9.4 C
Toronto
Friday, November 7, 2025
spot_img
Homeਭਾਰਤਹਿਮਾਚਲ 'ਚ ਦੋ ਬੱਸਾਂ 'ਤੇ ਡਿੱਗਿਆ ਪਹਾੜ, 46 ਮੌਤਾਂ

ਹਿਮਾਚਲ ‘ਚ ਦੋ ਬੱਸਾਂ ‘ਤੇ ਡਿੱਗਿਆ ਪਹਾੜ, 46 ਮੌਤਾਂ

ਮੰਡੀ-ਪਠਾਨਕੋਟ ਕੌਮੀ ਮਾਰਗ ‘ਤੇ ਵਾਪਰਿਆ ਹਾਦਸਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ
ਮੰਡੀ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਮੰਡੀ-ਪਠਾਨਕੋਟ ਕੌਮੀ ਮਾਰਗ ਉੱਤੇ ਬੱਦਲ ਫੱਟਣ ਤੋਂ ਬਾਅਦ ਡਿੱਗੀਆਂ ਢਿੱਗਾਂ ਥੱਲੇ ਦੋ ਬੱਸਾਂ ਦੇ ਆ ਜਾਣ ਕਾਰਨ ਕਰੀਬ 46 ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਇਹ ਹਾਦਸਾ ਸ਼ਨੀਵਾਰ-ਐਤਵਾਰ ਵਾਲੀ ਵਿਚਕਾਰਲੀ ਰਾਤ ਨੂੰ ਵਾਪਰਅਿਾ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਵੀ ਮਲਬੇ ਦੇ ਥੱਲੇ ਆ ਗਏ। ਇਹ ਘਟਨਾ ਮੰਡੀ ਤੋਂ ਕਰੀਬ 20 ਕਿਲੋਮੀਟਰ ਦੂਰ ਕੋਟਰੂਪੀ ਕਸਬੇ ਦੇ ਨੇੜੇ ਵਾਪਰੀ। ਇਸ ਘਟਨਾ ਵਿੱਚ ਚਾਰ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਘਟਨਾ ਏਨੀ ਭਿਆਨਕ ਸੀ ਕਿ ਢਿੱਗਾਂ ਡਿੱਗਣ ਬਾਅਦ 250 ਮੀਟਰ ਸੜਕ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ। ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਚਲਾਇਆ ਜਾ ਰਿਹਾ ਹੈ। ਬੰਦ ਹੋਈ ਸੜਕ ਉੱਤੇ ਸੈਂਕੜੇ ਵਾਹਨ ਫਸ ਗਏ ਸਨ । ਦੋਵੇਂ ਬੱਸਾਂ ਹਿਮਾਚਲ ਰੋਡਵੇਜ਼ ਦੀਆਂ ਸਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ 46 ਲਾਸ਼ਾਂ ਮਿਲ ਗਈਆਂ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਜ਼ਖ਼ਮੀਆਂ ਦਾ ਇਲਾਜ ਮੁਫਤ ਹੋਵੇਗਾ। ਇਸ ਵਾਪਰੇ ਦਰਦਨਾਕ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਦੁੱਖ ਪ੍ਰਗਟ ਕੀਤਾ।

 

RELATED ARTICLES
POPULAR POSTS