16.7 C
Toronto
Friday, August 28, 2026
spot_img
Homeਪੰਜਾਬਪੰਜਾਬ ਦੇ ਸਰਹੱਦੀ ਖੇਤਰ ’ਚ ਫਿਰ ਡਰੋਨ ਦੀ ਹਲਚਲ

ਪੰਜਾਬ ਦੇ ਸਰਹੱਦੀ ਖੇਤਰ ’ਚ ਫਿਰ ਡਰੋਨ ਦੀ ਹਲਚਲ

ਪੰਜਾਬ ਦੇ ਸਰਹੱਦੀ ਖੇਤਰ ’ਚ ਫਿਰ ਡਰੋਨ ਦੀ ਹਲਚਲ15 ਦਿਨਾਂ ਵਿਚ 8 ਵਾਰ ਦੇਖੀ ਗਈ ਡਰੋਨ ਦੀ ਮੂਵਮੈਂਟ
ਅੰਮਿ੍ਰਤਸਰ/ਬਿੳੂਰੋ ਨਿੳੂਜ਼
ਪੰਜਾਬ ਵਿਚ ਸਰਹੱਦੀ ਖੇਤਰ ’ਤੇ ਲਗਾਤਾਰ ਅੱਜ ਦੂਜੇ ਦਿਨ ਵੀ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ ਹੈ। ਹੁਣ ਇਹ ਮੂਵਮੈਂਟ ਤਰਨਤਾਰਨ ਦੇ ਖੇਮਕਰਨ ਸੈਕਟਰ ’ਚ ਦੇਖਣ ਵਿਚ ਆਈ ਹੈ। ਉਧਰ ਦੂਜੇ ਪਾਸੇ ਡਰੋਨ ਦੀ ਆਵਾਜ਼ ਸੁਣਦੇ ਹੀ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਵੀ ਕੀਤੀ, ਜਿਸ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ। ਇਸਦੇ ਚੱਲਦਿਆਂ ਬੀਐਸਐਫ ਦੇ ਜਵਾਨਾਂ ਅਤੇ ਸਥਾਨਕ ਪੁਲਿਸ ਨੇ ਤਲਾਸ਼ੀ ਅਭਿਆਨ ਵੀ ਚਲਾਇਆ। ਇਹ ਵੀ ਦੱਸਣਯੋਗ ਹੈ ਕਿ 15 ਦਿਨਾਂ ਦੌਰਾਨ ਸਰਹੱਦੀ ਖੇਤਰ ਵਿਚ 8 ਵਾਰ ਡਰੋਨ ਦੀ ਮੂਵਮੈਂਟ ਦੇਖੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਡਰੋਨ ਮੂਵਮੈਂਟ ਖੇਮਕਰਨ ਖੇਤਰ ਵਿਚ ਬੀਓਪੀ ਨੂਰੇਵਾਲਾ, ਤਰਨਤਾਰਨ ਵਿਚ ਦੇਖੀ ਗਈ ਹੈ। ਇਹ ਮੂਵਮੈਂਟ ਰਾਤ 11 ਵਜੇ ਦੇਖੀ ਗਈ ਸੀ ਅਤੇ ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਡਰੋਨ ਵੱਲ ਰੋਸ਼ਨੀ ਬੰਬ ਵੀ ਦਾਗਿਆ ਅਤੇ ਡਰੋਨ ਦੀ ਮੂਵਮੈਂਟ ਦਾ ਪਤਾ ਲਗਾਇਆ। ਜਵਾਨਾਂ ਨੇ ਚਾਰ ਰਾੳੂਂਡ ਫਾਇਰ ਵੀ ਕੀਤੇ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਪਿਛਲੇ ਦਿਨੀਂ ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਸੀ ਕਿ ਡਰੋਨ ਨੇ ਅਟਾਰੀ ਬਾਰਡਰ ਨੇੜੇ ਹੈਰੋਇਨ ਵੀ ਡਰੌਪ ਕੀਤੀ ਸੀ, ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਜ਼ਬਤ ਕਰ ਲਿਆ ਸੀ।

 

RELATED ARTICLES
POPULAR POSTS