Breaking News
Home / ਕੈਨੇਡਾ / Front / ਭਾਜਪਾ ਨੇ ਸਿਰਸਾ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਹਟਾਇਆ

ਭਾਜਪਾ ਨੇ ਸਿਰਸਾ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਹਟਾਇਆ

ਪਾਰਟੀ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਕਾਗਜ਼ ਵਾਪਸ ਲਏ; ਗੋਪਾਲ ਕਾਂਡਾ ਨੂੰ ਹਮਾਇਤ ਦੇ ਸਕਦੀ ਹੈ ਭਾਜਪਾ
ਸਿਰਸਾ/ਬਿਊਰੋ ਨਿਊਜ਼
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਦੇ ਅੱਜ ਆਖਰੀ ਦਿਨ ਸਿਰਸਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਇਸ ਮੌਕੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਰੋਹਤਾਸ਼ ਜਾਂਗੜਾ ਨੇ ਕਿਹਾ ਹੈ ਕਿ ਜਿਵੇਂ ਉਨ੍ਹਾਂ ਨੂੰ ਹਾਈਕਮਾਂਡ ਤੋਂ ਆਦੇਸ਼ ਹੋਇਆ ਹੈ, ਉਨ੍ਹਾਂ ਉਵੇਂ ਹੀ ਕੀਤਾ ਹੈ। ਗੋਪਾਲ ਕਾਂਡਾ ਨੂੰ ਹਮਾਇਤ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਜਿਵੇਂ ਉਪਰ ਤੋਂ ਆਦੇਸ਼ ਹੋਵੇਗਾ, ਉਸੇ ਤਰ੍ਹਾਂ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ‘ਕਾਂਡਾ ਨੇ ਪੰਜ ਸਾਲ ਸਾਡੀ ਹਮਾਇਤ ਕੀਤੀ’ ਸੀ ਅਤੇ ਇਹ ਫ਼ੈਸਲਾ ਸਿਰਸਾ ਦੇ ਵਿਕਾਸ ਦੇ ਹਿੱਤ ਵਿਚ ਕੀਤਾ ਗਿਆ ਹੈ। ਇਸ ਮੌਕੇ ’ਤੇ ਭਾਜਪਾ ਦੇ ਸੀਨਅਰ ਆਗੂ ਤੇ ਸਾਬਕਾ ਐਮਪੀ ਅਸ਼ੋਕ ਤੰਵਰ ਨੇ ਕਿਹਾ ਕਿ ਐਨਡੀਏ ਦਾ ਇਕ ਹੀ ਮਕਸਦ ਹੈ ਕਿ ਭਾਜਪਾ ਤੀਜੀ ਵਾਰ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ’ਚ ਆਪਣੀ ਸਰਕਾਰ ਕਾਇਮ ਕਰੇ। ਧਿਆਨ ਰਹੇ ਕਿ ਹਰਿਆਣਾ ਵਿਚ ਆਉਂਦੀ 5 ਅਕਤੂਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ।

Check Also

ਮਹਿੰਦਰ ਸਿੰਘ ਗਿਲਜ਼ੀਆਂ ਦੀ ਅਗਵਾਈ ’ਚ ਰਾਹੁਲ ਗਾਂਧੀ ਦਾ ਅਮਰੀਕਾ ’ਚ ਭਰਵਾਂ ਸਵਾਗਤ

ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਆਗੂ ਅਤੇ ਭਾਰਤ ਦੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ …