-12.5 C
Toronto
Thursday, January 29, 2026
spot_img
HomeਕੈਨੇਡਾFrontਵੰਦੇ ਮਾਤਰਮ ਨੂੰ ਹੋਏ 150 ਸਾਲ - ਪੀਐਮ ਮੋਦੀ ਨੇ ਕਿਹਾ :...

ਵੰਦੇ ਮਾਤਰਮ ਨੂੰ ਹੋਏ 150 ਸਾਲ – ਪੀਐਮ ਮੋਦੀ ਨੇ ਕਿਹਾ : ਮੰਤਰ ਨੇ ਆਜ਼ਾਦੀ ਸੰਘਰਸ਼ ਦੌਰਾਨ ਦੇਸ਼ ਨੂੰ ਪ੍ਰੇਰਨਾ ਦਿੱਤੀ


ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 100 ਸਾਲ ਪੂਰੇ ਹੋਏ ਸਨ, ਤਾਂ ਸੰਵਿਧਾਨ ਦਾ ‘ਗਲਾ ਘੁੱਟਿਆ’ ਗਿਆ ਸੀ ਅਤੇ ਦੇਸ਼ ਐਮਰਜੈਂਸੀ ਨਾਲ ਬੱਝਿਆ ਹੋਇਆ ਸੀ। ਵੰਦੇ ਮਾਤਰਮ ਦੇ 150 ਸਾਲਾਂ ਬਾਰੇ ਲੋਕ ਸਭਾ ਵਿੱਚ ਚਰਚਾ ਦੀ ਸ਼ੁਰੂਆਤ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਜਦੋਂ ਵੰਦੇ ਮਾਤਰਮ ਦੇ 50 ਸਾਲ ਪੂਰੇ ਹੋਏ, ਤਾਂ ਦੇਸ਼ ਬਸਤੀਵਾਦੀ ਰਾਜ ਅਧੀਨ ਸੀ, ਜਦੋਂ ਕਿ ਇਸਦੀ 100ਵੀਂ ਵਰ੍ਹੇਗੰਢ ’ਤੇ ਦੇਸ਼ ਐਮਰਜੈਂਸੀ ਅਧੀਨ ਸੀ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਦੇ ਮੰਤਰ ਨੇ ਆਜ਼ਾਦੀ ਸੰਘਰਸ਼ ਦੌਰਾਨ ਪੂਰੇ ਦੇਸ਼ ਨੂੰ ਤਾਕਤ ਅਤੇ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ 1905 ’ਚ ਬੰਗਾਲ ਦੀ ਵੰਡ ਕੀਤੀ, ਪਰ ਵੰਦੇ ਮਾਤਰਮ ਇੱਕ ਚੱਟਾਨ ਵਾਂਗ ਖੜ੍ਹਾ ਰਿਹਾ ਅਤੇ ਏਕਤਾ ਨੂੰ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਇੱਥੇ ਬੈਠੇ ਹਾਂ ਕਿਉਂਕਿ ਲੱਖਾਂ ਲੋਕਾਂ ਨੇ ਵੰਦੇ ਮਾਤਰਮ ਦਾ ਜਾਪ ਕੀਤਾ ਅਤੇ ਆਜ਼ਾਦੀ ਲਈ ਲੜੇ। ਅੱਜ ਪਵਿੱਤਰ ਵੰਦੇ ਮਾਤਰਮ ਨੂੰ ਯਾਦ ਕਰਨਾ ਇਸ ਸਦਨ ਵਿੱਚ ਸਾਡੇ ਸਾਰਿਆਂ ਲਈ ਇੱਕ ਵੱਡਾ ਸਨਮਾਨ ਹੈ।

RELATED ARTICLES
POPULAR POSTS