ਭਾਰਤ ਦੇ ਆਜ਼ਾਦੀ ਦਿਵਸ ਦੀਆਂ ਦਿੱਤੀਆਂ ਵਧਾਈਆਂ
ਅੰਮ੍ਰਿਤਸਰ/ਬਿਊਰੋ ਨਿਊਜ਼
ਭਾਰਤ-ਪਾਕਿਸਤਾਨ ਵਿੱਚ ਚੱਲ ਰਹੇ ਤਣਾਅ ਦੇ ਬਾਵਜੂਦ ਦੋਵਾਂ ਮੁਲਕਾਂ ਦੇ ਕੁਝ ਖਾਸ ਤਿਉਹਾਰ ਤੇ ਆਜ਼ਾਦੀ ਦਿਹਾੜੇ ਸਰਹੱਦ ਦੇ ਦੋਵੇਂ ਪਾਸੇ ਤਾਇਨਾਤ ਸੁਰੱਖਿਆ ਬਲਾਂ ਵੱਲੋਂ ਮਿਲ ਕੇ ਮਨਾਏ ਜਾਂਦੇ ਹਨ। ਦੋਸਤੀ ਤੇ ਪਿਆਰ ਦਾ ਸੰਦੇਸ਼ ਦਿੰਦਾ ਅਜਿਹਾ ਹੀ ਦ੍ਰਿਸ਼ ਅਟਾਰੀ ਸਰਹੱਦ ‘ਤੇ ਵੇਖਣ ਨੂੰ ਮਿਲਿਆ ਜਦੋਂ ਬੀਐਸਐਫ ਵੱਲੋਂ ਪਾਕਿ ਰੇਂਜਰਜ਼ ਨਾਲ ਭਾਰਤ ਦੇ 71ਵੇਂ ਆਜ਼ਾਦੀ ਦਿਹਾੜੇ ਦੀ ਖੁਸ਼ੀ ਸਾਂਝੀ ਕੀਤੀ ਗਈ।
ਅਟਾਰੀ ਵਾਘਾ ਸਰਹੱਦ ਦੀ ਜ਼ੀਰੋ ਲਾਈਨ ‘ਤੇ ਬੀਐਸਐਫ਼ ਦੇ ਕੰਪਨੀ ਕਮਾਂਡੈਂਟ ਸੁਦੀਪ ਕੁਮਾਰ ਨੇ ਪਾਕਿ ਰੇਂਜਰਜ਼ ਦੇ ਆਪਣੇ ਹਮਰੁਤਬਾ ਵਿੰਗ ਕਮਾਂਡਰ ਮੁਹੰਮਦ ਬਿਲਾਲ ਨੂੰ ਮਠਿਆਈ ਭੇਟ ਕੀਤੀ। ਪਾਕਿ ਰੇਂਜਰਜ਼ ਦੇ ਅਧਿਕਾਰੀ ਨੇ ਮਠਿਆਈ ਕਬੂਲ ਕਰਦਿਆਂ ਬੀਐਸਐਫ਼ ਨੂੰ ਭਾਰਤ ਦੇ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਤੇ ਇੱਕ-ਦੂਜੇ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …