1.6 C
Toronto
Thursday, November 27, 2025
spot_img
Homeਭਾਰਤਭਾਜਪਾ ਮਿਸ਼ਨ 2024 ਦੀ ਤਿਆਰੀ ਵਿਚ ਜੁਟੀ

ਭਾਜਪਾ ਮਿਸ਼ਨ 2024 ਦੀ ਤਿਆਰੀ ਵਿਚ ਜੁਟੀ

204 ਕਮਜ਼ੋਰ ਸੀਟਾਂ ਨੂੰ ਜਿੱਤਣ ਲਈ 28-29 ਦਸੰਬਰ ਨੂੰ ਬਣਾਈ ਜਾਵੇਗੀ ਰਣਨੀਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਮਿਸ਼ਨ 2024 ਦੀ ਤਿਆਰੀ ਵਿਚ ਪੂਰੀ ਤਰ੍ਹਾਂ ਜੁਟ ਗਈ ਹੈ। ਮਿਸ਼ਨ 2024 ਤਹਿਤ ਭਾਜਪਾ ਵੱਲੋਂ 204 ਕਮਜ਼ੋਰ ਸੀਟਾਂ ਦੀ ਪਹਿਚਾਣ ਵੀ ਕੀਤੀ ਗਈ। ਇਨ੍ਹਾਂ ਕਮਜ਼ੋਰ ਸੀਟਾਂ ’ਤੇ ਕਿਸ ਤਰ੍ਹਾਂ ਜਿੱਤ ਦਰਜ ਕਰਨੀ ਹੈ ਇਸ ਸਬੰਧੀ ਆਉਂਦੀ 28-29 ਦਸੰਬਰ ਨੂੰ ਹੈਦਰਾਬਾਦ ਵਿਚ ਰਣਨੀਤੀ ਬਣਾਈ ਜਾਵੇਗੀ। ਬਿਹਾਰ ’ਚ ਵੀ 21-22 ਦਸੰਬਰ ਨੂੰ ਇਕ ਮੀਟਿੰਗ ਦੌਰਾਨ 40 ਲੋਕ ਸਭਾ ਸੀਟਾਂ ਲਈ ਸਮੀਖਿਆ ਕੀਤੀ ਜਾਵੇਗੀ। ਇਥੇ 40 ਵਿਚੋਂ 22 ਸੀਟਾਂ ਸਮਾਜਿਕ ਅਤੇ ਜਾਤੀ ਸਮੀਕਰਨ ਦੇ ਲਿਹਾਜ਼ ਨਾਲ ਕਮਜ਼ੋਰ ਸ਼ੇ੍ਰਣੀ ਦੀਆਂ ਮੰਨੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਦੱਖਣ ਦੇ ਰਾਜਾਂ ਦੀਆਂ 84 ਸੀਟਾਂ ਕਮਜ਼ੋਰ ਮੰਨੀਆਂ ਗਈਆਂ ਹਨ। ਭਾਜਪਾ ਵੱਲੋਂ ਸੀਟਾਂ ਦੀ ਵੰਡ 4 ਸ਼ੇ੍ਰਣੀਆਂ ਵਿਚ ਕੀਤੀ ਗਈ ਹੈ ਜਿਨ੍ਹਾਂ ਵਿਚ ਸਰਵੋਤਮ, ਵਧੀਆ, ਸੁਧਾਰ ਯੋਗ ਅਤੇ ਬੇਹੱਦ ਖਰਾਬ ਹਨ। ਭਾਜਪਾ ਵੱਲੋਂ ਡੀ ਸ਼ੇ੍ਰਣੀ ਦੀ ਸੀਟ ਵੀ ਬਣਾਈ ਗਈ ਹੈ, ਜਿੱਥੇ ਭਾਜਪਾ ਦੀ ਜਿੱਤ ਦੀ ਸੰਭਾਵਨਾ ਬਹੁਤ ਘੱਟ ਹੈ ਪ੍ਰੰਤੂ ਇਨ੍ਹਾਂ ਸੀਟਾਂ ’ਤੇ ਭਾਜਪਾ ਦੂਜੇ ਨੰਬਰ ’ਤੇ ਆ ਸਕਦੀ ਹੈ। ਪਾਰਟੀ ਕਮਜ਼ੋਰ ਸੀਟਾਂ ਦਾ ਜਾਤੀ ਅਤੇ ਸਮਾਜਿਕ ਸਮੀਕਰਨ ਤਿਆਰ ਕਰ ਰਹੀ ਹੈ। ਇਨ੍ਹਾਂ ਖੇਤਰਾਂ ’ਚ ਜਿਹੜਾ ਵੀ ਵਿਅਕਤੀ ਅਸਰਦਾਰ ਹੋਵੇਗਾ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਦੇ ਨਾਲ ਭਾਜਪਾ ਦੇ ਪੋਸਟਰ ’ਤੇ ਜਗ੍ਹਾ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਵੱਲੋਂ ਯੋਗ ਉਮੀਦਵਾਰਾਂ ਨਾਲ ਗਰੁੱਪ ਬਣਾ ਕੇ ਸਿੱਧਾ ਆਨਲਾਈਨ ਸੰਪਰਕ ਕੀਤਾ ਜਾਵੇਗਾ। ਧਿਆਨ ਰਹੇ ਕਿ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਬਣ ਚੁੱਕੀ ਭਾਜਪਾ ਹੁਣ ਦੇਸ਼ ਦੇ ਹਰ ਹਿੱਸੇ ’ਚ ਆਪਣੀ ਜ਼ਮੀਨ ਤਲਾਸ਼ਣ ਵਿਚ ਜੁਟ ਗਈ ਹੈ।

RELATED ARTICLES
POPULAR POSTS