Breaking News
Home / Special Story / ਜਿਸ ਦੇ ਬੋਲੇ ਇਕ-ਇਕ ਡਾਇਲਾਗ ‘ਤੇ ਥੀਏਟਰਤਾੜੀਆਂ ਨਾਲ ਗੂੰਜ ਜਾਂਦਾ ਸੀ, ਅੱਜ ਉਹ ਚੁੱਪ ਹੈ ਪਰ ਉਸ ਦੀਆਂ ਤਸਵੀਰਾਂ ਬੋਲਦੀਆਂ ਹਨ

ਜਿਸ ਦੇ ਬੋਲੇ ਇਕ-ਇਕ ਡਾਇਲਾਗ ‘ਤੇ ਥੀਏਟਰਤਾੜੀਆਂ ਨਾਲ ਗੂੰਜ ਜਾਂਦਾ ਸੀ, ਅੱਜ ਉਹ ਚੁੱਪ ਹੈ ਪਰ ਉਸ ਦੀਆਂ ਤਸਵੀਰਾਂ ਬੋਲਦੀਆਂ ਹਨ

Om Puri in studioਅਦਾਰਾ’ਪਰਵਾਸੀ’ਕੋਲ ਪਿੱਛੇ ਰਹਿ ਗਈਆਂ ਓਮਪੁਰੀ ਦੀਆਂ ਮਿੱਠੀਆਂ ਤੇ ਨਿੱਘੀਆਂ ਯਾਦਾਂ
ਬਾਲੀਵੁੱਡ ਅਤੇ ਪਾਲੀਵੁੱਡ ਦੀਅਦਾਕਾਰੀਵਿਚਟੀਸੀਦਾਬੇਰਬਣੇ ਓਮਪੁਰੀ ਨਾਲਅਦਾਰਾ’ਪਰਵਾਸੀ’ਦਾ ਜਿੱਥੇ ਇਕ ਗੂੜ੍ਹਾ, ਮਿੱਠਾ, ਸੰਘਣਾਰਿਸ਼ਤਾਬਣ ਗਿਆ ਸੀ ਓਥੇ ਅਦਾਰੇ ਦੇ ਮੁਖੀ ਰਜਿੰਦਰਸੈਣੀਅਤੇ ਮੈਡਮਮੀਨਾਕਸ਼ੀਸੈਣੀ ਹੁਰਾਂ ਦੇ ਪੂਰੇ ਪਰਿਵਾਰਨਾਲਵੀ ਓਮਪੁਰੀ ਦਾ ਇਕ ਮੋਹ ਭਿੱਜਾ ਅਪਣੱਤ ਵਾਲਾਰਿਸ਼ਤਾਕਾਇਮ ਹੋ ਗਿਆ ਸੀ। ਓਮਪੁਰੀ ਨਹੀਂ ਰਹੇ ਪਰ’ਪਰਵਾਸੀ’ਦਾ ਉਨ੍ਹਾਂ ਨਾਲਰਿਸ਼ਤਾ ਅੱਜ ਵੀ ਜਿਊਂਦਾਹੈ।ਸਾਲ 2009 ਦੇ ‘ਪਰਵਾਸੀਐਵਾਰਡਸ਼ੋਅ’ਵਿਚ ਬਤੌਰ ਮੁੱਖ ਮਹਿਮਾਨਬਣ ਕੇ ਆਉਣ ਵਾਲੇ ਓਮਪੁਰੀ ਦੀਅਗਵਾਈਵਿਚ ਹੀ ਕੈਨੇਡਾਦੀਧਰਤੀ’ਤੇ ਰਜਿੰਦਰਸੈਣੀ ਹੁਰਾਂ ਵੱਲੋਂ ਸਾਲ 2012 ਦੇ ਅਗਸਤਮਹੀਨੇ ਵਿਚਪਹਿਲਾਫੀਫਾਐਵਾਰਡਕਰਵਾਇਆ ਗਿਆ। ਜਿਸ ਦੀਲਾਂਚਿੰਗ ਦਾਪ੍ਰੋਗਰਾਮਦਸੰਬਰ 2011 ਵਿਚਚੰਡੀਗੜ੍ਹ ਵਿਖੇ ਹੋਇਆ। ਇੰਝ ਇਨ੍ਹਾਂ ਵੱਖੋ-ਵੱਖ ਪ੍ਰੋਗਰਾਮਾਂ ਦੌਰਾਨ ‘ਪਰਵਾਸੀ’ਪਰਿਵਾਰਨਾਲ ਉਨ੍ਹਾਂ ਦੀਆਂ ਨੇੜਤਾਵਾਲੀਆਂ ਯਾਦਗਾਰਤਸਵੀਰਾਂ ਪਾਠਕਾਂ ਨਾਲ ਸਾਂਝੀਆਂ ਕਰਦਿਆਂ ਅਸੀਂ ਅਰਦਾਸਕਰਦੇ ਹਾਂ ਕਿ ਪ੍ਰਮਾਤਮਾ ਉਸ ਵਿਛੜੀਰੂਹ ਨੂੰ ਆਪਣੇ ਚਰਨਾਂ ਵਿਚਨਿਵਾਸਬਖਸ਼ੇ। ਜਿਸ ਦੇ ਬੋਲੇ ਇਕ-ਇਕ ਡਾਇਲਾਗ ‘ਤੇ ਥੀਏਟਰਤਾੜੀਆਂ ਨਾਲ ਗੂੰਜ ਜਾਂਦਾ ਸੀ, ਅੱਜ ਉਹ ਚੁੱਪ ਹੈ ਪਰ ਉਸ ਦੀਆਂ ਤਸਵੀਰਾਂ ਬੋਲਦੀਆਂ ਹਨ।-ਦੀਪਕਸ਼ਰਮਾਚਨਾਰਥਲ
ਓਮਪੁਰੀਦਾਵਿਛੋੜਾ
‘ਅਰਧਸੱਤਯ’, ‘ਆਕਰੋਸ਼’ਅਤੇ ‘ਸਿਟੀਆਫ ਜੌਇ’ ਵਰਗੀਆਂ ਕਲਾਸਿਕਫਿਲਮਾਂ ਵਿੱਚਯਾਦਗਾਰਭੂਮਿਕਾਵਾਂ ਨਿਭਾਉਣਵਾਲੇ ਉੱਘੇ ਅਦਾਕਾਰਓਮਪੁਰੀਦਾਉਨ੍ਹਾਂ ਦੀਰਿਹਾਇਸ਼ਉਤੇ ਦਿਲਦਾ ਦੌਰਾ ਪੈਣਨਾਲਦੇਹਾਂਤ ਹੋ ਗਿਆ। 66 ਸਾਲਾਅਦਾਕਾਰ ਦੇ ਪਰਿਵਾਰਵਿੱਚਵੱਖਰਹਿੰਦੀਪਤਨੀਨੰਦਿਤਾਪੁਰੀਅਤੇ ਪੁੱਤਰਇਸ਼ਾਨ ਹੈ। ਓਸ਼ੀਵਾੜਾਸ਼ਮਸ਼ਾਨਘਾਟਵਿੱਚਉਨ੍ਹਾਂ ਦਾਅੰਤਿਮਸੰਸਕਾਰਕਰਦਿੱਤਾ ਗਿਆ। ਉਨ੍ਹਾਂ ਦੀਚਿਤਾ ਨੂੰ ਅਗਨੀਉਨ੍ਹਾਂ ਦੇ ਪੁੱਤਰਇਸ਼ਾਨ ਨੇ ਦਿਖਾਈ।
ਪ੍ਰਧਾਨਮੰਤਰੀਨਰਿੰਦਰਮੋਦੀ ਨੇ ਓਮਪੁਰੀ ਦੇ ਥੀਏਟਰ ਤੇ ਫਿਲਮਾਂ ਵਿਚਲੰਬੇ ਕਰੀਅਰ ਨੂੰ ਯਾਦਕਰਦਿਆਂ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਕਾਂਗਰਸਪ੍ਰਧਾਨਸੋਨੀਆ ਗਾਂਧੀ ਨੇ ਅਫਸੋਸ ਜ਼ਾਹਿਰਕਰਦਿਆਂ ਕਿਹਾ, ‘ਓਮਪੁਰੀਕੁਦਰਤਦਾਵਰੋਸਾਇਆਅਦਾਕਾਰਅਤੇ ਸਮਾਜਿਕਪੱਧਰ’ਤੇ ਚੇਤੰਨਇਨਸਾਨ ਸੀ।
ਭਾਰਤੀਫਿਲਮਸਨਅਤ ਨੇ ਇਕ ਥੰਮ ਗੁਆ ਦਿੱਤਾ ਹੈ।’ ਰਾਹੁਲ ਗਾਂਧੀ, ਟੀਐਮਸੀਮੁਖੀਮਮਤਾਬੈਨਰਜੀ, ਪੰਜਾਬ ਦੇ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲਅਤੇ ਪੰਜਾਬਪ੍ਰਦੇਸ਼ ਕਾਂਗਰਸ ਦੇ ਪ੍ਰਧਾਨਕੈਪਟਨਅਮਰਿੰਦਰ ਸਿੰਘ ਨੇ ਵੀਓਮਪੁਰੀਦੀ ਮੌਤ ‘ਤੇ ਦੁੱਖ ਪ੍ਰਗਟਾਇਆ। ਓਮਪੁਰੀਦੀ ਮੌਤ ਬਾਅਦਬਾਲੀਵੁੱਡ ਸੋਗ ਵਿੱਚ ਡੁੱਬ ਗਿਆ। ਮੈਗਾਸਟਾਰਅਮਿਤਾਭਬੱਚਨ, ਸ਼ਾਹਰੁਖਖਾਨ, ਪ੍ਰਿਅੰਕਾਚੋਪੜਾ, ਅਕਸ਼ੈਕੁਮਾਰ, ਕਰਨ ਜੌਹਰ, ਨਵਾਜ਼ੂਦੀਨਸਦੀਕੀ, ਡਾਇਰੈਕਟਰਕਬੀਰਖਾਨਸਮੇਤਹੋਰਫਿਲਮੀਹਸਤੀਆਂ ਨੇ ਓਮਪੁਰੀ ਨੂੰ ਯਾਦਕਰਦਿਆਂ ਉਨ੍ਹਾਂ ਦੀ ਮੌਤ ਨੂੰ ਫਿਲਮਜਗਤਲਈਵੱਡਾਘਾਟਾਦੱਸਿਆ। ਮਹੇਸ਼ਭੱਟ ਨੇ ਕਿਹਾ, ‘ਅਲਵਿਦਾਓਮ! ਅੱਜ ਮੇਰਾ ਇਕ ਹਿੱਸਾ ਤੇਰੇ ਨਾਲ ਜਾ ਰਿਹਾ ਹੈ। ਮੈਂ ਉਹ ਜੋਸ਼ੀਲੀਆਂ ਰਾਤਾਂ ਕਿਵੇਂ ਭੁਲਾਸਕਦਾ ਹਾਂ, ਜਿਹੜੀਆਂ ਅਸੀਂ ਸਿਨਮਾਅਤੇ ਜ਼ਿੰਦਗੀਬਾਰੇ ਗੱਲਾਂ ਕਰਦਿਆਂ ਬਿਤਾਈਆਂ ਸਨ।
ਜ਼ਿਕਰਯੋਗ ਹੈ ਕਿ ਓਮਪੁਰੀ ਨੂੰ ਫਿਲਮ’ਅਰੋਹਨ’ਅਤੇ ‘ਅਰਧਸੱਤਯ’ਲਈ ਦੋ ਵਾਰਨੈਸ਼ਨਲਐਵਾਰਡ ਤੋਂ ਇਲਾਵਾਹੋਰਵੀ ਕਈ ਵੱਡੇ ਸਨਮਾਨਮਿਲੇ ਸਨ। ਉਨ੍ਹਾਂ ਨੂੰ 1980 ਵਿਚਪਦਮਸ੍ਰੀਪੁਰਸਕਾਰਨਾਲਨਵਾਜਿਆ ਗਿਆ। ਅੰਬਾਲਾ (ਹਰਿਆਣਾ) ਨਾਲਸਬੰਧਤਓਮਪੁਰੀ ਨੇ ਫਿਲਮ ਤੇ ਟੈਲੀਵਿਜ਼ਨਇੰਸਟੀਚਿਊਟਆਫਇੰਡੀਆ (ਐਫਟੀਆਈਆਈ), ਪੁਣੇ ਤੋਂ ਸਿੱਖਿਆ ਪ੍ਰਾਪਤਕੀਤੀ ਸੀ। ਉਹ 1973 ਵਿੱਚਨੈਸ਼ਨਲਸਕੂਲਆਫਡਰਾਮਾ ਦੇ ਵਿਦਿਆਰਥੀਵੀਰਹੇ, ਜਿਥੇ ਨਸੀਰੂਦੀਨਸ਼ਾਹਉਨ੍ਹਾਂ ਦਾਸਹਿਪਾਠੀ ਸੀ।
ਓਮਪੁਰੀ ਨੇ 1976 ਵਿੱਚਮਰਾਠੀਫਿਲਮ’ਘਾਸੀਰਾਮਕੋਤਵਾਲ’ਨਾਲਫਿਲਮੀਕਰੀਅਰਦਾਆਗ਼ਾਜ਼ ਕੀਤਾ ਸੀ।
ਇਸ ਬਾਅਦਉਨ੍ਹਾਂ ਨੇ ਭਾਰਤੀ, ਪਾਕਿਸਤਾਨੀ, ਬ੍ਰਿਟਿਸ਼ ਤੇ ਹਾਲੀਵੁੱਡ ਦੀਆਂ ਕਈ ਫਿਲਮਾਂ ਵਿੱਚਯਾਦਗਾਰਭੂਮਿਕਾਵਾਂ ਨਿਭਾਈਆਂ। ਉਨ੍ਹਾਂ ਨੇ ‘ਜਾਨੇ ਭੀ ਦੋ ਯਾਰੋਂ’, ‘ਮਿਰਚਮਸਾਲਾ’, ‘ਪਾਰ’, ‘ਮਾਚਿਸ’, ‘ਸੈਂਡਗੇਟ’, ‘ਧਰਾਵੀ’, ‘ਗੁਪਤ’, ‘ਧੂਪ’, ‘ਯੁਵਾ’, ‘ਡੌਨ’, ‘ਅਗਨੀਪਥਸਮੇਤਹੋਰਫਿਲਮਾਂ ਵਿੱਚਦਮਦਾਰਭੂਮਿਕਾਵਾਂ ਨਿਭਾਈਆਂ। ઠਉਨ੍ਹਾਂ ਨੇ ‘ਦਿਹੰਡਰਡ ਫੁੱਟ ਜਰਨੀ’, ‘ਸਿਟੀਆਫ ਜੌਇ’, ‘ਗਾਂਧੀ’, ‘ਦਿਰਿਲਕਟੈਂਟਫੰਡਾਮੈਂਟਲਿਸਟ’, ‘ਚਾਰਲੀਵਿਲਸਨ’ਜ਼ ਵਾਰ’ਅਤੇ ‘ਈਸਟ ਇਜ਼ ਈਸਟ’ਵਰਗੀਆਂ ਫਿਲਮਾਂ ਨਾਲ ਕੌਮਾਂਤਰੀ ਪ੍ਰਸਿੱਧੀਖੱਟੀ। ਉਨ੍ਹਾਂ ਨੇ ‘ਭਾਰਤ: ਏਕ ਖੋਜ’, ‘ਮਿਸਟਰ ਯੋਗੀ’, ‘ਰਿਸ਼ਤੇ’, ‘ਆਹਤ’, ‘ਸੀ ਹਾਕਜ਼’, ‘ਵ੍ਹਾਈਟਟੀਥ’, ‘ਕੈਂਟਬਰੀਟੇਲਜ਼’, ‘ਸਫਾਰੀ’ਵਰਗੇ ਪ੍ਰੋਗਰਾਮਾਂ ਰਾਹੀਂ ਟੀਵੀਉਤੇ ਵੀਆਪਣਾਲੋਹਾਮਨਵਾਇਆ।
ਉੱਘੇ ਅਦਾਕਾਰਅਨੂਪਮਖੇਰ, ਅਸ਼ੋਕਪੰਡਿਤ, ਸ਼ਬਾਨਾਆਜ਼ਮੀ, ਪ੍ਰਕਾਸ਼ ਝਾਅ ਸਮੇਤਫਿਲਮਜਗਤਦੀਆਂ ਹੋਰ ਕਈ ਹਸਤੀਆਂ ਓਮਪੁਰੀ ਦੇ ਘਰ ਤੇ ਹਸਪਤਾਲ ਪੁੱਜੀਆਂ।
ਓਮਪੁਰੀ ਨੇ ਪਟਿਆਲਾ ਤੋਂ ਸਿੱਖੇ ਸਨਅਦਾਕਾਰੀ ਦੇ ਗੁਰ
ਪਟਿਆਲਾ : ਓਮਪੁਰੀਦਾਬਚਪਨ ਤੇ ਗਭਰੇਟਜੀਵਨ ਸਨੌਰ ਅਤੇ ਪਟਿਆਲਾਵਿਚ ਗੁਜ਼ਰਿਆ ਸੀ। ਇਹੋ ਇਲਾਕਾਉਨ੍ਹਾਂ ਲਈਥੀਏਟਰ ਤੇ ਫਿਲਮ ਯੁੱਗ ਦੀਅਗਲੀ ਪੌੜੀ ਦਾਸਫਲ ਜ਼ਰੀਆਬਣਿਆ।ਬਚਪਨ ਦੇ ਸ਼ਹਿਰ ਸਨੌਰ ਵਿਚਵਿਲੱਖਣਹੁਨਰ ਦੇ ਮਾਲਕਓਮਪੁਰੀ ਨੇ ਆਖ਼ਰੀਫੇਰੀ 2007 ਵਿਚਪਾਈ ਸੀ। ਨਾਨਕੇ ਘਰਰਹਿੰਦਿਆਂ ਉਨ੍ਹਾਂ ਪੰਜਵੀਂ ਸਾਧੂ ਰਾਮਸਕੂਲਵਿਚੋਂ ਪਾਸਕੀਤੀਅਤੇ ਫਿਰ10ਵੀਂ ਸਰਕਾਰੀ ਹਾਈ ਸਕੂਲ ‘ਚੋਂ ਕੀਤੀ। ਸਕੂਲ ਦੌਰਾਨ ਹੀ ਉਨ੍ਹਾਂ ਦਾ ਝੁਕਾਅ ਅਦਾਕਾਰੀਵੱਲ ਹੋ ਗਿਆ ਸੀ। 1965-66 ਦੌਰਾਨ ਪਟਿਆਲਾ ਦੇ ਖ਼ਾਲਸਾਕਾਲਜਵਿਚਪੜ੍ਹਾਈਆਰੰਭੀ ਤਾਂ ਕਥਿਤਘਰੇਲੂ ਖਿੱਚੋਤਾਣਕਾਰਨਉਨ੍ਹਾਂ ਨੂੰ ਬੇਘਰਵਰਗੇ ਹਾਲਾਤਨਾਲਨਜਿੱਠਣਾਪਿਆ। ਉਨ੍ਹਾਂ ਖ਼ਾਲਸਾਕਾਲਜਦੀਕੈਮਿਸਟਰੀਲੈਬਵਿਚਪਾਰਟਟਾਈਮ ਨੌਕਰੀ ਦੇ ਨਾਲਟਿਊਸ਼ਨਾਂ ਦੇ ਸਹਾਰੇ ਜ਼ਿੰਦਗੀ ਨੂੰ ਅੱਗੇ ਤੋਰਨਾਸ਼ੁਰੂ ਕੀਤਾ। ਥੀਏਟਰ ਦੇ ਸ਼ੌਕ ਨੂੰ ਸਿਰੇ ਲਾਉਣਲਈ ਇਸ ਅਦਾਕਾਰ ਨੇ ਕੁਝ ਸਮਾਂ ਕਚਹਿਰੀਆਂ ਵਿਚਵੀਕੰਮਕੀਤਾ।
ਖ਼ਾਲਸਾਕਾਲਜ ਨੇ ਆਪਣੇ ਗੋਲਡਨਜੁਬਲੀਸਮਾਗਮ ਮੌਕੇ ਓਮਪੁਰੀ ਨੂੰ ‘ਕਾਲਜਰਤਨ’ਨਾਲਸਨਮਾਨਿਤਕੀਤਾ ਸੀ। ਫਿਲਮਹਸਤੀਇਕਬਾਲ ਗੱਜਣ ਨੇ ਦੱਸਿਆ ਕਿ ਓਮਪੁਰੀਪਟਿਆਲਾਵਿਚਹਰਪਾਲਟਿਵਾਣਾ ਦੇ ਸੰਪਰਕਵਿਚ ਆਏ ਅਤੇ ਉਨ੍ਹਾਂ ਤੋਂ ਥੀਏਟਰਦੀਆਂ ਐਨੀਆਂ ਬਾਰੀਕੀਆਂ ਸਮਝਲਈਆਂ ਜੋ ਅਗਲੇ ਪੜਾਅ’ਤੇ ਸਫ਼ਲਤਾ ਦੇ ਝੰਡੇ ਗੱਡਣਵਿਚ ਸਹਾਈ ਸਾਬਿਤ ਹੋਈਆਂ। ਥੀਏਟਰਅਦਾਕਾਰਾਪਰਮਿੰਦਰਪਾਲ ਕੌਰ ਨੇ ਦੱਸਿਆ ਕਿ ਉਹ ਵਿਲੱਖਣਕਿਰਦਾਰ ਦੇ ਮਾਲਕਸਨ।
ਉਨ੍ਹਾਂ ਦੇ ਹਾਣੀ ਗੁਰਦੇਵਪੁਰੀ ਨੇ ਦੱਸਿਆ ਕਿ ਓਮਪੁਰੀ ਨੂੰ ਅਸਲਵਿਚਥੀਏਟਰਦੀਚੇਟਕਬਚਪਨ ਤੋਂ ਹੀ ਲੱਗ ਗਈ ਸੀ ਪ੍ਰੰਤੂ ਉਦੋਂ ਅਜਿਹੇ ਮੌਕੇ ਨਹੀਂ ਮਿਲਦੇ ਸਨ। ਉਨ੍ਹਾਂ ਦੇ ਪੁਰਾਣੇ ਮਿੱਤਰਮਹਿੰਦਰ ਸਿੰਘ ਦਾਕਹਿਣਾ ਹੈ ਕਿ ਐਕਟਿੰਗ ਦੇ ਸ਼ੌਕ ਦੀਵਜ੍ਹਾਕਰ ਕੇ ਉਨ੍ਹਾਂ ਆਪਣੀਆਂ ਤਸਵੀਰਾਂ ਮੁੰਬਈਭੇਜਣੀਆਂ ਸ਼ੁਰੂ ਕਰਦਿੱਤੀਆਂ ਸਨ। ਓਮਪੁਰੀ ਦੇ ਨਾਨਕਿਆਂ ਦੇ ਪੁਰਾਣੇ ਘਰ ਨੂੰ ਤਾਲਾਲੱਗਿਆ ਹੋਇਆ ਹੈ। ਉਨ੍ਹਾਂ ਦੇ ਦੇਹਾਂਤਦੀਖ਼ਬਰਜਦੋਂ ਪਿੰਡਪਹੁੰਚੀ ਤਾਂ ਲੋਕਾਂ ਨੇ ਕਿਹਾ ਕਿ ਓਮਪੁਰੀਦੀਮਕਬੂਲੀਅਤਦੇਖ ਕੇ ਉਨ੍ਹਾਂ ਨੂੰ ਵੀਅਪਣੱਤਮਹਿਸੂਸ ਹੁੰਦੀ ਸੀ।
ਪਹਿਲੀ ਨੌਕਰੀ ‘ਤੇ ਪੰਜ ਰੁਪਏ ਤੇ ਫ਼ਿਲਮਲਈਮਿਲੀ ਮੂੰਗਫਲੀ
ਆਪਣੀਦਮਦਾਰਅਦਾਕਾਰੀ ਤੇ ਚੰਗੀ ਸਖਸ਼ੀਅਤਨਾਲ ਓਮਪੁਰੀ ਨੇ ਲਗਭਗ ਤਿੰਨਦਹਾਕਿਆਂ ਤੱਕ ਦਰਸ਼ਕਾਂ ਨੂੰ ਆਪਣਾਦੀਵਾਨਾਬਣਾਈ ਰੱਖਿਆ, ਪਰ ਬਹੁਤ ਘੱਟ ਲੋਕਜਾਣਦੇ ਸਨ ਕਿ ਉਨ੍ਹਾਂ ਨੂੰ ਆਪਣੀਪਹਿਲੀ ਨੌਕਰੀ ‘ਚ ਸਿਰਫ਼ਪੰਜ ਰੁਪਏ ਮਿਲੇ ਸਨ। ਓਮਪੁਰੀ ਨੇ ਆਪ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਸੱਤ ਸਾਲਦੀ ਉਮਰ ‘ਚ ਉਨ੍ਹਾਂ ਨੇ ਇਕ ਚਾਹ ਦੀ ਦੁਕਾਨ ‘ਤੇ ਗਲਾਸਸਾਫ਼ਕੀਤੇ ਹਨ। ਇਸ ਦੌਰਾਨ ਉਨ੍ਹਾਂਨੂੰ ਇਸ ਕੰਮ ਦੇ ਪੰਜ ਰੁਪਏ ਮਿਲਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਚੋਰੀ ਦੇ ਝੂਠੇ ਮਾਮਲੇ ‘ਚ ਤਿੰਨਮਹੀਨੇ ਜੇਲ੍ਹ ਦੀ ਸਜ਼ਾ ਵੀ ਹੋਈ। ਪਹਿਲੀਫ਼ਿਲਮ ‘ਚ ਕੰਮਕਰਨ’ਤੇ ਮਿਲੀ ਮੂੰਗਫਲੀ। ਓਮਪੁਰੀ ਦਾ ਰੁਝਾਨ ਸ਼ੁਰੂ ਤੋਂ ਹੀ ਰੰਗਮੰਚ ਵੱਲ ਸੀ। 1970 ਦੇ ਦਹਾਕੇ ਉਹ ਪੰਜਾਬਕਲਾਮੰਚ ਨਾਂ ਦੀਨਾਟਕਸੰਸਥਾਨਾਲ ਜੁੜੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਦਿੱਲੀ ‘ਚ ਰਾਸ਼ਟਰੀਨਾਟਕਯੂਨੀਵਰਸਿਟੀ ‘ਚ ਦਾਖਲਾਲਿਆ। ਇਸ ਤੋਂ ਬਾਅਦਫਿਲਮੀਅਦਾਕਾਰਬਣਨਲਈ ਓਮਪੁਰੀ ਨੇ ਪੁਣੇ ਫਿਲਮਸੰਸਥਾ ‘ਚ ਦਾਖਲਾਲੈਲਿਆ। 1976 ‘ਚ ਪੁਣੇ ਫਿਲਮਸੰਸਥਾ ‘ਚ ਸਿਖਲਾਈਲੈਣ ਤੋਂ ਬਾਅਦ ਓਮਪੁਰੀ ਨੇ ਡੇਢਸਾਲ ਇਕ ਸਟੂਡੀਓ ‘ਚ ਅਦਾਕਾਰੀਦੀਵੀ ਸਿੱਖਿਆ ਵੀ ਦਿੱਤੀ। ਇਸ ਤੋਂ ਬਾਅਦਥੀਏਟਰ ਗਰੁੱਪ ‘ਮਜਮਾ’ਬਣਾਇਆ। ਓਮਪੁਰੀ ਨੇ ਆਪਣੀ ਬਾਲੀਵੁੱਡ ਦੀ ਸ਼ੁਰੂਆਤ ਤੇਂਦੂਲਕਰ ਦੇ ਮਰਾਠੀਨਾਟਕ’ਤੇ ਬਣੀਫਿਲਮਘਾਸੀਰਾਮਕੋਤਵਾਲ ਦੇ ਨਾਲਕੀਤੀ। ਓਮਪੁਰੀ ਨੇ ਇਕ ਵਾਰਦਾਅਵਾਕੀਤਾ ਸੀ ਕਿ ਉਨ੍ਹਾਂ ਨੂੰ ਆਪਣੀਬਿਹਤਰੀਨਅਦਾਕਾਰੀਲਈ ਮੂੰਗਫਲੀ ਦਿੱਤੀ ਗਈ। ਓਮਪੁਰੀ ਨੇ ਛੋਟੇ ਪਰਦੇ ‘ਤੇ ਵੀਆਪਣੀਹਾਜ਼ਰੀਲਵਾਈ ਤੇ ‘ਕੱਕਾਜੀ ਕਹਿਣ’ ਤੇ ਭਾਰਤ ਏਕ ਖੋਜ਼ ਰਾਹੀਂ ਵੀਆਪਣੀਕਲਾਕਾਰੀਨਾਲਦਰਸ਼ਕਾਂ ਨੂੰ ਦੀਵਾਨਾਬਣਾ ਦਿੱਤਾ। ਓਮਪੁਰੀ ਨੇ ਆਪਣੇ ਕੈਰੀਅਰ ‘ਚ ਹਾਲੀਫੁੱਲ ਦੀਆਂ ਫ਼ਿਲਮਾਂ ‘ਚ ਵੀਕੰਮਕੀਤਾ।ਇਨ੍ਹਾਂ ਫ਼ਿਲਮਾਂ ‘ਚ ਈਸਟ ਇੱਜ਼ ਈਸਟ, ਮਾਈਸਨਦਾਫੈਨੇਟਿਕ, ਦਾਪੈਰੋਲਆਫੀਸਰ, ਸਿਟੀਆਫ਼ ਜੁਆਏ, ਵੋਲਫ, ਦਾਘੋਸਟਐਂਡਡਾਰਕਨੈਸ ਤੇ ਚਾਰਲੀਵਿਲਸਨਵਾਰਵਰਗੀਆਂ ਫ਼ਿਲਮਾਂ ਸ਼ਾਮਲਹਨ। ਓਮਪੁਰੀ ਨੇ ਆਪਣੇ ਫਿਲਮੀਕਰੀਅਰ ‘ਚ 200 ਦੇ ਲਗਭਗ ਫ਼ਿਲਮਾਂ ‘ਚ ਕੰਮਕੀਤਾਹੈ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …