ਧਰਮਸ਼ਾਲਾ ਦੇ ਕ੍ਰਿਕਟ ਸਟੇਡੀਅਮ ’ਚ ਖੇਡੇ ਜਾਣਗੇ 5 ਮੈਚ
ਧਰਮਸ਼ਾਲਾ/ਬਿਊਰੋ ਨਿਊਜ਼
ਪਿਛਲੇ 18 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਕਿ੍ਰਕਟ ਸਟੇਡੀਅਮ ਵਿਚ ਵਨ ਡੇਅ ਵਿਸ਼ਵ ਕ੍ਰਿਕਟ ਕੱਪ ਵਰਗੇ ਵੱਡੇ ਟੂਰਨਾਮੈਂਟ ਦੇ 5 ਮੈਚ ਖੇਡੇ ਜਾਣਗੇ। ਇਸ ਖ਼ੂਬਸੂਰਤ ਕਿ੍ਰਕਟ ਸਟੇਡੀਅਮ ਨੂੰ ਆਈਸੀਸੀ ਕਿ੍ਰਕਟ ਵਿਸ਼ਵ ਕੱਪ 2023 ਦੇ ਪੰਜ ਮੈਚਾਂ ਦੀ ਮੇਜ਼ਬਾਨੀ ਮਿਲੀ ਹੈ। ਸਮੁੰਦਰ ਤਲ ਤੋਂ 1317 ਮੀਟਰ ਦੀ ਉਚਾਈ ’ਤੇ ਮੌਜੂਦ ਇਹ ਸਟੇਡੀਅਮ ਸਾਲ 2005 ਵਿਚ ਬਣ ਕੇ ਤਿਆਰ ਹੋਇਆ ਸੀ। ਸਟੇਡੀਅਮ ਵਿਚ ਕਿ੍ਰਕਟ ਦੇ ਹਰ ਫਾਰਮੈਟ ਦੇ ਮੁਕਾਬਲੇ ਹੋ ਚੁੱਕੇ ਹਨ ਪਰ ਵਨ ਡੇਅ ਵਿਸ਼ਵ ਕ੍ਰਿਕਟ ਕੱਪ ਦਾ ਹੁਣ ਤੱਕ ਇਕ ਵੀ ਮੈਚ ਇੱਥੇ ਨਹੀਂ ਖੇਡਿਆ ਗਿਆ ਹੈ। ਤਿਆਰੀਆਂ ਦੇ ਲਿਹਾਜ਼ ਨਾਲ ਹਿਮਾਚਲ ਪ੍ਰਦੇਸ਼ ਕਿ੍ਰਕਟ ਸੰਘ (ਐੱਚਪੀਸੀਏ) ਲਈ ਪੰਜ ਮੁਕਾਬਲੇ ਮਹੱਤਵਪੂਰਨ ਹਨ ਪਰ 22 ਅਕਤੂਬਰ ਨੂੰ ਹੋਣ ਵਾਲਾ ਭਾਰਤ ਤੇ ਨਿਊਜ਼ੀਲੈਂਡ ਦਾ ਮੁਕਾਬਲਾ ਦਰਸ਼ਕਾਂ ਲਈ ਖ਼ਾਸ ਮਾਅਨੇ ਰੱਖਦਾ ਹੈ। ਧਰਮਸ਼ਾਲਾ ਸਟੇਡੀਅਮ ਵਿਸ਼ਵ ਦੇ ਚੋਣਵੇਂ ਸੋਹਣੇ ਕਿ੍ਰਕਟ ਸਟੇਡੀਅਮਾਂ ਵਿਚੋਂ ਇਕ ਹੈ। ਧਿਆਨ ਰਹੇ ਕਿ ਵਨ ਡੇਅ ਵਿਸ਼ਵ ਕ੍ਰਿਕਟ ਕੱਪ 2023 ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਵਿਖੇ ਹੋਵੇਗੀ ਅਤੇ ਪਹਿਲਾ ਮੈਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕ੍ਰਿਕਟ ਦੇ ਮੁਕਾਬਲੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਕ੍ਰਿਕਟ ਸਟੇਡੀਅਮਾਂ ਵਿਚ ਖੇਡੇ ਜਾਣਗੇ, ਪਰ ਮੁਹਾਲੀ ਕ੍ਰਿਕਟ ਸਟੇਡੀਅਮ ਵਿਚ ਇਸ ਵਿਸ਼ਵ ਕੱਪ ਦਾ ਇਕ ਵੀ ਮੈਚ ਨਹੀਂ ਖੇਡਿਆ ਜਾਵੇਗਾ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …