-4.9 C
Toronto
Monday, February 23, 2026
spot_img
Homeਭਾਰਤਸ਼ੀਨਾ ਬੋਰਾ ਕਤਲ ਕੇਸ

ਸ਼ੀਨਾ ਬੋਰਾ ਕਤਲ ਕੇਸ

7ਇੰਦਰਾਣੀ ਮੇਰੇ ਸਾਹਮਣੇ ਦਬਾਇਆ ਸੀ ਸ਼ੀਨਾ ਦਾ ਗਲਾ :ਸ਼ਿਆਮਵਰ ਰਾਏ
ਮੁੰਬਈ : ਸ਼ੀਨਾ ਬੋਰਾ ਕਤਲ ਕੇਸ ‘ਚ ਸਰਕਾਰੀ ਗਵਾਹ ਬਣੇ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਦੇ ਸਾਬਕਾ ਡਰਾਈਵਰ ਸ਼ਿਆਮਵਰ ਰਾਏ ਨੇ ਕੋਰਟ ‘ਚ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਸ਼ਿਆਮਵਰ ਨੇ ਦੱਸਿਆ ਕਿ ਸ਼ੀਨਾ ਦੀ ਹੱਤਿਆ ਇੰਦਰਾਣੀ ਨੇ ਹੀ ਕੀਤੀ ਹੈ। ਜਦਕਿ ਉਸ ਦੇ ਸਾਬਕਾ ਪਤੀ ਸੰਜੀਵ ਖੰਨਾ ਨੇ ਇਸ ਵਾਰਦਾਤ ‘ਚ ਉਸ ਦੀ ਸਹਾਇਤਾ ਕੀਤੀ। ਇਸ ਬਿਆਨ ਦੀ ਕਾਪੀ ਬਚਾਅ ਪੱਖ ਦੇ ਵਕੀਲਾਂ ਨੂੰ ਸੌਂਪ ਦਿੱਤੀ ਗਈ ਹੈ।
ਜੱਜ ਦੇ ਸਾਹਮਣੇ ਧਾਰਾ 164 ਦੇ ਤਹਿਤ ਦਰਜ ਕਰਵਾਏ ਆਪਣੇ ਬਿਆਨ ‘ਚ ਸ਼ਿਆਮਵਰ ਨੇ ਕਿਹਾ ਕਿ ਵਾਰਦਾਤ ਦੇ ਸਮੇਂ ਉਸ ਨੇ ਕਾਰ ‘ਚ ਸ਼ੀਨਾ, ਇੰਦਰਾਣੀ ਅਤੇ ਸੰਜੀਵ ਖੰਨਾ ਬੈਠੇ ਸਨ। ਉਸ ਨੇ ਸ਼ੀਨਾ ਦਾ ਮੂੰਹ ਦਬਾਇਆ, ਸੰਜੀਵ ਖੰਨਾ ਨੇ ਉਸ ਦੇ ਵਾਲ ਪਿੱਛੇ ਤੋਂ ਖਿੱਚਦੇ ਹੋਏ ਫੜ ਲਏ ਅਤੇ ਇੰਦਰਾਣੀ ਨੇ ਗਲਾ ਘੋਟ ਕੇ ਉਸ ਦੀ ਹੱਤਿਆ ਕਰ ਦਿੱਤੀ।  ਸਰਕਾਰੀ ਗਵਾਹ ਬਣਨ ਤੋਂ ਬਾਅਦ ਸ਼ਿਆਮਵਰ ਨੂੰ ਕੋਰਟ ਨੇ ਮੁਆਫ਼ ਕਰ ਦਿੱਤਾ ਹੈ।

RELATED ARTICLES
POPULAR POSTS