Breaking News
Home / Special Story / ਦੋ ਪੰਜਾਬਣਾਂ ਦੁੜਾਉਂਦੀਆਂ ਹਨਸਿਡਨੀਦੀਆਂ ਸੜਕਾਂ ‘ਤੇ ਬੱਸਾਂ

ਦੋ ਪੰਜਾਬਣਾਂ ਦੁੜਾਉਂਦੀਆਂ ਹਨਸਿਡਨੀਦੀਆਂ ਸੜਕਾਂ ‘ਤੇ ਬੱਸਾਂ

ਪੰਜਾਬ ‘ਚ ਆ ਕੇ ਤਾਂ ਅਸੀਂ ਸਾਈਕਲਵੀਨਹੀਂ ਚਲਾਸਕਦੀਆਂ : ਹਰਮਨਪ੍ਰੀਤ
ਲਿਬੜਾਪਿੰਡਦੀਧੀ ਬੱਸ ਛੱਡ ਕੇ ਟਰੱਕ ਵੀਚਲਾਸਕਦੀਹੈ :ਅਮਨਦੀਪ
ਕੁਲਦੀਪ ਸਿੰਘ ਬੇਦੀ
ਜ਼ਿੰਦਗੀਦਾ ਕੋਈ ਵੀ ਅਜਿਹਾ ਕੰਮਨਹੀਂ ਜਾਂ ਕੋਈ ਵੀ ਅਜਿਹਾ ਕਿੱਤਾ ਨਹੀਂ, ਜੋ ਸਾਡੀਆਂ ਮੁਟਿਆਰਾਂ ਨਾਕਰਸਕਦੀਆਂ ਹੋਣ।ਫਿਰਵੀ ਕੁਝ ਅਜਿਹੇ ਖੇਤਰਹਨ, ਜਿੱਥੇ ਅਜੇ ਵੀਸਾਡੀਆਂ ਮੁਟਿਆਰਾਂ ਜਾਣੋਂ ਝਿਜਕਦੀਆਂ ਹਲ।ਇਨ੍ਹਾਂ ‘ਚ ਡਰਾਈਵਿੰਗ ਦਾ ਕਿੱਤਾ ਔਰਤਾਂ ਲਈਬੜਾ ਚੈਲੰਜ ਵਾਲਾਮੰਨਿਆਜਾਂਦਾਹੈ।ਫਿਰਵੀ ਕੋਈ ਟਾਵੀਂ ਔਰਤ ਆਟੋ ਰਿਕਸ਼ਾ ਚਲਾਉਂਦੀ ਨਜ਼ਰ ਆਉਂਦੀ ਹੈ ਜਾਂ ਫਿਰ ਕਿਸੇ ਮੈਟਰੋ ਸਿਟੀਵਿਚਟੈਕਸੀਡਰਾਈਵਰ ਜਾਂ ਕੋਈ ਬੱਸ ਡਰਾਈਵਰ ਔਰਤ ਹੋ ਸਕਦੀਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪੰਜਾਬਦੀਆਂ ਦੋ ਮੁਟਿਆਰਾਂ ਅੱਜ ਕੱਲ੍ਹ ਸਿਡਨੀ (ਆਸਟਰੇਲੀਆ) ‘ਚ ਬੱਸਾਂ ਦੌੜਾ ਰਹੀਆਂ ਹਨ।
34 ਸਾਲਾਅਮਨਦੀਪ ਕੌਰ ਦਾਕਹਿਣਾ ਹੈ ਕਿ ਉਹ 2008 ਵਿਚਐਮ.ਏ.ਕਰਨ ਪਿੱਛੋਂ ਆਸਟਰੇਲੀਆ ਪਹੁੰਚੀ ਸੀ। ਉਥੇ ਪਹੁੰਚ ਕੇ ਉਸ ਨੇ ਕੁਕਰੀ ਦਾਕੋਰਸਕੀਤਾ।ਫਿਰ ਜੌਬ ਦੀਭਾਲਹੋਣ ਲੱਗੀ ਤੇ ਨਾਲ-ਨਾਲ ਉਥੇ ਪੱਕੇ ਹੋਣਦਾਵੀਪ੍ਰਬੰਧਕਰਨਾ ਸੀ। ਉਸ ਨੇ ਦੱਸਿਆ, ”ਮੇਰਾਪਿੰਡਖੰਨੇ ਲਾਗੇ ਲਿਬੜਾਹੈ।ਲਿਬੜਾ ਦੇ 95 ਫੀਸਦੀਲੋਕ ਬੱਸਾਂ ਜਾਂ ਟਰੱਕਾਂ ਦੇ ਕਿੱਤੇ ਨਾਲ ਜੁੜੇ ਹੋਏ ਹਨ।
ਡਰਾਈਵਿੰਗ ਦਾਮੈਨੂੰਵੀ ਸ਼ੌਕ ਰਿਹਾ ਹੈ ਅਤੇ ਪੰਜਾਬਰਹਿੰਦਿਆਂ ਆਪਾਂ ਬੱਸ ਚਲਾਉਣ ਬਾਰੇ ਕਦੇ ਸੋਚ ਵੀਨਹੀਂ ਸਾਂ ਸਕਦੇ।ਫਿਰਮੈਂ ਹੈਵੀਲਾਇਸੈਂਸਲਈਅਪਲਾਈਕੀਤਾ, ਜੋ ਮੈਨੂੰਟੈਸਟ ਪਿੱਛੋਂ ਮਿਲ ਗਿਆ। ਬੱਸ ਡਰਾਈਵਰਲਈਪੋਸਟਾਂ ਨਿਕਲੀਆਂ ਤਾਂ ਮੈਨੂੰ ਜੌਬ ਮਿਲ ਗਈ।”
ਅਮਨਦੀਪ ਨੇ ਦੱਸਿਆ ਕਿ ਸਿਡਨੀਦੀ ਇਸ ਬੱਸ ਕੰਪਨੀਦਾ ਉਥੋਂ ਦੀਸਰਕਾਰਨਾਲਕੰਟਰੈਕਟਹੈ। 14.5 ਮੀਟਰਦੀ ਇਸ ਬੱਸ ਵਿਚ 86 ਸਵਾਰੀਆਂ ਬੈਠਸਕਦੀਆਂ ਹਨਅਤੇ ਸਾਢੇ ਸੱਤ ਘੰਟੇ ਦੀਡਿਊਟੀ ਉਸ ਨੂੰ ਨਿਭਾਉਣੀ ਪੈਂਦੀਹੈ। ਤੁਸੀਂ ਇਸ ਜੌਬ ਨੂੰ ਮੁਟਿਆਰਾਂ ਲਈਕਿਵੇਂ ਵਧੀਆਸਮਝਦੇ ਹੋ? ਅਮਨਦੀਪਕਹਿੰਦੀ ਹੈ, ”ਲੇਡੀਜ਼ ਲਈਮੈਂ ਸਮਝਦੀ ਹਾਂ ਬੱਸ ਡਰਾਈਵਿੰਗ ਇਕ ਵਧੀਆ ਜੌਬ ਹੈ ਕਿਉਂਕਿ ਡਿਊਟੀਦਾ ਪੱਕਾ ਟਾਈਮ ਹੁੰਦਾ ਹੈ ਤੇ ਉਸ ਪਿੱਛੋਂ ਤੁਸੀਂ ਆਪਣੇ ਘਰਪਰਿਵਾਰ ਤੇ ਬੱਚਿਆਂ ਨੂੰ ਦੇਖਸਕਦੇ ਹੋ।”
ਅਮਨਦੀਪ ਦੇ ਪਤੀਨਵਦੀਪ ਸਿੰਘ ਉਸ ਨੂੰ ਬੜਾ ਪੁਸ਼ ਕਰਦੇ ਹਨਅਤੇ ਉਸਦਾ ਇਕ 7 ਸਾਲਦਾ ਪੁੱਤਰ ਵੀਹੈ। ਇਕ ਸਾਲ ਤੋਂ ਬੱਸ ਚਲਾਰਹੀਅਮਨਦੀਪਦਾਕਹਿਣਾ ਹੈ ਕਿ ਕਦੇ ਉਸ ਨੇ ਲਿਬੜਾ ‘ਚ ਰਹਿੰਦਿਆਂ ਹੈਵੀਵਹੀਕਲ ਚਲਾਉਣ ਦਾ ਸੁਪਨਾ ਲਿਆ ਸੀ, ਜੋ ਸਿਡਨੀਵਿਚ ਆ ਕੇ ਪੂਰਾ ਹੋਇਆ ਹੈ। 34 ਵਰ੍ਹਿਆਂ ਦੀ ਹੀ ਹਰਮਨਪ੍ਰੀਤ ਇਕ ਹੋਰਪੰਜਾਬਣ ਹੈ, ਜੋ ਆਪਣੀ ਇਸ ਸਾਥਣਨਾਲ ਹੀ ਸਿਡਨੀ ‘ਚ ਬੱਸ ਚਲਾਉਂਦੀ ਹੈ।ਹਰਮਨਪ੍ਰੀਤ ਨੇ ਦੱਸਿਆ ਕਿ ਉਹ ਪੰਜਾਬ ਤੋਂ ਐਮਬੀ ਏ ਕਰਕੇ ਗਈ ਸੀ ਅਤੇ ਇਸੇ ਪੜ੍ਹਾਈ ਦੇ ਆਸਰੇ ਫਾਈਨੈਂਸਵਾਲੇ ਜੌਬ ਵਿਚ ਅੱਗੇ ਵਧਣਾ ਚਾਹੁੰਦੀ ਸੀ। ਹਰਮਨਪ੍ਰੀਤਵਿਆਹ ਦੇ ਬੇਸ’ਤੇ ਹੀ ਸਿਡਨੀ ਪਹੁੰਚੀ। ਉਸ ਨੇ ਉਥੇ ਜਾ ਕੇ ਪੜ੍ਹਾਈਆਰੰਭਕੀਤੀ। ਜੌਬ ਵੀਕੀਤੀ।ਫਿਰ ਉਸ ਨੇ ਚਾਈਲਡਕੇਅਰਦਾਡਿਪਲੋਮਾਕੀਤਾ, ਪਰ ਉਸ ਨੂੰ ਤਸੱਲੀ ਵਾਲਾਕੰਮਨਾਮਿਲਿਆ, ”ਦਰਅਸਲ, ਬਹੁਤ ਥੋੜ੍ਹੇ ਘੰਟਿਆਂ ਲਈਕੰਮਮਿਲਦਾ ਸੀ, ਮੈਂ ਚਾਹੁੰਦੀ ਸਾਂ ਕੋਈ ਹੋਰਪੂਰੇ ਸਮੇਂ ਲਈਕੰਮਮਿਲ ਜਾਏ। ਮੇਰੇ ਪਤੀਡਿੰਪੀਸੰਧੂ ਟਰੱਕ ਡਰਾਈਵਰਹਨ।ਮੈਨੂੰ ਉਨ੍ਹਾਂ ਨੇ ਡਰਾਈਵਿੰਗ ਵਾਲੇ ਪਾਸੇ ਆਉਣ ਲਈਪ੍ਰੇਰਿਤਕੀਤਾ।”
ਹਰਮਨਪ੍ਰੀਤਤਰਨਤਾਰਨਸਾਹਿਬ ਤੋਂ ਸੰਨ 2010 ਵਿਚਸਿਡਨੀ ਪਹੁੰਚੀ ਸੀ। ਉਸ ਨੇ ਦੱਸਿਆ ਕਿ ਪਤੀ ਦੇ ਕਹਿਣ’ਤੇ ਉਸ ਨੇ ਡਰਾਈਵਿੰਗ ਦੀਟ੍ਰੇਨਿੰਗ ਲਈਅਤੇ ਟ੍ਰੇਨਿੰਗ ਪਿੱਛੋਂ ਹੈਵੀਲਾਇਸੈਂਸਲਈਅਪਲਾਈਕੀਤਾਅਤੇ ਟੈਸਟਪਾਸਕਰਨ ਪਿੱਛੋਂ ਉਸ ਨੂੰ ਲਾਈਸੈਂਸਮਿਲ ਗਿਆ। ਉਸ ਨੇ ਦੱਸਿਆ, ”ਪਿਛਲੇ 15 ਮਹੀਨਿਆਂ ਤੋਂ ਮੈਂ ਸਿਡਨੀ ਦੇ ਸ਼ਹਿਰਵਿਚ ਬੱਸ ਚਲਾਰਹੀ ਹਾਂ। ਇੱਥੇ ਡਰਾਈਵਿੰਗ ਬੜੀਸੇਫਹੈ।ਮੈਂ ਜੇ ਤਰਨਤਾਰਨਹੋਵਾਂ ਤਾਂ ਸ਼ਾਇਦ ਉਥੇ ਸਾਈਕਲ ਚਲਾਉਣਾ ਵੀ ਸੁਰੱਖਿਅਤ ਨਾਹੋਵੇ। ਇੱਥੇ ਹਾਈਵੇ ‘ਤੇ ਬੱਸ ਚਲਾਉਣ ਲਈ ਵੱਖਰੀ ਸੜਕ ਹੈ, ਇਸੇ ਤਰ੍ਹਾਂ ਸ਼ਹਿਰਵਿਚਵੀ ਵੱਖਰੀ ਸੜਕਹੈ।”
ਹਰਮਨਪ੍ਰੀਤ ਨੇ ਦੱਸਿਆ ਕਿ ਬੱਸ ਵਿਚਸਿਰਫਡਰਾਈਵਰ ਹੀ ਹੁੰਦਾ ਹੈ, ਜੋ ਸਵਾਰੀਆਂ ਲਈਆਪ ਹੀ ਦਰਵਾਜ਼ਾਖੋਲ੍ਹਣਅਤੇ ਬੰਦਕਰਨਵਾਲਾ ਸਵਿੱਚ ਦੱਬਦਾ ਹੈ ਅਤੇ ਆਪ ਹੀ ਉਨ੍ਹਾਂ ਨੂੰ ਟਿਕਟਦਿੰਦਾਹੈ। ਉਸ ਨੇ ਦੱਸਿਆ, ”ਬਹੁਤੀਆਂ ਸਵਾਰੀਆਂ ਕੋਲਕਾਰਡ ਹੀ ਹੁੰਦਾ ਹੈ, ਜੋ ਉਨ੍ਹਾਂ ਨੇ ਬੱਸ ਵਿਚ ਲੱਗੀ ਮਸ਼ੀਨਵਿਚਪੰਚਕਰਨਾ ਹੁੰਦਾ ਹੈ। ਬਹੁਤ ਘੱਟ ਲੋਕਹਨ, ਜੋ ਟਿਕਟਲਈਕੈਸ਼ਦੇਣਵਾਲੇ ਹੁੰਦੇ ਹਨ।
ਸਾਡੇ ਵਾਂਗ ਹੀ ਉਥੇ ਵੀ ਬੱਸਾਂ ਵਿਚਸਵਾਰੀਆਂ ਦੀਓਵਰਲੋਡਿੰਗ ਹੁੰਦੀ ਹੈ, ਦੇ ਉਤਰ ਵਿਚ ਉਸ ਨੇ ਦੱਸਿਆ, ”ਸਾਡੇ ਡਰਾਈਵਰਟਰਾਂਸਪੋਰਟ ਦੇ ਦਫਤਰਨਾਲਹਮੇਸ਼ਾ ਜੁੜੇ ਰਹਿੰਦੇ ਹਨ।ਜਦੋਂ ਲੋਡਿੰਗ ਆਮਨਾਲੋਂ ਵੱਧ ਹੋਵੇ ਤਾਂ ਦਫਤਰ ਨੂੰ ਸੂਚਨਾ ਦੇ ਦਿੱਤੀ ਜਾਂਦੀ ਹੈ ਕਿ ਇੰਨੀਆਂ ਸਵਾਰੀਆਂ ਹਨ ਬੱਸ ਵਿਚ।ਫਿਰ ਉਨ੍ਹਾਂ ਦੀਹਦਾਇਤ ਅਨੁਸਾਰ ਸਵਾਰੀਆਂ ਚੜ੍ਹਾਈਆਂ ਜਾਂਦੀਆਂ ਹਨ।”
ਹਰਮਨਪ੍ਰੀਤਦਾਵੀ ਇਕ ਪੁੱਤਰ ਹੈ।ਇਨ੍ਹਾਂ ਦੋਵਾਂ ਪੰਜਾਬਣਾਂ ‘ਤੇ ਸਾਨੂੰਮਾਣਹੋਣਾਚਾਹੀਦਾਹੈ।

Check Also

ਭਾਰਤ ‘ਚ ਲੋਕ ਸਭਾ ਚੋਣਾਂ ਸੱਤ ਗੇੜਾਂ ‘ਚ 19 ਅਪ੍ਰੈਲ ਤੋਂ ਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ

ਪੰਜਾਬ ‘ਚ 1 ਜੂਨ ਨੂੰ ਪੈਣਗੀਆਂ ਵੋਟਾਂ, ਚੋਣ ਜ਼ਾਬਤਾ ਲਾਗੂ ਨਵੀਂ ਦਿੱਲੀ : ਭਾਰਤ ਵਿਚ …