Breaking News
Home / Special Story / ਸਰਕਾਰੀ ਅੰਕੜੇ ਹੀ ਭਰਦੇ ਹਨ ਗਵਾਹੀ

ਸਰਕਾਰੀ ਅੰਕੜੇ ਹੀ ਭਰਦੇ ਹਨ ਗਵਾਹੀ

logo-2-1-300x105ਦਲਿਤ ਭਾਈਚਾਰੇ ‘ਤੇ ਵਰ੍ਹ ਰਿਹਾ ਜ਼ੁਲਮਾਂ ਦਾ ਮੀਂਹ
ਅੰਕੜਿਆਂ ਦੇ ਹਵਾਲੇ ਨਾਲ ਕਹਿਣ ਨੂੰ ਤਾਂ ਪੰਜਾਬ ‘ਚ ਦਲਿਤ ਵੋਟ ਬੈਂਕ ਸਰਕਾਰਾਂ ਬਣਾਉਣ ਵਿਚ ਫੈਸਲਾਕੁੰਨ ਰੋਲ ਅਦਾ ਕਰਦਾ ਹੈ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਦਲਿਤਾਂ ਦੇ ਹੱਕ ਵਿਚ ਭੁਗਤਦੀਆਂ ਕਦੇ ਨਜ਼ਰ ਨਹੀਂ ਆਈਆਂ। ਦਹਾਕਿਆਂ ਤੋਂ ਸਿਰਫ਼ ਵੋਟਾਂ ਵਿਚ ਮੋਹਰਾਂ ਬਣ ਕੇ ਬੈਲਟ ਪੇਪਰਾਂ ‘ਤੇ ਠੱਪੇ ਬਣ ਚੁੱਕੇ ਦਲਿਤ ਭਾਈਚਾਰੇ ਦੀ ਕਦੇ ਵੀ ਕਿਸੇ ਦਲ ਨੇ ਸਹੀ ਢੰਗ ਨਾਲ ਸਾਰ ਨਹੀਂ ਲਈ। ਅੱਜ ਪੰਜਾਬ ਦਾ ਦਲਿਤ ਭਾਈਚਾਰਾ ਥੋੜ੍ਹਾ ਸੂਝਵਾਨ ਹੋ ਗਿਆ, ਥੋੜ੍ਹਾ ਗਿਆਨਵਾਨ ਹੋ ਗਿਆ ਹੈ, ਇਸੇ ਲਈ ਉਹ ਆਪਣੇ ਹੱਕ ਮੰਗਣ ਲੱਗਾ ਹੈ। ਸ਼ਾਇਦ ਇਸੇ ਕਾਰਨ ਹੋਰ ਵਰਗ ਉਸ ਨੂੰ ਪਚਾਅ ਨਹੀਂ ਪਾ ਰਹੇ, ਖਾਸ ਕਰਕੇ ਮੂਹਰਲੀ ਕਤਾਰ ਦੇ ਮੋਹਤਬਰ, ਫਿਰ ਉਹ ਸੱਤਾ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਦਲਿਤ ਭਾਈਚਾਰੇ ‘ਤੇ ਜ਼ੁਲਮ ਢਾਹੁੰਦੇ ਹਨ। ਲਗਾਤਾਰ ਪੰਜਾਬ ਵਿਚ ਦਲਿਤ ਭਾਈਚਾਰਾ ਇਸ ਜ਼ੁਲਮ ਦਾ ਇਨ੍ਹੀਂ ਦਿਨੀਂ ਸ਼ਿਕਾਰ ਹੋ ਰਿਹਾ ਹੈ।
ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਦਲਿਤਾਂ ‘ਤੇ ਅੱਤਿਆਚਾਰ ਵਧਣ ਦੀ ਗਵਾਹੀ ਸਰਕਾਰੀ ਰਿਕਾਰਡ ਵੀ ਭਰਦਾ ਹੈ। ਬਾਦਲ ਸਰਕਾਰ ਦੇ ਕਾਰਜਕਾਲ ਸਾਲ 2007 ਤੋਂ 2016 ਦੇ ਅੱਧ ਤੱਕ ਦਲਿਤਾਂ ‘ਤੇ ਅੱਤਿਆਚਾਰ ਦੇ 8058 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸੰਗੀਨ ਅਪਰਾਧ ਦੀ ਸ਼ਾਮਲ ਹਨ। ਇਹ ਤੱਥ ਪੰਜਾਬ ਦੇ ਐਸ.ਸੀ. ਕਮਿਸ਼ਨ ਦੇ ਰਿਕਾਰਡ ਵਿੱਚ ਦਰਜ ਹਨ। ਦਲਿਤਾਂ ਨਾਲ ਵਿਤਕਰਾ ਜਾਂ ਹੋਰ ਜ਼ਿਆਦਤੀਆਂ ਹੋਣ ਦੀਆਂ ਹੋਰ 5 ਹਜ਼ਾਰ ਤੋਂ ਵੱਧ ਘਟਨਾਵਾਂ ਨੂੰ ਵੱਖਰੇ ਤੌਰ ‘ਤੇ ਦਰਜ ਕੀਤਾ ਗਿਆ ਹੈ। ਇਨ੍ਹਾਂ ਘਟਨਾਵਾਂ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ।
ਕਮਿਸ਼ਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਦਲਿਤਾਂ ਖ਼ਿਲਾਫ਼ ਅੱਤਿਆਚਾਰਾਂ ਦੀਆਂ ਘਟਨਾਵਾਂ ਦੇ ਜੋ ਵੇਰਵੇ ਕਮਿਸ਼ਨ ਕੋਲ ਦਰਜ ਹਨ, ਉਨ੍ਹਾਂ ਨੂੰ ਅੱਧੇ ਹੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਮਾਮਲੇ ਉਹ ਹਨ ਜਿਨ੍ਹਾਂ ਸਬੰਧੀ ਲੋਕਾਂ ਨੇ ਕਮਿਸ਼ਨ ਤੱਕ ਪਹੁੰਚ ਕਰ ਲਈ ਜਾਂ ਫਿਰ ਮੀਡੀਆ ਰਿਪੋਰਟ ਦੇ ਆਧਾਰ ‘ਤੇ ਕਮਿਸ਼ਨ ਨੇ ਨੋਟਿਸ ਲੈ ਲਿਆ।
ਅਬੋਹਰ ਵਿਚ ਭੀਮ ਟਾਂਕ ਹੱਤਿਆ ਕਾਂਡ ਤੋਂ ਬਾਅਦ ਦਲਿਤਾਂ ਵਿਰੁੱਧ ਅਪਰਾਧ ਦੇ ਨਵੇਂ ਸਫ਼ੇ ਭਰੇ ਜਾਣ ਲੱਗੇ ਹਨ। ਭੀਮ ਟਾਂਕ ਕਤਲ ਕਾਂਡ ਦੇ ਦੋਸ਼ੀਆਂ ਉੱਤੇ ਕਥਿਤ ਤੌਰ ‘ਤੇ ਹਾਕਮਾਂ ਦੀ ਛਤਰਛਾਇਆ ਪ੍ਰਾਪਤ ਹੋਣ ਕਾਰਨ ਅਪਰਾਧੀਆਂ ਦੇ ਹੌਸਲੇ ਏਨੇ ઠਜ਼ਿਆਦਾ ਵਧ ਗਏ ਕਿ ਕੁਝ ਦਿਨ ਪਹਿਲਾਂ ਮੁਕਤਸਰ ਵਿੱਚ ਇੱਕ ઠਦਲਿਤ ਨੌਜਵਾਨ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਉਸ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਵਿੱਚ ਵੀ ਇੱਕ ਦਲਿਤ ਨੌਜਵਾਨ ਦੀ ਵੱਢ-ਟੁੱਕ ઠ ਕੀਤੀ ਗਈ। ਐਸ.ਸੀ. ਕਮਿਸ਼ਨ ਮੁਤਾਬਕ ਸਾਲ 2007 ਵਿਚ ਦਲਿਤਾਂ ‘ਤੇ ਅੱਤਿਆਚਾਰ ਦੀਆਂ 473 ਘਟਨਾਵਾਂ ਵਾਪਰੀਆਂ। ਇਸ ਤੋਂ ਅਗਲੇ ਸਾਲ 2008 ਵਿੱਚ 322, ਸਾਲ 2009 ਵਿੱਚ 517, 2010 ਵਿੱਚ 788, 2011 ਵਿੱਚ 745, 2012 ਤੋਂ ਦਲਿਤਾਂ ਵਿਰੁੱਧ ਅਪਰਾਧਾਂ ਵਿਚ ਇੱਕ ਦਮ ਵਾਧਾ ਹੋਣ ਲੱਗਿਆ। ਸਾਲ 2012 ਵਿੱਚ 1055, 2013 ਵਿੱਚ 1299, 2014 ਵਿੱਚ 1232 ਤੇ ਸਾਲ 2015 ਵਿੱਚ 1278 ਘਟਨਾਵਾਂ ਵਾਪਰੀਆਂ। ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ 2016 ਵਿਚ ਵਾਪਰੀਆਂ ਘਟਨਾਵਾਂ ਦੇ ਅੰਕੜੇ ਫਿਲਹਾਲ ਇਕੱਤਰ ਕਰਨੇ ਬਾਕੀ ਹਨ ਤੇ ਕਮਿਸ਼ਨ ਕੋਲ ਦਲਿਤਾਂ ‘ਤੇ ਅੱਤਿਆਚਾਰ ਦੀਆਂ ਹੁਣ ਤੱਕ 349 ਘਟਨਾਵਾਂ ਦਰਜ ਹੋਈਆਂ ਹਨ।
ਕਮਿਸ਼ਨ ਦੇ ਅੰਕੜਿਆਂ ਮੁਤਾਬਕ ਅਕਾਲੀ ਦਲ-ਭਾਜਪਾ ਗੱਠਜੋੜ ਦੇ 2007 ਵਿੱਚ ਸੱਤਾ ਵਿਚ ਆਉਣ ਤੋਂ ਪਹਿਲਾਂ ਸਾਲ 2004 ਵਿੱਚ ਦਲਿਤਾਂ ‘ਤੇ ਅੱਤਿਅਚਾਰ ਦੇ 236, ਸਾਲ 2005 ਵਿੱਚ 329 ਅਤੇ ਸਾਲ 2006 ਵਿੱਚ 573 ਮਾਮਲੇ ਸਾਹਮਣੇ ਆਏ ਸਨ। ਕਮਿਸ਼ਨ ਮੁਤਾਬਕ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 5 ਹਜ਼ਾਰ ਤੋਂ ਵੱਧ ਮਾਮਲੇ ਅਜਿਹੇ ਹਨ, ਜਿਨ੍ਹਾਂ ਵਿੱਚ ਦਲਿਤਾਂ ਉੱਤੇ ਅੱਤਿਆਚਾਰ ਤੋਂ ਇਲਾਵਾ ਜਾਤ-ਪਾਤ ਦੇ ਆਧਾਰ ‘ਤੇ ਵਿਤਕਰੇ ਦੀਆਂ ਘਟਨਾਵਾਂ ਵਾਪਰੀਆਂ।
ਕਮਿਸ਼ਨ ਦਾ ਇਹ ਵੀ ਦਾਅਵਾ ਹੈ ਕਿ ਜ਼ਿਆਦਤੀਆਂ ਦਾ ਸ਼ਿਕਾਰ ਵੱਡੀ ਗਿਣਤੀ ਲੋਕ ਪੁਲਿਸ ਜਾਂ ਆਰਥਿਕ ਪੱਖੋਂ ਮਜ਼ਬੂਤ ਬੰਦਿਆਂ ਦੇ ਦਬਾਅ ਕਾਰਨ ਕਮਿਸ਼ਨ ਤੱਕ ਪਹੁੰਚ ਨਹੀਂ ਕਰ ਸਕਦੇ ਤੇ ਅਜਿਹੀਆਂ ਘਟਨਾਵਾਂ ਕਿਸੇ ਵੀ ਰਿਕਾਰਡ ‘ਤੇ ਨਹੀਂ ਆਉਂਦੀਆਂ। ਅਹਿਮ ਤੱਥ ਇਹ ਵੀ ਹੈ ਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਜ਼ਿਆਦਾ ਹੈ। ਐਸਸੀ ਕਮਿਸ਼ਨ ਵੱਲੋਂ ਦਲਿਤ ਅੱਤਿਆਚਾਰ ਦੀ ਘਟਨਾ ‘ਤੇ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਨੂੰ ਨੋਟਿਸ ਤਾਂ ਭੇਜਿਆ ਜਾਂਦਾ ਹੈ ਪਰ ਇਹ ਮਹਿਜ਼ ਰਸਮੀ ਕਾਰਵਾਈ ਹੀ ਬਣ ਕੇ ਰਹਿ ਗਈ ਹੈ।
ਗੁੰਡਿਆਂ ਨੂੰ ਨੱਥ ਪਾਉਣੀ ਲਾਜ਼ਮੀ: ਬਾਘਾ
ਐਸ.ਸੀ. ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਦਾ ਦਾਅਵਾ ਹੈ ਕਿ ਕਮਿਸ਼ਨ ਦੇ ਦਖ਼ਲ ਕਾਰਨ ਦਲਿਤਾਂ ‘ਤੇ ਹੁੰਦੇ ਅੱਤਿਆਚਾਰ ਦੇ ਮਾਮਲਿਆਂ ‘ਤੇ ਕਾਰਵਾਈ ਹੁੰਦੀ ਹੈ। ਉਨ੍ਹਾਂ ਮੰਨਿਆ ਕਿ ਰਾਜ ਵਿੱਚ ਦਲਿਤਾਂ ‘ਤੇ ਅੱਤਿਆਚਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ। ਬਾਘਾ ਨੇ ਕਿਹਾ ਕਿ ਸਰਕਾਰ ਨੂੰ ਦਲਿਤਾਂ ਵਿਰੁੱਧ ਹੁੰਦੇ ਅਪਰਾਧ ਰੋਕਣ ਲਈ ਸਖ਼ਤੀ ਕਰਨੀ ਚਾਹੀਦੀ ਹੈ ਤੇ ਗੁੰਡਿਆਂ ਨੂੰ ਨੱਥ ਪਾਉਣ ਦੀ ਲੋੜ ਹੈ।
‘ਬਸ ਇਨਸਾਫ਼ ਨੂੰ ਉਡੀਕਣਾ ਹੀ ਹੈ ਸਾਡੇ ਤਾਂ ਨਸੀਬ ਵਿਚ’
ਵਗਦੇ ਨੀਰ ਨਾਲ ਕੁਝ ਉਡੀਕ ਰਹੀਆਂ ਹਨ ਭੀਮ ਟਾਂਕ ਦੇ ਮਾਪਿਆਂ ਦੀਆਂ ਅੱਖਾਂ
ਅਬੋਹਰ ਦਾ ਦਲਿਤ ਨੌਜਵਾਨ ਜਿਸ ਨੂੰ ਪਿਛਲੇ ਸਾਲ 11 ਦਸੰਬਰ ਨੂੰ ਵੱਢ-ਟੁਕ ਕੇ ਕਤਲ ਕਰ ਦਿੱਤਾ ਗਿਆ ਸੀ, ਦੇ ਪਿਤਾ ਕਪੂਰ ਚੰਦ ਤੇ ਮਾਤਾ ਕੌਸ਼ਲਿਆ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਦੁੱਖ ਵੰਡਾਉਣ ਲਈ ਵੱਡੀ ਗਿਣਤੀ ਲੋਕ ਉਨ੍ਹਾਂ ਦੇ ਘਰ ਆਏ, ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਾਲੇ ਤੱਕ ਉਨ੍ਹਾਂ ਦੇ ਘਰ ਨਹੀਂ ਆਏ ਤੇ ਨਾ ਹੀ ਫੋਨ ‘ਤੇ ਉਨ੍ਹਾਂ ਨਾਲ ਕੋਈ ਹਮਦਰਦੀ ਪ੍ਰਗਟਾਈ।  ਕਪੂਰ ਚੰਦ ਨੇ ਦੱਸਿਆ ਕਿ 10 ਮਾਰਚ ਤੇ 22 ਅਗਸਤ ਨੂੰ ਉਹ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਤਾਂ ਸ੍ਰੀ ਬਾਦਲ ਨੇ ਕਿਹਾ, ‘ਬਹੁਤ ਕੁਝ ਕਰਤਾ ਹੋਰ ਕੀ ਕਰੀਏ੩ ਮੇਰੇ ਤਾਂ ਹੱਥ ਖੜ੍ਹੇ ਨੇ।’ ਇਸ ਤੋਂ ਸਪਸ਼ਟ ਜ਼ਾਹਰ ਹੈ ਕਿ ਬਾਦਲ ਪਰਿਵਾਰ ਨੂੰ ਉਨ੍ਹਾਂ ਦੇ ਕੋਹ-ਕੋਹ ਕੇ ਮਾਰੇ ਪੁੱਤ ਦੀ ਮੌਤ ਦਾ ਕੋਈ ਅਫਸੋਸ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਅਫ਼ਸਰਸ਼ਾਹੀ ਦੋਸ਼ੀਆਂ ਦੀ ਮਦਦ ਕਰ ਰਹੀ ਹੈ। ਭੀਮ ਕਤਲ ਕਾਂਡ ਦਾ ਮੁਲਜ਼ਮ ਸ਼ਿਵ ਲਾਲ ਡੋਡਾ ਤੇ ਉਸ ਦਾ ਭਤੀਜਾ ਅਮਿਤ ਡੋਡਾ ਫਾਜ਼ਿਲਕਾ ਦੀ ਸਬ ਜੇਲ੍ਹ ‘ਚ ਬੰਦ ਹਨ, ਜਿਥੇ ਉਨ੍ਹਾਂ ਨੂੰ ਹਰ ‘ਸਹੂਲਤ’ ਦਿੱਤੀ ਜਾ ਰਹੀ ਹੈ ਤੇ ਉਹ ਆਪਣਾ ਕਾਰੋਬਾਰ ਵੀ ਚਲਾ ਰਹੇ ਹਨ। ਜਦਕਿ ਕਾਨੂੰਨ ਅਨੁਸਾਰ ਇਹ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਬੰਦ ਹੋਣੇ ਚਾਹੀਦੇ ਸਨ।
ਭੀਮ ਦੀ ਮਾਤਾ ਨੇ ਕਿਹਾ ਕਿ ਜੇਕਰ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਨੂੰ ਫਾਜ਼ਿਲਕਾ ਤੋਂ ਫਿਰੋਜ਼ਪੁਰ ਜੇਲ੍ਹ ‘ਚ ਨਾ ਬਦਲਿਆ ਗਿਆ ਤਾਂ ਉਹ 17 ਅਕਤੂਬਰ ਤੋਂ ਫਾਜ਼ਿਲਕਾ ਜੇਲ੍ਹ ਦੇ ਬਾਹਰ ਮਰਨ ਵਰਤ ‘ਤੇ ਬੈਠੇਗੀ।
‘ਭੀਮ ਕਤਲ ਕਾਂਡ ਸੰਘਰਸ਼ ਕਮੇਟੀ’ ਦੇ ਕਨਵੀਨਵਰ ਇੰਜਨੀਅਰ ਗੋਪੀ ਚੰਦ ਸਾਂਦੜ ਨੇ ਦੱਸਿਆ ਕਿ ਜੇਕਰ ਲੋਕਾਂ ਦਾ ਸਾਥ ਨਾ ਮਿਲਦਾ ਤਾਂ ਇਸ ਕਤਲ ਕਾਂਡ ਨੂੰ ਪੁਲੀਸ ਨੇ ਖੁਰਦ-ਬੁਰਦ ਹੀ ਕਰ ਦੇਣਾ ਸੀ। ਹੁਣ ਵੀ ਦੋਸ਼ੀ ਉਨ੍ਹਾਂ ਨੂੰ ਅਤੇ ਗਵਾਹ ਅਜੈ ਕੁਮਾਰ ਅਤੇ ਜਸਪਾਲ ਸਿੰਘ ਭੋਲਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਤੇ ਪੁਲੀਸ ਮੂਕ ਦਰਸ਼ਕ ਬਣੀ ਬੈਠੀ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ‘ਚ 26 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਹੈ ਜਿਸ ‘ਚੋਂ 2 ਜ਼ਮਾਨਤ ‘ਤੇ ਹਨ ਤੇ 22 ਫਿਰੋਜ਼ਪੁਰ ਜੇਲ੍ਹ ‘ਚ ਬੰਦ ਹਨ। ਮੁੱਖ ਮੁਲਜ਼ਮ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਫਾਜ਼ਿਲਕਾ ਜੇਲ੍ਹ ‘ਚ ਬੰਦ ਹਨ।
ਇੰਝ ਵਾਪਰਿਆ ਸੀ ਭੀਮ ਕਤਲ ਕਾਂਡ
ਅਬੋਹਰ ਦਾ ਰਹਿਣ ਵਾਲਾ 25 ਸਾਲਾ ਦਲਿਤ ਨੌਜਵਾਨ ਭੀਮ ਟਾਂਕ  ਸ਼ਰਾਬ ਦੇ ਵਪਾਰੀ ਸ਼ਿਵ ਲਾਲ ਡੋਡਾ ਦਾ ਕਈ ਵਰ੍ਹੇ ਸ਼ਰਾਬ ਦਾ ਕੰਮ ਚਲਾਉਂਦਾ ਰਿਹਾ, ਜਿਸ ਦੌਰਾਨ ਉਸ ਉਪਰ 12 ਫੌਜਦਾਰੀ ਕੇਸ ਬਣੇ। ਸਮੂਹਿਕ ਜਬਰ ਜਨਾਹ ਦਾ ਕੇਸ ਉਸ ਦੇ ਕਤਲ ਤੋਂ ਚਾਰ ਕੁ ਘੰਟੇ ਪਹਿਲਾਂ ਹੀ ਅਬੋਹਰ-2 ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਸ਼ਰਾਬ ਦਾ ਧੰਦਾ ਕਰਦਿਆਂ ਉਸ ਦੀ ਕਈਆਂ ਨਾਲ ਦੁਸ਼ਮਣੀ ਪੈ ਗਈ ਸੀ। ਕਤਲ ਤੋਂ ਕਰੀਬ 6 ਮਹੀਨੇ ਪਹਿਲਾਂ ਉਸ ਨੇ ਸ਼ਰਾਬ ਤੇ ਹੋਰ ਗ਼ੈਰਕਾਨੂੰਨੀ ਧੰਦਿਆਂ ਤੋਂ ਤੌਬਾ ਕਰਦਿਆਂ ਅਬੋਹਰ ਬਾਈਪਾਸ ‘ਤੇ ‘ਪੰਜਾਬੀ ਤੜਕਾ’ ਢਾਬਾ ਖੋਲ੍ਹ ਲਿਆ ਸੀ। ਉਸ ਨੂੰ ਇਹ ਕਹਿ ਕੇ ਸ਼ਿਵ ਲਾਲ ਡੋਡਾ ਦੇ ਰਾਮਸਰਾ ਪਿੰਡ ਵਿਚਲੇ ਫਾਰਮ ਹਾਊਸ ‘ਤੇ ਸੱਦਿਆ ਗਿਆ ਸੀ ਕਿ ਉਸ ਦਾ ਦੁਸ਼ਮਣਾਂ ਨਾਲ ਰਾਜ਼ੀਨਾਮਾ ਕਰਾਉਣਾ ਹੈ। ਪਰ ਉਥੇ ਭੀਮ ਤੇ ਉਸ ਦੇ ਦੋਸਤ ਗੁਰਜੰਟ ਸਿੰਘ ਉਰਫ਼ ਜੰਟਾ ਲਾਹੌਰੀਆ ਦੀਆਂ ਲੱਤਾਂ ਬਾਹਾਂ ਵੱਢ ਦਿੱਤੀਆਂ ਗਈਆਂ।
ਕਿੰਝ ਸ਼ੁਰਲੀ ਤੋਂ ਸ਼ਰਾਬ ਮਾਫ਼ੀਆ ਬਣਿਆ ਡੋਡਾ
ਅਬੋਹਰ ਬੱਸ ਅੱਡੇ ਸਾਹਮਣੇ ਆਪਣੇ ਜੱਦੀ ਘਰ ਨੇੜੇ 1987 ਤੱਕ ਬਰਫ ਦਾ ਅੱਡਾ ਲਾਉਣ ਵਾਲਾ ਸ਼ੁਰਲੀ, ਇੱਕ ਵਾਰਦਾਤ ਤੋਂ ਬਾਅਦ ਦਿੱਲੀ ਰਹਿੰਦੇ ਆਪਣੇ ਮਾਸੀ-ਮਾਸੜ ਕੋਲ ਚਲਾ ਗਿਆ ਸੀ। ਕਰੀਬ 25 ਸਾਲ ਉਥੇ ਰਹਿਣ ਤੋਂ ਬਾਅਦ ਜਦੋਂ ਉਹ ਅਬੋਹਰ ਵਾਪਸ ਆਇਆ ਤਾਂ ਸ਼ੁਰਲੀ ਤੋਂ ਸੇਠ ਸ਼ਿਵ ਲਾਲ ਡੋਡਾ ਬਣ ਚੁੱਕਿਆ ਸੀ। ਹੁਣ ਉਹ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ‘ਚ ਸੈਂਕੜੇ ਸ਼ਰਾਬ ਦੇ ਠੇਕਿਆਂ ਸਣੇ ਹੋਰ ਕਈ ਕਾਰੋਬਾਰ ਚਲਾ ਰਿਹਾ ਹੈ। ਉਸ ਦੀ 2000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।
ਦਲਿਤਾਂ ‘ਤੇ ਜ਼ੁਲਮ ਸ਼ਰਮਨਾਕ ਕਾਰਾ : ਮੋਦੀ
ਲੁਧਿਆਣਾ ਵਿੱਚ ਐੱਸਸੀ/ਐੱਸਟੀ ਹੱਬ ਸਕੀਮ ਲਾਂਚ, ਜ਼ੀਰੋ ਡਿਫੈਕਟ ਜ਼ੀਰੋ ਇਫੈਕਟ ਸਕੀਮ ਦੀਆਂ ਸਿਫ਼ਤਾਂ
ਲੁਧਿਆਣਾ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਐਸਸੀ/ਐਸਟੀ ਹੱਬ ਅਤੇ ਜ਼ੀਰੋ ਡਿਫੈਕਟ ਜ਼ੀਰੋ ਇਫੈਕਟ (ਬਗੈਰ ਕਿਸੇ ਖ਼ਾਮੀ ਵਾਲੇ ਅਤੇ ਵਾਤਾਵਰਨ ‘ਤੇ ਕੋਈ ਪ੍ਰਭਾਵ ਨਾ ਪਾਉਣ ਵਾਲੇ ਤਰੀਕੇ) ਸਕੀਮਾਂ ਲਾਂਚ ਕਰਦਿਆਂ ਕਿਹਾ ਕਿ 350 ਸਾਲ ਪਹਿਲਾਂ ਪੰਜਾਬ ਦੀ ਧਰਤੀ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਵਾਸੀਆਂ ਨੂੰ ‘ਮਾਨਸ ਕੀ ਜਾਤ ਸਭੇ ਏਕ ਪਹਿਚਾਨਬੋ’ ਦੇ ਪੈਗ਼ਾਮ ਨਾਲ ਇਕ ਸੂਤਰ ਵਿੱਚ ਪਰੋਇਆ ਸੀ ਪਰ ਹੁਣ ਵੀ ਦਲਿਤਾਂ ਉੱਤੇ ਜਾਤ-ਪਾਤ ਦੇ ਨਾਂ ‘ਤੇ ਜ਼ੁਲਮ ਢਾਹਿਆ ਜਾ ਰਿਹਾ ਹੈ, ઠਜਿਸ ਨਾਲ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਸਮਾਂ ਆ ਗਿਆ ਹੈ ਕਿ ਇਸ ਲਈ ਤੰਗਦਿਲੀ ਤੋਂ ਉਪਰ ਉਠਿਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਲਾਂਚ ਕੀਤੀ ਗਈ ਸਕੀਮ ਨਾਲ ਅਨੁਸੂਚਿਤ ઠਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕੋਈ ਵੀ ਐਸਸੀ/ਐਸਟੀ ਵਰਗ ਦਾ ਵਿਅਕਤੀ ਨੌਕਰੀ ਲਈ ਕਤਾਰ ਵਿੱਚ ਖੜ੍ਹਾ ਨਹੀਂ ਹੋਣਾ ਨਹੀਂ ਚਾਹੁੰਦਾ ਤੇ ਜੇ ਉਸ ਨੂੰ ਸਵੈ-ਰੁਜ਼ਗਾਰ ਮਿਲੇਗਾ ਤਾਂ ਉਹ ਹੋਰਾਂ ਨੂੰ ਨੌਕਰੀਆਂ ਦੇਵੇਗਾ। ਮੋਦੀ ਨੇ ਜ਼ੀਰੋ ਡਿਫੈਕਟ ਜ਼ੀਰੋ ਇਫੈਕਟ ਬਾਰੇ ਕਿਹਾ ਕਿ ਸੰਸਾਰ ਦੀ ਮੰਡੀ ਵਿੱਚ ਭਾਰਤ ਤਾਂ ਹੀ ਆਪਣੀ ਥਾਂ ਬਣਾਏਗਾ ਜੇ ਮਿਆਰ ਵੱਲ ਧਿਆਨ ਦੇਵਾਂਗੇ। ਉਨ੍ਹਾਂ ਕਿਹਾ ਕਿ ਹੁਣ ਇਹ ਜ਼ਰੂਰੀ ਨਹੀਂ ਕਿ ਸਭ ਕੰਮ ਦਿੱਲੀ ਵਿੱਚ ਹੀ ਹੋਣ ਕਿਉਂਕਿ ਦਿੱਲੀ ਤੋਂ ਬਾਹਰ ਵੀ ਦੇਸ਼ ਹੈ। ਇਸੇ ਲਈ ਇਨ੍ਹਾਂ ਸਕੀਮਾਂ ਨੂੰ ਲੁਧਿਆਣਾ ਵਿੱਚ ਲਾਂਚ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਕਲਰਾਜ ਮਿਸ਼ਰਾ ਨੇ ਮੋਦੀ ਦੀ ਆਮਦ ‘ਤੇ ਸਵਾਗਤੀ ਸ਼ਬਦ ਕਹੇ। ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਨੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਿਹਾ, ਜਦਕਿ ਧੰਨਵਾਦ ਸ਼ਬਦ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਹੇ। ਇਸ ਮੌਕੇ 250 ਲਘੂ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚੋਂ ਮੋਦੀ ਨੇ 35 ਉੱਦਮੀਆਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਵਿਚੋਂ ਗੁਰਦੇਵ ਕੌਰ ਜਲੰਧਰ ਅਤੇ ਪਰਮਜੀਤ ਸਿੰਘ ਮੁਹਾਲੀ ਹੀ ਪੰਜਾਬ ਤੋਂ ਸਨ, ਜਦਕਿ ਬਾਕੀ ਦੇਸ਼ ਦੇ ਹੋਰ ਹਿੱਸਿਆਂ ਵਿਚੋਂ ਸਨ। ਇਸ ਮੌਕੇ ઠਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ઠਸਨਅਤ ਮੰਤਰੀ ਮਦਨ ਮੋਹਨ ਮਿਤਲ, ઠਭਾਜਪਾ ਆਗੂ ਪਿਯੂਸ਼ ਗੋਇਲ ਅਤੇ ਹਰੀ ਭਾਈ ਚੌਧਰੀ ઠਮੌਜੂਦ ਸਨ।
ਬਾਦਲ ਨੂੰ ਅਣਸੁਣਿਆ ਕਰ ਗਏ ਮੋਦੀ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਮੰਗ ਕੀਤੀ ਕਿ ਖੇਤੀ ਲਾਹੇਵੰਦ ਧੰਦਾ ਨਾ ਹੋਣ ਕਰਨ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਉਸ ਨੂੰ ਵਿਸ਼ੇਸ਼ ਰਿਆਇਤ ਦਿੱਤੀ ਜਾਵੇ। ਖੇਤੀ ਨੂੰ ਲਾਭਦਾਇਕ ਕਿੱਤਾ ਬਣਾਇਆ ਜਾਵੇ। ਪੰਜਾਬ ਦੀ ਸਨਅਤ ਨੂੰ ਬਚਾਉਣ ਲਈ ਸਹੂਲਤਾਂ ਦਿੱਤੀਆਂ ਜਾਣ ਪਰ ਮੋਦੀ ਨੇ ਆਪਣੇ ਭਾਸ਼ਨ ਵਿਚ ਇਨ੍ਹਾਂ ਮੰਗਾਂ ਦਾ ਜ਼ਿਕਰ ਨਹੀਂ ਕੀਤਾ। ਬਾਦਲ ਨੇ ਸਰਜੀਕਲ ਅਪਰੇਸ਼ਨ ਦੀ ਪ੍ਰਸ਼ੰਸਾ ਕਰਦਿਆਂ ਰਾਜ ਦੇ ਸਰਹੱਦੀ ਇਲਾਕਿਆਂ ਵਿੱਚੋਂ ਉਠਾਏ ਪਿੰਡਾਂ ਦੇ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ‘ਤੇ ਵੀ ਪ੍ਰਧਾਨ ਮੰਤਰੀ ਨੇ ਕੰਨ ਨਹੀਂ ਧਰਿਆ।
ਦਲਿਤਾਂ ਖ਼ਿਲਾਫ਼ ਵੱਧ ਰਹੇ ਜ਼ੁਲਮਾਂ ਦੀ ਗਵਾਹੀ ਭਰਦਾ ਹੈ ਸਰਕਾਰੀ ਰਿਕਾਰਡ
ਐਸ.ਸੀ. ਕਮਿਸ਼ਨ ਦੇ ਰਿਕਾਰਡ ਮੁਤਾਬਕ ਸਾਲ 2007 ਤੋਂ ਹੁਣ ਤੱਕ 8058 ਮਾਮਲੇ ਸਾਹਮਣੇ ਆਏ
ਚੰਡੀਗੜ੍ਹ : ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਦਲਿਤਾਂ ‘ਤੇ ਅੱਤਿਆਚਾਰ ਵਧਣ ਦੀ ਗਵਾਹੀ ਸਰਕਾਰੀ ਰਿਕਾਰਡ ਵੀ ਭਰਦਾ ਹੈ।
ਬਾਦਲ ਸਰਕਾਰ ਦੇ ਕਾਰਜਕਾਲ ਸਾਲ 2007 ਤੋਂ 2016 ਦੇ ਅੱਧ ਤੱਕ ਦਲਿਤਾਂ ‘ਤੇ ਅੱਤਿਆਚਾਰ ਦੇ 8058 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸੰਗੀਨ ਅਪਰਾਧ ਦੀ ਸ਼ਾਮਲ ਹਨ। ਇਹ ਤੱਥ ਪੰਜਾਬ ਦੇ ਐਸ.ਸੀ. ਕਮਿਸ਼ਨ ਦੇ ਰਿਕਾਰਡ ਵਿੱਚ ਦਰਜ ਹਨ। ਦਲਿਤਾਂ ਨਾਲ ਵਿਤਕਰਾ ਜਾਂ ਹੋਰ ਜ਼ਿਆਦਤੀਆਂ ਹੋਣ ਦੀਆਂ ਹੋਰ 5 ਹਜ਼ਾਰ ਤੋਂ ਵੱਧ ਘਟਨਾਵਾਂ ਨੂੰ ਵੱਖਰੇ ਤੌਰ ‘ਤੇ ਦਰਜ ਕੀਤਾ ਗਿਆ ਹੈ। ਇਨ੍ਹਾਂ ਘਟਨਾਵਾਂ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ।
ਕਮਿਸ਼ਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਦਲਿਤਾਂ ਖ਼ਿਲਾਫ਼ ਅੱਤਿਆਚਾਰਾਂ ਦੀਆਂ ਘਟਨਾਵਾਂ ਦੇ ਜੋ ਵੇਰਵੇ ਕਮਿਸ਼ਨ ਕੋਲ ਦਰਜ ਹਨ, ਉਨ੍ਹਾਂ ਨੂੰ ਅੱਧੇ ਹੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਮਾਮਲੇ ਉਹ ਹਨ ਜਿਨ੍ਹਾਂ ਸਬੰਧੀ ਲੋਕਾਂ ਨੇ ਕਮਿਸ਼ਨ ਤੱਕ ਪਹੁੰਚ ਕਰ ਲਈ ਜਾਂ ਫਿਰ ਮੀਡੀਆ ਰਿਪੋਰਟ ਦੇ ਆਧਾਰ ‘ਤੇ ਕਮਿਸ਼ਨ ਨੇ ਨੋਟਿਸ ਲੈ ਲਿਆ। ਅਬੋਹਰ ਵਿਚ ਭੀਮ ਟਾਂਕ ਹੱਤਿਆ ਕਾਂਡ ਤੋਂ ਬਾਅਦ ਦਲਿਤਾਂ ਵਿਰੁੱਧ ਅਪਰਾਧ ਦੇ ਨਵੇਂ ਸਫ਼ੇ ਭਰੇ ਜਾਣ ਲੱਗੇ ਹਨ। ਭੀਮ ਟਾਂਕ ਕਤਲ ਕਾਂਡ ਦੇ ਦੋਸ਼ੀਆਂ ਉੱਤੇ ਕਥਿਤ ਤੌਰ ‘ਤੇ ਹਾਕਮਾਂ ਦੀ ਛਤਰਛਾਇਆ ਪ੍ਰਾਪਤ ਹੋਣ ਕਾਰਨ ਅਪਰਾਧੀਆਂ ਦੇ ਹੌਸਲੇ ਏਨੇ ઠਜ਼ਿਆਦਾ ਵਧ ਗਏ ਕਿ ਕੁਝ ਦਿਨ ਪਹਿਲਾਂ ਮੁਕਤਸਰ ਵਿੱਚ ਇੱਕ ઠਦਲਿਤ ਨੌਜਵਾਨ ਨੂੰ ਕੋਹ-ਕੋਹ ਕੇ ਮਾਰਿਆ ਗਿਆ।
ਉਸ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਵਿੱਚ ਵੀ ਇੱਕ ਦਲਿਤ ਨੌਜਵਾਨ ਦੀ ਵੱਢ-ਟੁੱਕ ઠ ਕੀਤੀ ਗਈ।
ਐਸ.ਸੀ. ਕਮਿਸ਼ਨ ਮੁਤਾਬਕ ਸਾਲ 2007 ਵਿਚ ਦਲਿਤਾਂ ‘ਤੇ ਅੱਤਿਆਚਾਰ ਦੀਆਂ 473 ਘਟਨਾਵਾਂ ਵਾਪਰੀਆਂ। ਇਸ ਤੋਂ ਅਗਲੇ ਸਾਲ 2008 ਵਿੱਚ 322, ਸਾਲ 2009 ਵਿੱਚ 517, 2010 ਵਿੱਚ 788, 2011 ਵਿੱਚ 745, 2012 ਤੋਂ ਦਲਿਤਾਂ ਵਿਰੁੱਧ ਅਪਰਾਧਾਂ ਵਿਚ ਇੱਕ ਦਮ ਵਾਧਾ ਹੋਣ ਲੱਗਿਆ। ਸਾਲ 2012 ਵਿੱਚ 1055, 2013 ਵਿੱਚ 1299, 2014 ਵਿੱਚ 1232 ਤੇ ਸਾਲ 2015 ਵਿੱਚ 1278 ਘਟਨਾਵਾਂ ਵਾਪਰੀਆਂ। ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ 2016 ਵਿਚ ਵਾਪਰੀਆਂ ਘਟਨਾਵਾਂ ਦੇ ਅੰਕੜੇ ਫਿਲਹਾਲ ਇਕੱਤਰ ਕਰਨੇ ਬਾਕੀ ਹਨ ਤੇ ਕਮਿਸ਼ਨ ਕੋਲ ਦਲਿਤਾਂ ‘ਤੇ ਅੱਤਿਆਚਾਰ ਦੀਆਂ ਹੁਣ ਤੱਕ 349 ਘਟਨਾਵਾਂ ਦਰਜ ਹੋਈਆਂ ਹਨ।
ਕਮਿਸ਼ਨ ਦੇ ਅੰਕੜਿਆਂ ਮੁਤਾਬਕ ਅਕਾਲੀ ਦਲ-ਭਾਜਪਾ ਗੱਠਜੋੜ ਦੇ 2007 ਵਿੱਚ ਸੱਤਾ ਵਿਚ ਆਉਣ ਤੋਂ ਪਹਿਲਾਂ ਸਾਲ 2004 ਵਿੱਚ ਦਲਿਤਾਂ ‘ਤੇ ਅੱਤਿਅਚਾਰ ਦੇ 236, ਸਾਲ 2005 ਵਿੱਚ 329 ਅਤੇ ਸਾਲ 2006 ਵਿੱਚ 573 ਮਾਮਲੇ ਸਾਹਮਣੇ ਆਏ ਸਨ। ਕਮਿਸ਼ਨ ਮੁਤਾਬਕ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 5 ਹਜ਼ਾਰ ਤੋਂ ਵੱਧ ਮਾਮਲੇ ਅਜਿਹੇ ਹਨ, ਜਿਨ੍ਹਾਂ ਵਿੱਚ ਦਲਿਤਾਂ ਉੱਤੇ ਅੱਤਿਆਚਾਰ ਤੋਂ ਇਲਾਵਾ ਜਾਤ-ਪਾਤ ਦੇ ਆਧਾਰ ‘ਤੇ ਵਿਤਕਰੇ ਦੀਆਂ ਘਟਨਾਵਾਂ ਵਾਪਰੀਆਂ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …