Breaking News
Home / ਸੰਪਾਦਕੀ / ਦਿੱਲੀ ਗੁਰਦੁਆਰਾ ਚੋਣਨਤੀਜਿਆਂ ਦੇ ਅਰਥ

ਦਿੱਲੀ ਗੁਰਦੁਆਰਾ ਚੋਣਨਤੀਜਿਆਂ ਦੇ ਅਰਥ

ਦਿੱਲੀ ਸਿੱਖ ਗੁਰਦੁਆਰਾਪ੍ਰਬੰਧਕਕਮੇਟੀਦੀਆਂ ਚੋਣਾਂ ਵਿਚਸ਼੍ਰੋਮਣੀਅਕਾਲੀਦਲ (ਬਾਦਲ) ਨੂੰ ਲਗਾਤਾਰਦੂਜੀਵਾਰ ਜਿੱਤ ਹਾਸਲ ਹੋਈ ਹੈ। ਦਿੱਲੀ ਗੁਰਦੁਆਰਾਚੋਣਾਂ ਦੀਆਂ ਕੁੱਲ 46 ਸੀਟਾਂ ‘ਚੋਂ ਸ਼੍ਰੋਮਣੀਅਕਾਲੀਦਲ (ਬਾਦਲ) ਨੂੰ 35, ਸ਼੍ਰੋਮਣੀਅਕਾਲੀਦਲ ਦਿੱਲੀ (ਸਰਨਾ) ਨੂੰ 7, ਅਕਾਲ ਸਹਾਇ ਵੈੱਲਫੇਅਰਸੁਸਾਇਟੀ ਨੂੰ 2 ਤੇ 2 ਸੀਟਾਂ ‘ਤੇ ਆਜ਼ਾਦਉਮੀਦਵਾਰਾਂ ਨੇ ਜਿੱਤ ਪ੍ਰਾਪਤਕੀਤੀਹੈ।ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾਸਮੇਤਅਕਾਲੀਦਲਬਾਦਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤਕੀਤੀ ਹੈ ਜਦੋਂਕਿ ਇਸ ਵਾਰ ਮੁੱਖ ਵਿਰੋਧੀਪਾਰਟੀ ਦੇ ਕਮਾਂਡਰਪਰਮਜੀਤ ਸਿੰਘ ਸਰਨਾ ਖੁਦ ਚੋਣਹਾਰ ਗਏ ਹਨ।ਆਮਆਦਮੀਪਾਰਟੀਦਾਥਾਪੜਾਪ੍ਰਾਪਤਮੰਨੀ ਜਾ ਰਹੀਨਵੀਂ ਜਥੇਬੰਦੀਪੰਥਕਸੇਵਾਦਲਦਾ ਕੋਈ ਵੀਉਮੀਦਵਾਰਸਫਲਤਾਪ੍ਰਾਪਤਨਹੀਂ ਕਰ ਸਕਿਆ। ਸ੍ਰੀਦਰਬਾਰਸਾਹਿਬ ਦੇ ਸਾਬਕਾਰਾਗੀਭਾਈਬਲਦੇਵ ਸਿੰਘ ਵਡਾਲਾ ਦੇ ਸਿੱਖ ਸਦਭਾਵਨਾਦਲਅਤੇ ਇਕ ਹੋਰਆਮਅਕਾਲੀਦਲ ਨੂੰ ਕੋਈ ਸੀਟਨਹੀਂ ਮਿਲ ਸਕੀ।
ਭਾਵੇਂਕਿ ਪੰਜਾਬਵਿਧਾਨਸਭਾਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਚੋਣਾਂ ਦੇ ਨਤੀਜਿਆਂ ਨੇ ਸ਼੍ਰੋਮਣੀਅਕਾਲੀਦਲਦੀਮਾਯੂਸ ਹੋਈ ਲੀਡਰਸ਼ਿਪਵਿਚਥੋੜ੍ਹਾਉਤਸ਼ਾਹ ਪਾਇਆ ਹੈ ਪਰ ਦਿੱਲੀ ਗੁਰਦੁਆਰਾ ਚੋਣਾਂ ਦੀ ਜਿੱਤ ਬਾਦਲਦਲਦੀ ਸਿਆਸੀ ਜਿੱਤ ਨਹੀਂ ਮੰਨੀ ਜਾ ਸਕਦੀ, ਸਗੋਂ ਇਹ ਚੋਣਾਂ ਦਿੱਲੀ ਕਮੇਟੀ ਦੇ ਪ੍ਰਧਾਨਮਨਜੀਤ ਸਿੰਘ ਜੀ.ਕੇ. ਦੇ ਪਿਤਾ-ਪੁਰਖੀ ਆਧਾਰ, ਸਥਾਨਕ ਪਹੁੰਚ ਅਤੇ ਕਾਰਗੁਜ਼ਾਰੀ ਦੀਸਫ਼ਲਤਾਮੰਨੀਆਂ ਜਾਣੀਆਂ ਚਾਹੀਦੀਆਂ ਹਨ।
ਭਾਵੇਂਕਿ ਦਿੱਲੀ ਗੁਰਦੁਆਰਾ ਚੋਣਾਂ ‘ਚ ਕੁੱਲ ਮਿਲਾ ਕੇ ਅੱਧੀ ਦਰਜਨ ਸਿੱਖ ਜਥੇਬੰਦੀਆਂ ਨੇ ਆਪੋ-ਆਪਣੇ ਉਮੀਦਵਾਰ ਖੜ੍ਹੇ ਕੀਤੇ ਹੋਏ ਸਨਪਰ ਮੁੱਖ ਮੁਕਾਬਲਾ ਸ਼੍ਰੋਮਣੀਅਕਾਲੀਦਲ (ਬਾਦਲ) ਅਤੇ ਸ਼੍ਰੋਮਣੀਅਕਾਲੀਦਲ ਦਿੱਲੀ (ਸਰਨਾ) ਵਿਚਾਲੇ ਹੀ ਸੀ। ਕੁੱਲ ਉਮੀਦਵਾਰ 335 ਸਨਜਦੋਂਕਿ ਦਿੱਲੀ ਵਿਚ ਗੁਰਦੁਆਰਾ ਚੋਣਾਂ ਲਈ ਕੁੱਲ 3,80,755 ਵੋਟਰਾਂ ਵਿਚੋਂ ਕੇਵਲ 1,75,543 (88,733 ਪੁਰਸ਼ਅਤੇ 86810 ਔਰਤਾਂ) ਨੇ ਆਪਣੇ ਵੋਟ ਦੇ ਅਧਿਕਾਰਦੀਵਰਤੋਂ ਕੀਤੀ।ਸਾਲ 2013 ਦੀਆਂ ਦਿੱਲੀ ਕਮੇਟੀਚੋਣਾਂ ਨਾਲੋਂ ਮਹਿਜ 3-4 ਫ਼ੀਸਦੀ ਵੱਧ ਕੇ ਵੋਟਿੰਗ ਫ਼ੀਸਦੀ 45.76 ਰਿਹਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕਕਮੇਟੀਦਾਆਪਣਾ ਇਕ ਗੌਰਵਮਈ ਇਤਿਹਾਸਹੈ।ਅਠ੍ਹਾਰਵੀਂ ਸਦੀ ‘ਚ ਭਾਈਬਘੇਲ ਸਿੰਘ ਵਲੋਂ ਦਿੱਲੀ ਦਾਲਾਲਕਿਲ੍ਹਾਫ਼ਤਹਿਕਰਕੇ ਛੱਡਣ ਤੋਂ ਬਾਅਦਮਿਸਲਾਂ ਵਲੋਂ ਦਿੱਲੀ ‘ਚ ਇਤਿਹਾਸਕ ਗੁਰਦੁਆਰਿਆਂ ਦਾਨਿਰਮਾਣਕਰਨਅਤੇ ਸੇਵਾ-ਸੰਭਾਲਕਰਨ ਤੋਂ ਲੈ ਕੇ ਭਾਰਤਦੀਆਜ਼ਾਦੀ ਤੋਂ ਬਾਅਦ ਦਿੱਲੀ ‘ਚ ਇਨ੍ਹਾਂ ਗੁਰਧਾਮਾਂ ਦੇ ਅਸਥਾਨਾਂ ਦੀ ਪੁਨਰ-ਉਸਾਰੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕਕਮੇਟੀਦਾ ਗਠਨ ਸਿੱਖਾਂ ਦੇ ਤਿਆਗ, ਬਹਾਦਰੀ, ਸਿੱਦਕ ਤੇ ਕੁਰਬਾਨੀ ਦੀ ਲੰਬੀ ਗਾਥਾਦਾ ਸਿੱਟਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕਕਮੇਟੀਦੀਆਂ ਸੱਤਵੀਂ ਵਾਰ ਹੋਈਆਂ ਇਨ੍ਹਾਂ ਚੋਣਾਂ ‘ਚ ਦਿੱਲੀ ਦੇ ਸਿੱਖ ਵੋਟਰਾਂ ਦੇ ਮਨਾਂ ‘ਤੇ ਇਸ ਗੱਲ ਦਾ ਖਾਸਾ ਪ੍ਰਭਾਵ ਸੀ ਕਿ ਲੰਬਾਅਰਸਾ ਦਿੱਲੀ ਗੁਰਦੁਆਰਾਪ੍ਰਬੰਧਾਂ ‘ਤੇ ਕਾਬਜ਼ ਰਹੇ ਸ਼੍ਰੋਮਣੀਅਕਾਲੀਦਲ ਦਿੱਲੀ (ਸਰਨਾ) ਨੇ ਦਿੱਲੀ ‘ਚ ਧਰਮਪ੍ਰਚਾਰ, ਗੁਰਦੁਆਰਾ ਪ੍ਰਬੰਧਾਂ ‘ਚ ਸੁਧਾਰ ਜਾਂ ਸਿੱਖ ਭਾਈਚਾਰੇ ਦੀਮਜ਼ਬੂਤੀਲਈਸਾਕਾਰਾਤਮਕਕੰਮਾਂ ਵੱਲ ਧਿਆਨਦੇਣਦੀ ਥਾਂ ਸਾਰਾ ਜ਼ੋਰ ਸ਼੍ਰੋਮਣੀਅਕਾਲੀਦਲ (ਬਾਦਲ) ਨਾਲਆਪਣੀ ਸਿਆਸੀ ਵਿਰੋਧਤਾ’ਤੇ ਹੀ ਲਗਾਈ ਰੱਖਿਆ ਸੀ। ਦਿੱਲੀ ਦੇ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਸ੍ਰੀਅਕਾਲਤਖਤਸਾਹਿਬ’ਤੇ ਸ਼੍ਰੋਮਣੀਅਕਾਲੀਦਲਬਾਦਲ ਦੇ ਗੈਰਸਿਧਾਂਤਕਏਕਾਅਧਿਕਾਰ ਦੇ ਵਿਰੋਧਦੀਆੜਹੇਠ, ਸ੍ਰੀਅਕਾਲਤਖਤਸਾਹਿਬਦੀਸਰਬਉੱਚਤਾ ਨੂੰ ਚੁਣੌਤੀ ਦੇਣਵਾਲਿਆਂ ਨੂੰ ਬੋਲਣਦਾ ਖੁੱਲ੍ਹਾ ਮੌਕਾ ਮਿਲਦਾਰਿਹਾਹੈ। ਇਸੇ ਤਰ੍ਹਾਂ ਸ਼੍ਰੋਮਣੀਅਕਾਲੀਦਲ (ਬਾਦਲ) ਨਾਲ ਸਿਆਸੀ ਵਿਰੋਧਵਿਚਨਾਨਕਸ਼ਾਹੀਕੈਲੰਡਰਅਤੇ ਦਸਮ ਗਰੰਥਵਿਵਾਦ ਨੂੰ ਲੈ ਕੇ ਵੀ ਦਿੱਲੀ ਕਮੇਟੀ ਮਿੱਥ ਕੇ ਸ਼੍ਰੋਮਣੀਕਮੇਟੀ ਦੇ ਵਿਰੋਧਵਿਚ ਹੀ ਚੱਲਦੀ ਰਹੀ ਹੈ, ਭਾਵੇਂਕਿ ਸ਼੍ਰੋਮਣੀਕਮੇਟੀਦਾ ਕੋਈ ਫ਼ੈਸਲਾਸਿਧਾਂਤਕ ਤੌਰ ‘ਤੇ ਸਹੀ ਹੀ ਕਿਉਂ ਨਾਹੋਵੇ।
ਦੂਜੇ ਪਾਸੇ ਸ਼੍ਰੋਮਣੀਅਕਾਲੀਦਲ (ਬਾਦਲ) ਦੇ ਮਨਜੀਤ ਸਿੰਘ ਜੀ.ਕੇ.ਦੀਅਗਵਾਈਵਾਲੀ ਦਿੱਲੀ ਕਮੇਟੀਦੀਪਿਛਲੇ ਚਾਰਸਾਲਾਂ ਦੀਕਾਰਗੁਜ਼ਾਰੀ ਨੇ ਇਨ੍ਹਾਂ ਨਤੀਜਿਆਂ ‘ਚ ਜ਼ਿਕਰਯੋਗ ਭੂਮਿਕਾਨਿਭਾਈ ਹੈ। ਦਿੱਲੀ ਦੇ ਬੇਗਰਜ਼ ਤੇ ਰੌਸ਼ਨ ਦਿਮਾਗ ਸਿੱਖ ਆਗੂ ਮੰਨੇ ਗਏ ਮਰਹੂਮਜਥੇਦਾਰਸੰਤੋਖ ਸਿੰਘ ਦਾ ਪੁੱਤਰ ਹੋਣਕਾਰਨਮਨਜੀਤ ਸਿੰਘ ਜੀ.ਕੇ. ਦੇ ਨਿੱਜੀ ਆਧਾਰਅਤੇ ਉਨ੍ਹਾਂ ਵਲੋਂ ਦਿੱਲੀ ਫ਼ਤਹਿਦਿਵਸ, ਬਾਬਾਬੰਦਾ ਸਿੰਘ ਬਹਾਦਰ ਦੇ 300 ਸਾਲਾਸ਼ਹੀਦੀਦਿਵਸ ਵੱਡੇ ਪੱਧਰ ‘ਤੇ ਮਨਾ ਕੇ ਦਿੱਲੀ ਕਮੇਟੀਦਾਅਸਰ-ਰਸੂਖ ਕੇਂਦਰੀਸਿਆਸਤ ‘ਚ ਵਧਾਉਣ ਦੇ ਨਾਲ-ਨਾਲ 1984 ਦੇ ਸਿੱਖ ਵਿਰੋਧੀਕਤਲੇਆਮਦੀਯਾਦਗਾਰਉਸਾਰੀ ਤੇ ਦਿੱਲੀ ਦੇ ਗੁਰਦੁਆਰਿਆਂ ਦੀਪ੍ਰਬੰਧਕੀਵਿਵਸਥਾਵਿਚਸੁਧਾਰਵਰਗੇ ਕਦਮ ਸੰਗਤਾਂ ਦਾਭਰੋਸਾਮੁੜਹਾਸਲਕਰਨ ‘ਚ ਸਹਾਈ ਹੋਏ ਹਨ। ਇਨ੍ਹਾਂ ਗੁਰਦੁਆਰਾ ਚੋਣਾਂ ‘ਚ ਥੋੜਾਬਹੁਤਾਅਸਰ ਨਿੱਜੀ ਗਰਜਾਂ ਦੀਪੂਰਤੀ ਤੇ ਪੈਸੇ-ਨਸ਼ੇ ਦੀਵੰਡਦਾਰਿਹਾਹੋਵੇ, ਇਸ ਸੰਭਾਵਨਾ ਤੋਂ ਉੱਕਾ ਇਨਕਾਰਨਹੀਂ ਕੀਤਾ ਜਾ ਸਕਦਾ।
ਲੰਘੀਆਂ ਪੰਜਾਬਵਿਧਾਨਸਭਾਚੋਣਾਂ ‘ਚ ਸ਼੍ਰੋਮਣੀਅਕਾਲੀਦਲ (ਬਾਦਲ) ਵਲੋਂ ਡੇਰਾਸਿਰਸਾਦੀਹਮਾਇਤਹਾਸਲਕਰਨਲਈਪੰਜਾਬ ‘ਚ ਡੇਰੇ ਦੀਨਾਮਚਰਚਾਕਰਵਾਉਣਦਾਐਲਾਨਕਰਨਸਮੇਤਬੇਅਦਬੀਮਾਮਲਿਆਂ ‘ਤੇ ਦਿੱਲੀ ਦੇ ਸਿੱਖਾਂ ਦੇ ਰੋਹ ਤੋਂ ਡਰਦਿਆਂ ਪੰਜਾਬਦੀਅਕਾਲੀਲੀਡਰਸ਼ਿਪ ਦਿੱਲੀ ਦੀਆਂ ਸਿੱਖ ਸੰਗਤਾਂ ਦੀਕਚਹਿਰੀ ‘ਚ ਜਾਣਦੀਹਿੰਮਤਨਹੀਂ ਜੁਟਾ ਸਕੀ। ਪਹਿਲੀਵਾਰ ਸੀ ਕਿ ਸ਼੍ਰੋਮਣੀਅਕਾਲੀਦਲ (ਬਾਦਲ) ਵਲੋਂ ਦਿੱਲੀ ਗੁਰਦੁਆਰਾ ਚੋਣਾਂ ‘ਚ ਨਾ ਤਾਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਅਤੇ ਨਾ ਹੀ ਸਰਪ੍ਰਸਤਪ੍ਰਕਾਸ਼ ਸਿੰਘ ਬਾਦਲਚੋਣਪ੍ਰਚਾਰਲਈ ਗਏ, ਹਾਲਾਂਕਿਪਿਛਲੀਆਂ ਚੋਣਾਂ ‘ਚ ਸੁਖਬੀਰ ਸਿੰਘ ਬਾਦਲ ਨੇ ਖੁਦ ਦਿੱਲੀ ‘ਚ ਚੋਣਪ੍ਰਚਾਰਦੀਕਮਾਨਸੰਭਾਲੀ ਸੀ। ਪੰਜਾਬ ਤੋਂ ਅਕਾਲੀਲੀਡਰਸ਼ਿਪ ਨੂੰ ਪੂਰੀਤਰ੍ਹਾਂ ਦਿੱਲੀ ਗੁਰਦੁਆਰਾ ਚੋਣਾਂ ਦੇ ਪ੍ਰਚਾਰ ਤੋਂ ਲਾਂਭੇ ਰੱਖਿਆ ਗਿਆ। ਇਥੋਂ ਤੱਕ ਕਿ ਪਾਰਟੀ ਉਮੀਦਵਾਰਾਂ ਦੇ ਇਸ਼ਤਿਹਾਰਾਂ ਤੋਂ ਵੀਬਾਦਲਪਰਿਵਾਰ ਨੂੰ ਪਾਸੇ ਰੱਖਿਆ ਗਿਆ ਅਤੇ ਚੋਣਾਂ ਮਨਜੀਤ ਸਿੰਘ ਜੀ.ਕੇ. ਨੂੰ ਮੁੱਖ ਚਿਹਰਾਬਣਾ ਕੇ ਲੜੀਆਂ ਗਈਆਂ। ਇਸ ਨਾਲ ਇਹ ਗੱਲ ਸਾਬਤ ਹੁੰਦੀ ਹੈ ਕਿ ਦਿੱਲੀ ਚੋਣਾਂ ਦੇ ਨਤੀਜਿਆਂ ‘ਚ ਸ਼੍ਰੋਮਣੀਅਕਾਲੀਦਲ (ਬਾਦਲ)- ਪਾਰਟੀਦੀ ਸਿਆਸੀ ਪ੍ਰਾਪਤੀਦਾਦਮਨਹੀਂ ਭਰਸਕਦਾ।  ਸ੍ਰੀਅਕਾਲਤਖ਼ਤਸਾਹਿਬ ਦੇ ਸਾਬਕਾਜਥੇਦਾਰਭਾਈਰਣਜੀਤ ਸਿੰਘ ਤੇ ਰਾਗੀਭਾਈਬਲਦੇਵ ਸਿੰਘ ਵਡਾਲਾਅਤੇ ਇਕ-ਦੋ ਹੋਰਧਿਰਾਂ ਵਲੋਂ ਯੋਗ ਸਿਆਸੀ ਸੂਝ-ਬੂਝ, ਰਣਨੀਤੀ ਤੇ ਦੂਰਅੰਦੇਸ਼ੀਦੀਘਾਟਕਾਰਨਚੋਣਾਂ ਵਿਚ ਨਿੱਤਰਨਾ ਅਸਿੱਧੇ ਤੌਰ ‘ਤੇ ਮਨਜੀਤ ਸਿੰਘ ਜੀ.ਕੇ. ਦੇ ਧੜ੍ਹੇ ਲਈਫਾਇਦੇਮੰਦਸਾਬਤ ਹੋਇਆ ਹੈ। ਕਈ ਹਲਕੇ ਅਜਿਹੇ ਸਨ, ਜਿੱਥੇ ਇਨ੍ਹਾਂ ਛੋਟੇ ਦਲਾਂ ਵਲੋਂ ਹਾਸਲਕੀਤੀਵੋਟ ਨੇ ਬਹੁਤ ਥੋੜ੍ਹੇ ਫ਼ਰਕਨਾਲਸ਼੍ਰੋਮਣੀਅਕਾਲੀਦਲ (ਬਾਦਲ) ਦੇ ਉਮੀਦਵਾਰਾਂ ਨੂੰ ਜਿੱਤ ਨਸੀਬਕਰਵਾਈ।ਪੰਜਹਲਕੇ ਅਜਿਹੇ ਸਨ, ਜਿੱਥੇ ਜਿੱਤ-ਹਾਰ ਦਾਫ਼ਰਕ 100 ਵੋਟਾਂ ਤੋਂ ਵੀ ਘੱਟ ਰਿਹਾ। ਇਕ ਹਲਕੇ ਤੋਂ ਤਾਂ ਬਾਦਲਦਲ ਦੇ ਉਮੀਦਵਾਰ ਨੇ ਸਰਨਾਦਲ ਦੇ ਉਮੀਦਵਾਰ ਨੂੰ ਮਹਿਜ 15 ਵੋਟਾਂ ਨਾਲਹਰਾ ਦਿੱਤਾ। ਭਵਿੱਖ ਵਿਚਪੰਜਾਬ ‘ਚ ਹੋਣਵਾਲੀਆਂ ਸ਼੍ਰੋਮਣੀਕਮੇਟੀਚੋਣਾਂ ਵਿਚਸਿਧਾਂਤਪ੍ਰਸਤ ਸਿੱਖਾਂ ਨੂੰ ਆਪਣੀਭੂਮਿਕਾ, ਸੁਚੱਜੀ ਤੇ ਸਿੱਟਾਮੁਖੀ ਰਣਨੀਤੀਤੈਅਕਰਨਲਈ ਇਹ ਨਤੀਜੇ ਕਈ ਸਬਕ ਛੱਡ ਗਏ ਹਨ।

Check Also

ਨਹੀਂ ਰੁਕ ਰਿਹਾ ਇਜ਼ਰਾਈਲ-ਹਮਾਸ ਯੁੱਧ

ਲਗਭਗ 7 ਮਹੀਨੇ ਪਹਿਲਾਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਵਿਚ ਛੋਟੀ ਜਿਹੀ ਗਾਜ਼ਾ ਪੱਟੀ, ਜਿਸ ਵਿਚ …