18.8 C
Toronto
Saturday, October 18, 2025
spot_img
Homeਪੰਜਾਬਈਡੀ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ 'ਤੇ ਕੱਸਿਆ ਸਿਕੰਜਾ

ਈਡੀ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ‘ਤੇ ਕੱਸਿਆ ਸਿਕੰਜਾ

ਵਿਦੇਸ਼ਾਂ ਤੋਂ ਆਏ ਪੈਸੇ ਬਾਰੇ 30 ਦਿਨਾਂ ‘ਚ ਮੰਗਿਆ ਜਵਾਬ
ਜਲੰਧਰ/ਬਿਊਰੋ ਨਿਊਜ਼
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਈ.ਡੀ. ਨੇ ਫੌਰਨ ਐਕਸਚੇਂਜ ਮੈਨੇਜਮੇਂਟ ਐਕਟ ਤਹਿਤ ਕਾਰਨ ਦੱਸੋ ਨੋਟਿਸ ਭੇਜ ਕੇ 30 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ ਹੈ। ਇਹ ਮਾਮਲਾ ਵਿਦੇਸ਼ਾਂ ਤੋਂ ਲੱਖਾਂ ਵਿੱਚ ਪ੍ਰਾਪਤ ਕੀਤੀ ਰਕਮ ਨਾਲ ਸਬੰਧਤ ਹੈ।
ਡੇਢ ਸਾਲ ਪਹਿਲਾਂ ਪੰਜਾਬ ਵਿਜੀਲੈਂਸ ਦੇ ਜੁਆਇੰਟ ਡਾਇਰੈਕਟਰ ਗਿਰੀਸ਼ ਬਾਲੀ ਨੇ ‘ਫੇਮਾ’ ਤਹਿਤ ਦਲਜੀਤ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਵਿਚ ਸਾਹਮਣੇ ਆਇਆ ਕਿ ਦਿਲਜੀਤ ਵਲੋਂ ਦੂਜੇ ਮੁਲਕਾਂ ਤੋਂ ਮਿਲੇ 45 ਲੱਖ ਰੁਪਏ ਬਾਰੇ ਪੂਰੀ ਜਾਣਕਾਰੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਨਹੀਂ ਦਿੱਤੀ ਸੀ। ਇਸੇ ਸਬੰਧ ਵਿਚ ਅਸਿਸਟੈਂਟ ਡਾਇਰੈਕਟਰ ਸੰਜੀਵ ਪ੍ਰਭਾਕਰ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਦੋ ਸਾਲ ਪਹਿਲਾਂ ਦਿਲਜੀਤ ਦੋਸਾਂਝ ਤੋਂ ਇਲਾਵਾ ਮਿਸ ਪੂਜਾ, ਜੈਜੀ ਬੀ ਸਮੇਤ ਕਈ ਮਿਊਜ਼ਿਕ ਕੰਪਨੀਆਂ ਦੇ ਵੀ ਸਰਵੇ ਹੋਏ ਸਨ।

RELATED ARTICLES
POPULAR POSTS