾਫ਼ੀ ਨਾਜ਼ੁਕ ਹਨ। ਅਸੀਂ ਡਰ ਗਏ ਸੀ। ਅਸੀਂ ਭਾਰਤ ਸਰਕਾਰ ਅਤੇ ਭਾਰਤੀ ਸਫ਼ਾਰਤਖਾਨੇ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਲਿਆਉਣ ਲਈ ਬਹੁਤ ਫੁਰਤੀ ਅਤੇ ਤੇਜ਼ੀ ਨਾਲ ਕੰਮ ਕੀਤਾ।”
ਦਿੱਲੀ ਵਿੱਚ ਉਤਰਨ ਵਾਲੇ ਐੱਮਬੀਬੀਐੱਸ ਵਿਦਿਆਰਥੀ ਮੀਰ ਖਲੀਫ਼ ਨੇ ਕਿਹਾ ਕਿ ਇਰਾਨ ਵਿੱਚ ਹਾਲਾਤ ਤਣਾਅਪੂਰਨ ਸਨ। ਉਸਨੇ ਮੀਡੀਆ ਨੂੰ ਦੱਸਿਆ, ”ਅਸੀਂ ਮਿਜ਼ਾਈਲਾਂ ਦੇਖ ਸਕਦੇ ਸੀ। ਜੰਗ ਚੱਲ ਰਹੀ ਸੀ। ਸਾਡੇ ਆਲੇ ਦੁਆਲੇ ਬੰਬਾਰੀ ਹੋ ਰਹੀ ਸੀ। ਅਸੀਂ ਹਾਲਾਤ ਤੋਂ ਬਹੁਤ ਡਰੇ ਹੋਏ ਸੀ। ਮੈਨੂੰ ਉਮੀਦ ਹੈ ਕਿ ਅਸੀਂ ਉਹ ਦਿਨ ਦੁਬਾਰਾ ਕਦੇ ਨਹੀਂ ਦੇਖਾਂਗੇ।” ਖਲੀਫ਼ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਪਹਿਲਾਂ ਅਰਮੀਨੀਆ ਤੇ ਉਥੋਂ ਭਾਰਤ ਵਾਪਸ ਲਿਆਂਦਾ ਗਿਆ। ਖਲੀਫ਼ ਨੇ ਕਿਹਾ, ”ਇਰਾਨ ਵਿੱਚ ਅਜੇ ਵੀ ਵਿਦਿਆਰਥੀ ਫਸੇ ਹੋਏ ਹਨ। ਉਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ‘ਤੇ ਭੇਜਿਆ ਜਾ ਰਿਹਾ ਹੈ। ਸਾਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਵੀ ਜਲਦੀ ਭਾਰਤ ਲਿਆਂਦਾ ਜਾਵੇਗਾ।”

 

RELATED ARTICLES
POPULAR POSTS