Breaking News
Home / ਕੈਨੇਡਾ / Front / ਨੇਪਾਲ ’ਚ ਵਾਪਰਿਆ ਭਿਆਨਕ ਸੜਕ ਹਾਦਸਾ

ਨੇਪਾਲ ’ਚ ਵਾਪਰਿਆ ਭਿਆਨਕ ਸੜਕ ਹਾਦਸਾ

ਨੇਪਾਲ ’ਚ ਵਾਪਰਿਆ ਭਿਆਨਕ ਸੜਕ ਹਾਦਸਾ
6 ਭਾਰਤੀ ਸ਼ਰਧਾਲੂਆਂ ਸਮੇਤ 7 ਦੀ ਹੋਈ ਮੌਤ, 19 ਗੰਭੀਰ ਜ਼ਖਮੀ

ਕਾਠਮੰਡੂ/ਬਿਊਰੋ ਨਿਊਜ਼  : ਨੇਪਾਲ ਦੇ ਦੱਖਣੀ ਮੈਦਾਨੀ ਖੇਤਰ ਦੇ ਬਾਰਾ ਜ਼ਿਲ੍ਹੇ ਵਿਚ ਅੱਜ ਵੀਰਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 6 ਭਾਰਤੀ ਸ਼ਰਧਾਲੂਆਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 19 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਨੇਪਾਲ ਪੁਲਿਸ ਅਤੇ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਬੱਸ ਭਾਰਤੀ ਸ਼ਰਧਾਲੂਆਂ ਨੂੰ ਕਾਠਮੰਡੂ ਤੋਂ ਲੈ ਕੇ ਜਨਕਪੁਰੀ ਜਾ ਰਹੀ ਸੀ। ਜਦੋਂ ਇਹ ਬੱਸ ਬਾਰਾ ਦੇ ਚੂਰੀਆਮਈ ਨੇੜੇ ਪਹੁੰਚੀ ਤਾਂ ਇਹ ਭਿਆਨਕ ਹਾਦਸਾ ਵਾਪਰ ਗਿਆ। ਨੇਪਾਲ ਪੁਲਿਸ ਦੇ ਡਿਪਟੀ ਸੁਪਰਡੈਂਟ ਪ੍ਰਦੀਪ ਬਹਾਦੁਰ ਛੇਤਰੀ ਨੇ ਦੱਸਿਆ ਕਿ ਇਹ ਬੱਸ ਸਵੇਰੇ ਲਗਭਗ 2 ਵਜੇ ਈਸਟ ਵੈਸਟ ਹਾਈਵੇ ਦੇ ਨਾਲ ਸਿਮਰਾ ਸਬ ਮੈਟਰੋਪੋਲੀਟਨ ਸਿਟੀ 22 ਵਿਖੇ ਚੂਰੀਆਮਈ ਮੰਦਿਰ ਦੇ ਦੱਖਣ ਵਿਚ ਇਕ ਨਦੀ ਕਿਨਾਰੇ ’ਤੇ ਪਲਟ ਗਈ ਅਤੇ ਸੜਕ ਤੋਂ ਲਗਭਗ 50 ਮੀਟਰ ਹੇਠਾਂ ਡਿੱਗ ਗਈ। ਨੇਪਾਲ ਪੁਲਿਸ ਨੇ ਹਾਦਸੇ ’ਚ ਮਾਰੇ ਗਏ ਭਾਰਤੀ ਨਾਗਰਿਕਾਂ ਦੀ ਪਛਾਣ ਕਰ ਲਈ ਹੈ ਜਦਕਿ ਇਸ ਹਾਦਸੇ ਦੌਰਾਨ ਇਕ ਨੇਪਾਲੀ ਨਾਗਰਿਕ ਦੀ ਮੌਤ ਹੋ ਗਈ ਹੈ। ਹਾਦਸੇ ਸਮੇਂ ਬੱਸ ਵਿਚ ਦੋ ਡਰਾਈਵਰਾਂ ਅਤੇ ਇਕ ਸਹਾਇਕ ਸਮੇਤ ਕੁੱਲ 27 ਵਿਅਕਤੀ ਸਵਾਰ ਸਨ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …