8.3 C
Toronto
Wednesday, October 29, 2025
spot_img
Homeਭਾਰਤਝਾਂਸੀ ਵਿਚ ਸ਼ੋਅਰੂਮ ਨੂੰ ਭਿਆਨਕ ਅੱਗ

ਝਾਂਸੀ ਵਿਚ ਸ਼ੋਅਰੂਮ ਨੂੰ ਭਿਆਨਕ ਅੱਗ

5 ਵਿਅਕਤੀਆਂ ਦੀ ਜਿੰਦਾ ਸੜ ਕੇ ਗਈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ’ਚ ਪੈਂਦੇ ਝਾਂਸੀ ਦੇ ਸੀਪਰੀ ਬਜ਼ਾਰ ਵਿਚ ਦੋ ਇਲੈਕਟ੍ਰੋਨਿਕ ਸ਼ੋਅ ਰੂਮਾਂ ’ਚ ਭਿਆਨਕ ਅੱਗ ਲੱਗ ਗਈ ਅਤੇ ਇਸ ਨੂੰ ਬੁਝਾਉਣ ਲਈ 10 ਘੰਟੇ ਦਾ ਸਮਾਂ ਲੱਗਾ। ਇਸ ਭਿਆਨਕ ਅੱਗ ਦੀ ਲਪੇਟ ਵਿਚ ਆ ਕੇ ਯੂਨਾਈਟਿਡ ਇੰਡੀਆ ਇੰਸੋਰੈਂਸ ਕੰਪਨੀ ਦੀ ਅਸਿਸਟੈਂਟ ਮੈਨੇਜਰ ਸਣੇ 5 ਵਿਅਕਤੀਆਂ ਦੀ ਜਿੰਦਾ ਸੜ ਕੇ ਮੌਤ ਹੋ ਗਈ ਹੈ। ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਸਰਚ ਅਭਿਆਨ ਵੀ ਚਲਾਇਆ ਗਿਆ। ਇਸ ਹਾਦਸੇ ਵਿਚੋਂ 7 ਵਿਅਕਤੀਆਂ ਨੂੰ ਬਚਾ ਵੀ ਲਿਆ ਗਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਗ ਦੀਆਂ ਲਪਟਾਂ ਅਤੇ ਧੂੰਆਂ 10 ਕਿਲੋਮੀਟਰ ਤੱਕ ਦਿਖਾਈ ਦੇ ਰਿਹਾ ਸੀ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬਿ੍ਰਗੇਡ ਦੀਆਂ 50 ਤੋਂ ਵੀ ਜ਼ਿਆਦਾ ਗੱਡੀਆਂ ਪਹੁੰਚ ਗਈਆਂ ਸਨ। ਅੱਗ ’ਤੇ ਕੰਟਰੋਲ ਨਾ ਹੁੰਦਾ ਦੇਖ ਕੇ ਪ੍ਰਸ਼ਾਸਨ ਨੇ ਫੌਜ ਨੂੰ ਬੁਲਾ ਲਿਆ ਸੀ। ਝਾਂਸੀ ਦੇ ਪ੍ਰਸ਼ਾਸਨ ਨੇ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਝਾਂਸੀ ਦਾ ਸੀਪਰੀ ਬਜ਼ਾਰ ਸੋਮਵਾਰ ਨੂੰ ਬੰਦ ਰਹਿੰਦਾ ਹੈ, ਪਰ ਇਲੈਕਟ੍ਰੋਨਿਕ ਸ਼ੋਅ ਰੂਮ ਖੁੱਲ੍ਹੇ ਹੋਏ ਸਨ। ਇਨ੍ਹਾਂ ਇਲੈਕਟ੍ਰੋਨਿਕ ਦੇ ਸ਼ੋਅ ਰੂਮਾਂ ਤੋਂ ਉਪਰਲੀ ਮੰਜ਼ਿਲ ’ਤੇ ਯੂਨਾਈਟਿਡ ਇੰਡੀਆ ਇੰਸੋਰੈਂਸ ਕੰਪਨੀ ਦਾ ਦਫਤਰ ਵੀ ਖੁੱਲ੍ਹਾ ਸੀ। ਜਦ ਅੱਗ ਲੱਗੀ ਤਾਂ ਦੋਵੇਂ ਬਿਲਡਿੰਗਾਂ ਵਿਚ ਕਰੀਬ 40 ਵਿਅਕਤੀ ਕੰਮ ਕਰ ਰਹੇ ਸਨ।

RELATED ARTICLES
POPULAR POSTS