0.9 C
Toronto
Thursday, November 27, 2025
spot_img
Homeਭਾਰਤਅਰਵਿੰਦ ਕੇਜਰੀਵਾਲ ਦੇ ਘਰ ਸੱਦੀ ਬੈਠਕ 'ਚ ਹੋਈ ਤੂੰ-ਤੂੰ, ਮੈਂ-ਮੈਂ

ਅਰਵਿੰਦ ਕੇਜਰੀਵਾਲ ਦੇ ਘਰ ਸੱਦੀ ਬੈਠਕ ‘ਚ ਹੋਈ ਤੂੰ-ਤੂੰ, ਮੈਂ-ਮੈਂ

ਆਮ ਆਦਮੀ ਪਾਰਟੀ ਬੋਲੀ, ਭਾਜਪਾ ਆਈ ਸੀਲਿੰਗ ਲਿਆਈ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਚੱਲ ਰਹੀ ਸੀਲਿੰਗ ਮੁਹਿੰਮ ਦੇ ਮੁੱਦੇ ‘ਤੇ ਮੰਗਲਵਾਰ ਨੂੰ ਇੱਥੇ ਮੁੱਖ ਮੰਤਰੀ ਦੇ ਨਿਵਾਸ ਵਿਖੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨਾਲ ਹੋਈ ਬੈਠਕ ਨਾ ਸਿਰਫ ਬੇਨਤੀਜਾ ਰਹੀ ਸਗੋਂ ਦੋਵਾਂ ਪਾਰਟੀਆਂ ‘ਚ ਤੂੰ-ਤੂੰ, ਮੈਂ-ਮੈਂ ਵੀ ਹੋਈ। ਭਾਜਪਾ ਆਗੂਆਂ ਨੇ ਬੈਠਕ ਵਿਚ ਉਨ੍ਹਾਂ ਨਾਲ ਬਦਸਲੂਕੀ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਵਿਰੋਧ ਵੀ ਕੀਤਾ।
ਇਸ ਦੌਰਾਨ ‘ਆਪ’ ਦੇ ਵਰਕਰਾਂ ਨੇ ‘ਭਾਜਪਾ ਆਈ, ਸੀਲਿੰਗ ਲਿਆਈ’ ਦੇ ਨਾਅਰੇ ਲਾਏ। ਸੀਲਿੰਗ ਦੇ ਮੁੱਦੇ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਨਿਵਾਸ ਵਿਖੇ ਬੈਠਕ ਸੱਦੀ ਸੀ। ਇਸ ਬੈਠਕ ਵਿਚ ‘ਆਪ’ ਦੇ ਆਗੂਆਂ ਤੋਂ ਇਲਾਵਾ ਭਾਜਪਾ ਦੀ ਸੂਬਾਈ ਇਕਾਈ ਦੇ ਮੁਖੀ ਮਨੋਜ ਤਿਵਾੜੀ ਦੇ ਨਾਲ ਕਈ ਭਾਜਪਾ ਆਗੂ ਵੀ ਮੌਜੂਦ ਸਨ। ਬੈਠਕ ਵਿਚ ਸੀਲਿੰਗ ਨੂੰ ਲੈ ਕੇ ਦੋਵਾਂ ਧਿਰਾਂ ਦਰਮਿਆਨ ਇੰਨੀ ਤਿੱਖੀ ਬਹਿਸ ਹੋਈ ਕਿ ਭਾਜਪਾ ਨੇਤਾ ਬੈਠਕ ਛੱਡ ਕੇ ਬਾਹਰ ਆ ਗਏ ਅਤੇ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਧਰਨਾ ਲਾ ਦਿੱਤਾ।
ਤਿਵਾੜੀ ਨੇ ਆਮ ਆਦਮੀ ਪਾਰਟੀ ਦੇ ਕੁਝ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਬੈਠਕ ਦੌਰਾਨ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ। ਲੋਕ ਇੰਨਾ ਰੌਲਾ-ਰੱਪਾ ਪਾ ਰਹੇ ਸਨ ਕਿ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਕੇਜਰੀਵਾਲ ਨੇ ਬੈਠਕ ਪਿੱਛੋਂ ਪੱਤਰਕਾਰਾਂ ਨੂੰ ਕਿਹਾ ਕਿ ਉਪ ਰਾਜਪਾਲ ਚਾਹੁਣ ਤਾਂ ਇਸ ਮੁੱਦੇ ਦਾ ਹੱਲ ਇਕ ਦਿਨ ‘ਚ ਨਿਕਲ ਸਕਦਾ ਹੈ। ਉਨ੍ਹਾਂ ਕੋਲ ਇਸ ਨੂੰ ਲੈ ਕੇ ਫਾਈਲਾਂ ਮੌਜੂਦ ਹਨ, ਉਹ ਉਸ ‘ਤੇ ਹਸਤਾਖਰ ਨਹੀਂ ਕਰ ਰਹੇ। ਜੇ ਇਸ ਹਫਤੇ ਵੀ ਉਹ ਕੁਝ ਨਹੀਂ ਕਰਦੇ ਤਾਂ ਅਸੀਂ ਸੀਲਿੰਗ ਦੀ ਕਾਰਵਾਈ ‘ਤੇ ਰੋਕ ਲਾਉਣ ਲਈ ਸੁਪਰੀਮ ਦਾ ਦਰਵਾਜ਼ਾ ਖੜਕਾਉਣਗੇ।

RELATED ARTICLES
POPULAR POSTS