Breaking News
Home / Special Story / ਦੁਨੀਆ ਦੇ ਕਿਸੇ ਅਜੂਬੇ ਤੋਂ ਘੱਟ ਨਹੀਂ ‘ਵਿਰਾਸਤ-ਏ-ਖਾਲਸਾ’

ਦੁਨੀਆ ਦੇ ਕਿਸੇ ਅਜੂਬੇ ਤੋਂ ਘੱਟ ਨਹੀਂ ‘ਵਿਰਾਸਤ-ਏ-ਖਾਲਸਾ’

0p4a7407ਦੂਜੇ ਪੜਾਅ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਸੈਲਾਨੀਆਂ ਦੇ ਰੂ-ਬ-ਰੂਸੰਪੂਰਨ ਸਿੱਖ ਇਤਿਹਾਸ
:ਬਾਬਾਬੰਦਾ ਸਿੰਘ ਬਹਾਦਰ ਤੋਂ ਭਾਰਤਦੀਆਜ਼ਾਦੀ ਤੱਕ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਰੂਪਮਾਨਕਰਰਿਹਾਵਿਰਾਸਤ-ਏ-ਖਾਲਸਾਦਾਦੂਜਾਪੜਾਅ
ਤਲਵਿੰਦਰ ਸਿੰਘ ਬੁੱਟਰ
ਖ਼ਾਲਸਾਪੰਥਦੀਜਨਮਭੂਮੀਸ੍ਰੀ ਅਨੰਦਪੁਰ ਸਾਹਿਬਦੀ ਪਵਿੱਤਰ ਤੇ ਜ਼ਰਖੇਜ਼ ਧਰਤੀ’ਤੇ ਸੰਸਾਰਦਾਨਿਵੇਕਲਾ ਅਤਿ-ਆਧੁਨਿਕ ਇਤਿਹਾਸਕ ਤੇ ਸੱਭਿਆਚਾਰਕ ਅਜਾਇਬਘਰਦੇਖਣਦਾਜਿਹੜਾ ਸੁਪਨਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 1999 ‘ਚ ਖ਼ਾਲਸਾਸਾਜਨਾਦੀਤ੍ਰੈਸ਼ਤਾਬਦੀ ਮੌਕੇ ਦੇਖਿਆ ਸੀ, ਉਹ ਹੁਣ ਮੁਕੰਮਲ ਰੂਪ ‘ਚ ਸਾਕਾਰਹੋਣ ਜਾ ਰਿਹਾਹੈ।ਖ਼ਾਲਸਾਪੰਥ ਦੇ ਸੱਚ ਦੀ ਬੁਲੰਦੀ ਅਤੇ ਕੂੜ-ਕੁਸੱਤ ਦੇ ਖ਼ਾਤਮੇ ਲਈ ਅਸਹਿ ਤੇ ਅਕਹਿ ਤਸੀਹੇ ਝੱਲਣ ਦੇ ਅਦੁੱਤੀ ਸਫ਼ਰਦੀ ਵਿਲੱਖਣ ਗਾਥਾ ਨੂੰ ਆਵਾਜ਼, ਰੌਸ਼ਨੀ, ਕਲਾ ਤੇ ਸਪੇਸਦੀਮਲਟੀਮੀਡੀਆ ਤੇ ਅਤਿ-ਆਧੁਨਿਕ ਇਲੈਕਟ੍ਰਾਨਿਕਤਕਨਾਲੋਜੀ ਜ਼ਰੀਏ ਸੁਚੱਜਾ ਤੇ ਸਾਰਥਕ ਸੁਮੇਲ ਪੈਦਾਕਰਕੇ ਮੁੜ ਸਜੀਵ ਤੇ ਸੁਰਜੀਤ ਕਰਨਵਾਲਾਅਜਾਇਬਘਰ’ਵਿਰਾਸਤ-ਏ-ਖ਼ਾਲਸਾ’ ਮੁਕੰਮਲ ਰੂਪ ‘ਚ ਤਿਆਰ ਹੋ ਚੁੱਕਾ ਹੈ।
‘ਵਿਰਾਸਤ-ਏ-ਖ਼ਾਲਸਾ’ ਦੇ ਪਹਿਲੇ ਪੜਾਅਦਾ ਉਦਘਾਟਨ ਕੌਮੀ ਸਿਆਸੀ, ਧਾਰਮਿਕ ਤੇ ਸਮਾਜਿਕਸ਼ਖ਼ਸੀਅਤਾਂ ਵਲੋਂ 25 ਨਵੰਬਰ 2011 ਨੂੰ ਕਰਨ ਉਪਰੰਤ 27 ਨਵੰਬਰ ਨੂੰ ਇਹ ਸੈਲਾਨੀਆਂ ਲਈਖੋਲ੍ਹਿਆ ਗਿਆ ਸੀ। ਪਹਿਲੇ ਪੜਾਅ ਨੂੰ ਹੁਣ ਤੱਕ ਤਕਰੀਬਨ 70 ਲੱਖ ਲੋਕਦੇਖ ਚੁੱਕੇ ਹਨ, ਜਿਨ੍ਹਾਂ ਵਿਚੋਂ ਤਕਰੀਬਨ 14 ਲੱਖ ਵਿਦੇਸ਼ੀਸੈਲਾਨੀਸਨ।ਦੂਜੇ ਅਤੇ ਅੰਤਮਪੜਾਅਦਾਕੰਮਪੂਰੇ ਪੰਜਸਾਲਬਾਅਦ ਮੁਕੰਮਲ ਹੋਣ ਤੋਂ ਬਾਅਦ ਇਸ ਦਾਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ 25 ਨਵੰਬਰ ਨੂੰ ਕਰਨ ਜਾ ਰਹੇ ਹਨ।
‘ਵਿਰਾਸਤ-ਏ-ਖ਼ਾਲਸਾ’ ਦੇ ਪਹਿਲੇ ਪੜਾਅ ‘ਚ 14 ਗੈਲਰੀਆਂ ਦੇ ਦਰਸ਼ਨਾਂ ਦੌਰਾਨ ਸੈਲਾਨੀ ਇੱਥੇ ਪੰਜਾਬ ਦੇ ਸੱਭਿਆਚਾਰ, ਰਹਿਣ-ਸਹਿਣ, ਸਿੱਖ ਧਰਮ ਦੇ ਉਦੈ, ਦਸ ਗੁਰੂਸਾਹਿਬਾਨਅਤੇ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਨੂੰ ਗੁਰਗੱਦੀ ਮਿਲਣ ਤੱਕ ਦਾਇਤਿਹਾਸਮਲਟੀਮੀਡੀਆ ਅਤਿ-ਆਧੁਨਿਕ ਤਕਨੀਕਾਂ ਜ਼ਰੀਏ ਵੇਖਦੇ ਤੇ ਸੁਣਦੇ ਹਨ।ਪਹਿਲੇ ਪੜਾਅਵਿਚਜ਼ਿਆਦਾਤਰਇਤਿਹਾਸਤਸਵੀਰਾਂ ਜਾਂ ਕਲਾਕ੍ਰਿਤਾਂ ਰਾਹੀਂ ਵਿਖਾਇਆ ਗਿਆ ਹੈ। ਦੂਜੇ ਪੜਾਅ ‘ਚ ਪੰਦਰ੍ਹਵੀਂ ਗੈਲਰੀ ਤੋਂ ਲੈ ਕੇ ਸਤਾਈਵੀਂ ਗੈਲਰੀ ਤੱਕ ਬਾਬਾਬੰਦਾ ਸਿੰਘ ਬਹਾਦਰ ਤੋਂ ਲੈ ਕੇ ਭਾਰਤਦੀਆਜ਼ਾਦੀ (1708-1947 ਈਸਵੀ) ਤੱਕ ਪੰਜਾਬ ਦੇ ਅਮੀਰ ਤੇ ਗੌਰਵਸ਼ਾਲੀ ਸਿੱਖ ਇਤਿਹਾਸ ਨੂੰ ਹਸਤਕਲਾ, ਅਤਿ-ਆਧੁਨਿਕ ਮਲਟੀਮੀਡੀਆਤਕਨਾਲੋਜੀ ਤੋਂ ਇਲਾਵਾਥ੍ਰੀ-ਡੀਤਕਨੀਕਸਮੇਤਆਲ੍ਹਾਦਰਜੇ ਦੇ ਆਡੀਓ ਤੇ ਵੀਡੀਓਕੰਨਟੈਂਟਨਾਲ ਇਸ ਕਦਰਲੜੀ ‘ਚ ਪ੍ਰੋਇਆ ਗਿਆ ਹੈ ਕਿ ਦਰਸ਼ਕ ਖੁਦ ਆਪਣੇ ਆਪ ਨੂੰ ਉਸ ਕਾਲਵਿਚਜੀਵੰਤਮਹਿਸੂਸਕਰਨ ਲੱਗਦਾ ਹੈ।
ਇਸਰਾਈਲ ‘ਚ ਯਹੂਦੀਆਂ ਦੀ ਨਸਲਕੁਸ਼ੀ ਨੂੰ ਸਮਰਪਿਤਯੈਰੂਸ਼ਲਮਸਥਿਤ’ਯਾਦਵਾਸੈਮ ਹੌਲੋਕਾਸਟ ਮੈਮੋਰੀਅਲਮਿਊਜ਼ੀਅਮ’ਦੀਤਰਜ਼ ‘ਤੇ ਸਿੱਖ ਇਤਿਹਾਸ’ਤੇ ਬਣਾਏ ‘ਵਿਰਾਸਤ-ਏ-ਖ਼ਾਲਸਾ’ਦਾਨਕਸ਼ਾਸੰਸਾਰ ਪ੍ਰਸਿੱਧ ਵਾਸਤੂਕਾਰਮੋਸ਼ੇ ਸੈਫ਼ਦੀ ਨੇ ਤਿਆਰਕੀਤਾਹੈ। ਇਸ ਅਦੁੱਤੀ ਨਿਰਮਾਣਕਾਰਜਦਾਬਜਟ 327.20 ਕਰੋੜ ਰੁਪਏ ਸੀ। ਸਿਵਲਵਰਕਦਾਬਜਟ 185.53 ਕਰੋੜ, ਡਿਜ਼ਾਈਨਵਰਕਦਾ 122.63 ਕਰੋੜਅਤੇ ਪ੍ਰਸ਼ਾਸਨਿਕਵਰਕਦਾਬਜਟ 19.04 ਕਰੋੜ ਰੱਖਿਆ ਗਿਆ ਸੀ।
ਖ਼ਾਲਸਾਪੰਥਦੀਜਨਮਭੂਮੀਸ੍ਰੀ ਅਨੰਦਪੁਰ ਸਾਹਿਬਵਿਖੇ ‘ਵਿਰਾਸਤ-ਏ-ਖ਼ਾਲਸਾ’ ਦੇ ਹੋਂਦ ਵਿਚ ਆਉਣ ਦੇ ਪਿਛੋਕੜਦੀਵੀਆਪਣੇ-ਆਪਵਿਚ ਇਕ ਦਿਲਚਸਪਕਹਾਣੀ ਹੈ, ਇਕ ਇਤਿਹਾਸਕਸਬੰਧ ਹੈ ਤੇ ਅਹਿਮਇਤਫ਼ਾਕਵੀ।ਸੰਨ 1997 ਵਿਚਅਕਾਲੀ-ਭਾਜਪਾਸਰਕਾਰਬਣਨ’ਤੇ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀਬਣੇ ਤਾਂ ਉਹ ਇਕ ਵਾਰਇਸਰਾਈਲਵਿਚਯਹੂਦੀਆਂ ਦੀ ਨਸਲਕੁਸ਼ੀ, ਦੂਜੀਵਿਸ਼ਵ ਜੰਗ ਸਮੇਂ ਉਨ੍ਹਾਂ ਦੀਵਿਰਾਸਤ ਦੇ ਘਾਣਅਤੇ ਯਹੂਦੀ ਕੌਮ ਦੇ ਸੱਭਿਆਚਾਰ ਨੂੰ ਨੇਸਤੋ-ਨਾਬੂਦਕਰਨਦੀਦਾਸਤਾਨ ਨੂੰ ਸਮਰਪਿਤਯੈਰੂਸ਼ਲਮਸਥਿਤ’ਯਾਦਵਾਸੈਮ ਹੌਲੋਕਾਸਟ ਮੈਮੋਰੀਅਲਮਿਊਜ਼ੀਅਮ’ਦੇਖਣ ਗਏ। ਸ੍ਰੀਬਾਦਲ ਇਸ ਯਾਦਗਾਰ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਮਹਿਸੂਸਕੀਤਾ ਕਿ ਸਿੱਖ ਕੌਮ ਦੀ 500 ਸਾਲਾਂ ਦੀਦਾਸਤਾਨਯਹੂਦੀਆਂ ਦੇ ਦਮਨਅਤੇ ਨਰਸੰਹਾਰ ਤੋਂ ਕਿਤੇ ਭਿਆਨਕ, ਅਦੁੱਤੀ ਅਤੇ ਅਲੋਕਾਰੀ ਹੈ, ਪਰ ਸਿੱਖਾਂ ਦੇ ਖੂਨੀਪੰਧ ਨੂੰ ਦਰਸਾਉਂਦੀ ਕੋਈ ਆਧੁਨਿਕ ਅਤੇ ਨਵੀਂ ਪੀੜ੍ਹੀ ਨੂੰ ਆਕਰਸ਼ਿਤਕਰਨਵਾਲੀਹਾਲੇ ਤੱਕ ਯਾਦਗਾਰਸਥਾਪਤਨਹੀਂ ਹੋਈ। ਉਨ੍ਹਾਂ ਦੇ ਮਨਵਿਚ ਇਕ ਅਲੋਕਾਰੀਹਸਰਤ ਜਾਗੀ ਕਿ ਸਿੱਖ ਪੰਥਦੀ 500 ਸਾਲਦੀਦਾਸਤਾਨਬਿਆਨਦੀ ਅਜਿਹੀ ਕੋਈ ਆਧੁਨਿਕ ਤੇ ਵਿਲੱਖਣ ਯਾਦਗਾਰ ਉਸਾਰੀ ਜਾਵੇ, ਜਿਹੜੀ ਦੁਨੀਆ ਭਰਵਿਚ ਅੱਠਵੇਂ ਅਜੂਬੇ ਵਜੋਂ ਮਕਬੂਲ ਹੋ ਸਕੇ। ਇਸ ਅਲੋਕਾਰੀਹਸਰਤ ਨੂੰ ਪੂਰਾਕਰਨਲਈ ਉਨ੍ਹਾਂ ਨੂੰ 1999 ਵਿਚਮਨਾਈਜਾਣਵਾਲੀਖ਼ਾਲਸਾਪੰਥਦੀ 300 ਸਾਲਾਸਾਜਨਾਸ਼ਤਾਬਦੀ ਢੁੱਕਵਾਂ ਇਤਫ਼ਾਕਜਾਪਿਆ। ਸਿੱਖ ਰਵਾਇਤਾਂ ਅਨੁਸਾਰ ਪੰਜਪਿਆਰਿਆਂ ਨੇ 22 ਨਵੰਬਰ 1998 ਨੂੰ ‘ਵਿਰਾਸਤ-ਏ-ਖ਼ਾਲਸਾ’ ਜਿਸ ਦਾਪਹਿਲਾਨਾਂਅ’ਖ਼ਾਲਸਾਵਿਰਾਸਤਭਵਨ’ ਰੱਖਿਆ ਗਿਆ ਸੀ, ਦਾਰਵਾਇਤੀ ਜ਼ੋਸ਼ੋ-ਖਰੋਸ਼ਨਾਲਨੀਂਹ ਪੱਥਰ ਰੱਖ ਦਿੱਤਾ।
ਲਗਭਗ 77 ਕਰੋੜ ਰੁਪਏ ਦੇ ਬਜਟਨਾਲਤਿਆਰ ਹੋਏ ‘ਵਿਰਾਸਤ-ਏ-ਖ਼ਾਲਸਾ’ ਦੇ ਦੂਜੇ ਪੜਾਅ ‘ਚ 13 ਗੈਲਰੀਆਂ ਹਨ। ਸ਼ੁਰੂਆਤ ਪੰਦਰ੍ਹਵੀਂ ਗੈਲਰੀਨਾਲ ਹੁੰਦੀ ਹੈ, ਜੋ ਕਿ ਸਮੁੱਚੇ ਰੂਪ ‘ਚ ਇਸ ਵੱਡੇ ਅਜਾਇਬਘਰ ‘ਚੋਂ ਇਕ ਛੋਟਾਅਜਾਇਬਘਰ ਹੀ ਹੈ। ‘ਕਮਿਊਨਿਨਵਿਦ ਗੌਡ’ ਨਾਮੀ ਇਹ ਗੈਲਰੀਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜਬਾਣੀ ਦੇ ਮਹੱਤਵ ਨੂੰ ਅਨੂਠੇ ਢੰਗ ਨਾਲਦਰਸਾਉਂਦੀਹੈ। ਇਸ ਗੈਲਰੀ ‘ਚ ਜਦੋਂ ਕੋਈ ਦਾਖ਼ਲ ਹੁੰਦਾ ਹੈ ਤਾਂ ਉਹ ਅਧਿਆਤਮਕਅਨੰਦਮਹਿਸੂਸਕਰਦਾਹੈ। ਇਸ ਗੈਲਰੀ ‘ਚ ਜਿੱਥੇ ਦਸਮਪਾਤਿਸ਼ਾਹਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੱਖ-ਵੱਖ ਗੁਰਦੁਆਰਾ ਸਹਿਬਾਨ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਸਥਾਪਨਾ ਦੇ ਮਹੱਤਵ ਨੂੰ ਫ਼ਿਲਮਾਇਆ ਗਿਆ ਹੈ ਉੱਥੇ ਇਸ ਦੇ ਅਗਲੇ ਹਿੱਸੇ ‘ਚ ”ਰਿਮਝਿਮਵਰਸੈ ਅੰਮ੍ਰਿਤਧਾਰਾ” ਨੁਮਾ ਰੌਸ਼ਨੀਆਂ ਦੀਪੇਸ਼ਕਾਰੀ ਇਸ ਕਦਰਕੀਤੀ ਗਈ ਹੈ ਕਿ ਮਾਨੋ ਬ੍ਰਹਿਮੰਡ ‘ਚੋਂ ਗੁਰਬਾਣੀਵਰਸਰਹੀਹੋਵੇ। ਬਹੁਤ ਸੁਰੀਲੇ ਬੋਲਾਂ ਨਾਲ ਇਸ ਗੈਲਰੀ ਨੂੰ ਵੇਖਣ ਤੇ ਸੁਣਨ ਵਾਲੇ ਨੂੰ ਗੁਰਬਾਣੀਦਾ ਮਹੱਤਵ ਹੋਰਵੀਬਿਹਤਰ ਢੰਗ ਨਾਲਮਾਨਣਦਾ ਮੌਕਾ ਮਿਲਦਾ ਹੈ।
ਸੋਲ੍ਹਵੀਂ ਗੈਲਰੀ ‘ਚ ‘ਖ਼ਾਲਸਾਰਾਜ ਦੇ ਉਸਰੱਈਏ’ ਮਹਾਨ ਸਿੱਖ ਜਰਨੈਲਬਾਬਾ ਬੰਦਾ ਸਿੰਘ ਬਹਾਦਰਦੀਆਂ ਜਿੱਤਾਂ, ਖ਼ਾਲਸਾਰਾਜਦਾ ਸਿੱਕਾ ਅਤੇ ਬਾਬਾਬੰਦਾ ਸਿੰਘ ਬਹਾਦਰਦੀ ਅਦੁੱਤੀ ਸ਼ਹਾਦਤਦਾਦਿਲਹਲੂਣਵੇਂ ਤਰੀਕੇ ਨਾਲ ਲੱਕੜ ‘ਤੇ ਹਸਤਕਲਾਨਾਲਸੂਖਮਕਾਰੀਗਰੀ ਜ਼ਰੀਏ ਬਿਹਤਰੀਨਚਿਤਰਨਕੀਤਾ ਗਿਆ ਹੈ।    ਸਤ੍ਹਾਰਵੀਂ ਗੈਲਰੀ ‘ਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਆਏ ਦੌਰ (1716-1765 ਈਸਵੀ) ਦਾਵਰਨਣ ਜੰਗਲਾਂ ਰਾਹੀਂ ਕੀਤਾ ਗਿਆ ਹੈ, ਜਦੋਂ ਸਿੱਖ ਧੜ੍ਹੇਬੰਦੀਵਿਚ ਵੰਡੇ ਗਏ ਸਨ।ਇਥੇ ਤਾਂਬੇ ਨਾਲਤਿਆਰਕੀਤੇ ਗਏ ਜੰਗਲ, ਜਿਨ੍ਹਾਂ ‘ਚ ਹਸਤਕਲਾਨਾਲਬਾਰੀਕਕਾਰੀਗਰੀਦਾਅਨੂਠਾਨਮੂਨਾਵੇਖਣ ਨੂੰ ਮਿਲਦਾ ਹੈ। ਇਸ ਤੋਂ ਅੱਗੇ ਸਿੱਖਾਂ ਨੂੰ ਮੁੜ ਤੋਂ ਜਥੇਬੰਦਕਕਰਨਵਾਲੀਬਿਖੜੇ ਹਾਲਾਤਾਂ ਵਿਚੋਂ ਪੈਦਾ ਹੋਈ ਸੰਸਥਾ ‘ਸਰਬੱਤ ਖ਼ਾਲਸਾ’ ਦੇ ਦ੍ਰਿਸ਼ਪੇਸ਼ਕੀਤੇ ਗਏ ਹਨ।ਇਥੇ ਡਾਮੀਨੈਂਸਵਾਲਵੀਬਣਵਾਈ ਗਈ ਹੈ, ਜਿਸ ‘ਚ ਵੱਖ-ਵੱਖ ਲੜਾਈਆਂ ਅਤੇ ਘੱਲੂਘਾਰਿਆਂ ਦਾਜ਼ਿਕਰਸੂਖ਼ਮ ਚਿੱਤਰਕਾਰੀ ਨਾਲਕੀਤਾ ਗਿਆ ਹੈ। ਇਹ ਚਿੱਤਰਕਾਰੀ ਪਦਮਸ੍ਰੀਜੈਪ੍ਰਕਾਸ਼ਦੀਦੇਖ-ਰੇਖਹੇਠਕਰਵਾਈ ਗਈ ਹੈ। ਅਗਲੇ ਹਿੱਸੇ ‘ਚ ਅਠ੍ਹਾਰਵੀਂ ਸਦੀ ਦੇ ਸਮੂਹਸ਼ਹੀਦਾਂ ਨੂੰ ਸ਼ਰਧਾਂਜਲੀਦਿੰਦਾ ਇਕ ਵੱਡਾ ‘ਕਲਾਈਡੀਓਸਕਾਪ’ਬਣਾਇਆ ਗਿਆ ਹੈ, ਜਿਸ ਵਿਚ ਅਤਿ-ਆਧੁਨਿਕ ਤਕਨੀਕਾਂ ਨਾਲ ਅਦੁੱਤੀ ਸਿੱਖ ਸ਼ਹਾਦਤਾਂ ਨੂੰ ਦਰਸਾਉਂਦਾ ਅਜਿਹਾ ਗੀਤ ਗਾਇਆ ਗਿਆ ਹੈ ਕਿ ਸੁਣਨ ਵਾਲੇ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।ਅਗਲੇ ਹਿੱਸੇ ‘ਚ ‘ਮਿਸਲਕਾਲ’ ਦੇ ਜਰਨੈਲਾਂ ਨੂੰ ਇਸ ਕਦਰਵਿਖਾਇਆ ਗਿਆ ਹੈ ਕਿ ਦਰਸ਼ਕਇਥੇ ਖੜ੍ਹੇ ਸਿੱਖ ਮਿਸਲਾਂ ਦੇ ਜਰਨੈਲਾਂ ਦੇ ਬੁੱਤਾਂ ਨੂੰ ਵੇਖ ਕੇ ਇਹ ਨਿਰਣਾਨਹੀਂ ਕਰਸਕਦਾ ਕਿ ਇਹ ਅਸਲ ਮਨੁੱਖ ਹਨ ਜਾਂ ਬੁੱਤ। ਸਿਲੀਕਾਨ ਦੇ ਬਣੇ ਇਨ੍ਹਾਂ ਬੁੱਤਾਂ ਦੀਕਾਰੀਗਰੀਦਾਅੰਦਾਜ਼ਾਇਥੋਂ ਲਗਾਇਆ ਜਾ ਸਕਦਾ ਹੈ ਕਿ ਸਿੱਖ ਜਰਨੈਲਾਂ ਦੇ ਬੁੱਤਾਂ ਦੇ ਰੋਮ ਤੱਕ ਅਸਲੀਦਿਖਾਈਦਿੰਦੇ ਹਨ। ਇਸੇ ਗੈਲਰੀ ਦੇ ਅਗਲੇ ਹਿੱਸੇ ਨੂੰ ‘ਹੰਨੇ ਹੰਨੇ ਮੀਰੀ’ਦਾਨਾਂਅ ਦਿੱਤਾ ਗਿਆ ਹੈ, ਜਿਸ ‘ਚ ਘੱਲੂਘਾਰਿਆਂ ਤੋਂ ਬਾਅਦਖ਼ਾਲਸਾਪੰਥਦੀਚੜ੍ਹਦੀਕਲਾ ਦੇ ਆਗਾਜ਼ ਦੇ ਨਾਲ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਜਾਹੋ-ਜਲਾਲਦਾ ਚਿੱਤਰਨ ਕੀਤਾ ਗਿਆ ਹੈ।
ਅਠ੍ਹਾਰਵੀਂ ਗੈਲਰੀ ਸਮੁੱਚੇ ਰੂਪਵਿਚ’ਸ਼ੇਰ-ਏ-ਪੰਜਾਬ’ਮਹਾਰਾਜਾਰਣਜੀਤ ਸਿੰਘ ਨੂੰ ਸਮਰਪਿਤ ਹੈ। ਇਸ ਗੈਲਰੀ ‘ਚ ਮਹਾਰਾਜਾਰਣਜੀਤ ਸਿੰਘ ਦੀਤਾਜ਼ਪੋਸ਼ੀ ਤੋਂ ਲੈ ਕੇ ਉਨ੍ਹਾਂ ਦੇ ਦਰਬਾਰਦਾ ਹੂ-ਬ-ਹੂ ਦ੍ਰਿਸ਼ਪੇਸ਼ਕਰਕੇ ਨੌਜਵਾਨ ਪੀੜ੍ਹੀ ਨੂੰ ਅਸਲੀਅਤਦਾ ਅਹਿਸਾਸ ਕਰਵਾਉਣਵਿਚ ਕੋਈ ਕਸਰਬਾਕੀਨਹੀਂ ਛੱਡੀ ਗਈ। ਇਥੇ 13 ਮੀਟਰਲੰਬੀ ਤੇ ਕਰੀਬਸਾਢੇ ਚਾਰਮੀਟਰ ਉੱਚੀ ਸਕਰੀਨ ਤੇ ਵੀਡੀਓ ਕੰਨਟੈਂਟ ਦਰਸ਼ਕਾਂ ਨੂੰ ਮਹਾਰਾਜਾਰਣਜੀਤ ਸਿੰਘ ਦੇ ਜੀਵਨਕਾਲ ‘ਚ ਲੈਜਾਵੇਗਾ। ਉਸ ਸਮੇਂ ਦੀ ਫ਼ੌਜ ਦੇ ਦ੍ਰਿਸ਼ਵੀਪ੍ਰੋਜੈਕਟਰਾਂ ਰਾਹੀਂ ਵਿਖਾਏ ਜਾਣਗੇ। ਮਹਾਰਾਜਾਰਣਜੀਤ ਸਿੰਘ ਦੀ ਮੌਤ ਤੋਂ ਬਾਅਦਪਹਿਲੀ ਤੇ ਦੂਸਰੀ ਐਂਗਲੋ ਸਿੱਖ ਜੰਗ ਨੂੰ ਦਿਲਕਸ਼ ਢੰਗ ਨਾਲਵਿਖਾਇਆ ਗਿਆ ਹੈ।
ਉੱਨ੍ਹੀਵੀਂ ਗੈਲਰੀ ਤੋਂ ਅੰਗਰੇਜ਼ ਕਾਲਦੀ ਸ਼ੁਰੂਆਤ ਹੁੰਦੀ ਹੈ, ਜਿਸ ‘ਚ ਬਰਤਾਨਵੀਸ਼ਾਸਨ, ਪੰਜਾਬ ਅਸੈਂਬਲੀ, ਕਲੋਨੀਐਕਟਅਤੇ ਕਪੂਰਥਲਾ, ਪਟਿਆਲਾ, ਫ਼ਰੀਦਕੋਟ, ਮਲੇਰਕੋਟਲਾ ਤੇ ਨਾਭਾਆਦਿਰਿਆਸਤਾਂ ਦਾਜ਼ਿਕਰਕੀਤਾ ਗਿਆ ਹੈ। ਫ਼ਿਰਵਾਰੀ ਆਉਂਦੀ ਹੈ ਭਾਰਤਦੀਆਜ਼ਾਦੀ ‘ਚ ਸਿੱਖਾਂ ਦੇ ਲਾਸਾਨੀ ਯੋਗਦਾਨਦੀ। ਸਾਕਾ ਨਨਕਾਣਾਸਾਹਿਬ, ਗੁਰੂ ਕਾ ਬਾਗ਼ਅਤੇ ਜੈਤੋ ਦੇ ਮੋਰਚਿਆਂ ਨੂੰ ਇਸ ਕਦਰਬਾਖੂਬੀਪੇਸ਼ਕੀਤਾ ਹੈ ਕਿ ਆਪਣੇ ਸ਼ਾਨਾਮੱਤੇ ਤੇ ਮਾਣਮੱਤੇ ਇਤਿਹਾਸ ਤੋਂ ਬਿਲਕੁਲ ਅਣਜਾਣ ਨੌਜਵਾਨ ਪੀੜ੍ਹੀ ਨੂੰ ਇਥੇ ਆ ਕੇ ਆਪਣੇ ਵਡੇਰਿਆਂ ‘ਤੇ ਮਾਣਮਹਿਸੂਸ ਹੁੰਦਾ ਹੈ।ਵੀਹਵੀ ਗੈਲਰੀ ‘ਚ ਗ਼ਦਰਲਹਿਰ, ਅਕਾਲੀਲਹਿਰ, ਸ਼ਹੀਦਕਰਤਾਰ ਸਿੰਘ ਸਰਾਭਾ, ‘ਸ਼ਹੀਦ-ਏ-ਆਜ਼ਮ’ਸਰਦਾਰਭਗਤ ਸਿੰਘ ਆਦਿਆਜ਼ਾਦੀ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਦਾਜ਼ਿਕਰਕੀਤਾ ਗਿਆ ਹੈ। ‘ਵਿਰਾਸਤ-ਏ-ਖ਼ਾਲਸਾ’ ਦੇ ਦੂਸਰੇ ਹਿੱਸੇ ਦਾ ਮੁੱਖ ਆਕਰਸ਼ਣਰਹੇਗਾ ਮਾਸਟਰਤਾਰਾ ਸਿੰਘ ਦਾਐਨੀਮੈਟਰਾਨਿਕਸ।ਉਨ੍ਹਾਂ ਦਾ ਇਹ ਜਿਊਂਦਾਜਾਗਦਾ ਬੁੱਤ ਜਿੱਥੇ ਬੋਲਦਾਵੀ ਹੈ ਉੱਥੇ ਹੱਥ ਹਿਲਾ ਕੇ ਮਾਸਟਰ ਜੀ ਦੇ ਜੀਵਤਹੋਣਦਾ ਅਹਿਸਾਸ ਕਰਵਾਉਂਦਾ ਹੈ।
ਇੱਕੀਵੀਂ ਗੈਲਰੀ ‘ਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਵੰਡ ਦਾਜ਼ਿਕਰ ਰੈਡਕਿਲੱਫ਼ ਦੇ ਦਫ਼ਤਰ ਨੂੰ ਵਿਖਾ ਕੇ ਕੀਤਾ ਗਿਆ ਹੈ। ਬਾਈਵੀਂ ਗੈਲਰੀ ‘ਚ ਭਾਰਤ-ਪਾਕਿਸਤਾਨਦੀ ਵੰਡ ਦਾ ਅਹਿਸਾਸ ਪੁਰ-ਜਜ਼ਬਾਤੀ ਢੰਗ ਨਾਲਕਰਵਾਉਣਦੀਕੋਸ਼ਿਸ਼ਕੀਤੀ ਗਈ ਹੈ। ਤੇਈਵੀਂ ਗੈਲਰੀ ‘ਚ ਵੰਡ ਦੌਰਾਨ ਹੋਏ ਉਜਾੜੇ ਦਾਜ਼ਿਕਰਫ਼ਿਲਮਾਂਕਣ ਜ਼ਰੀਏ ਕੀਤਾ ਗਿਆ ਹੈ। ਚੌਵੀਵੀਂ ਗੈਲਰੀ ‘ਚ ਮੁੜ ਤੋਂ ਵੱਸੇ ਪੰਜਾਬ, ਭਾਖੜਾਡੈਮ, ਪੰਜਾਬ ਦੇ ਖੇਤਾਂ ‘ਚ ਆਈ ਖੁਸ਼ਹਾਲੀ ਨੂੰ ਬਾਖੂਬੀਵਿਖਾਇਆ ਗਿਆ ਹੈ। ਜਦਕਿਪੰਝੀਵੀਂ ਅਤੇ ਛੱਬੀਵੀਂ ਗੈਲਰੀ ‘ਚ ਆਜ਼ਾਦੀ ਤੋਂ ਬਾਅਦ ਦੇ ਖ਼ੁਸ਼ਹਾਲ ਪੰਜਾਬ ਦਾਜ਼ਿਕਰਬਾਰਾਮਾਂਹ ਦੇ ਇਕ ਗਾਇਨਅਤੇ ਥ੍ਰੀ-ਡੀਐਨਕਾਂ ਰਾਹੀਂ ਵਿਖਾਏ ਜਾਣਵਾਲੇ ਵੀਡੀਓਰਾਹੀਂ ਕੀਤਾ ਗਿਆ ਹੈ। ਅਖ਼ੀਰਲੀਸਤ੍ਹਾਈਵੀਂ ਗੈਲਰੀ ਨੂੰ ”ਨਾਨਕਨਾਮਚੜ੍ਹਦੀਕਲਾ, ਤੇਰੇ ਭਾਣੇ ਸਰਬੱਤ ਦਾਭਲਾ”ਦਾਨਾਂਅ ਦਿੱਤਾ ਗਿਆ ਹੈ। ਇਸ ਗੈਲਰੀ ‘ਚ ਇਕ ਗੀਤਰਾਹੀਂ ਦੱਸਿਆ ਗਿਆ ਹੈ ਕਿ ਪੰਜਾਬ ਜਾਂ ਸਿੱਖ ਪੰਥਬਿਪਤਾਵਾਂ, ਔਕੜਾਂ ਤੇ ਜ਼ੁਲਮ ਦਾਬਹਾਦਰੀਨਾਲਟਾਕਰਾਕਰਕੇ ਜਿੱਥੇ ਹਮੇਸ਼ਾਚੜ੍ਹਦੀਕਲਾ ‘ਚ ਰਹਿੰਦਾ ਹੈ, ਉਥੇ ਹਰਵੇਲੇ ‘ਸਰਬੱਤ ਦੇ ਭਲੇ’ਦੀਕਾਮਨਾ ਹੀ ਕਰਦਾ ਹੈ। ਲਗਭਗ 200 ਸਾਲ ਦੇ ਸਿੱਖ ਸਮੇਂ ਨੂੰ ਇਨ੍ਹਾਂ 13 ਗੈਲਰੀਆਂ ‘ਚ ਬਾ-ਕਮਾਲਤਰੀਕਿਆਂ ਨਾਲਵਿਖਾਉਣਦੀਕੋਸ਼ਿਸ਼ਕੀਤੀ ਗਈ ਹੈ। ਸ਼੍ਰੋਮਣੀਕਮੇਟੀਪ੍ਰਧਾਨਪ੍ਰੋ. ਕਿਰਪਾਲ ਸਿੰਘ ਬਡੂੰਗਰਦਾਕਹਿਣਾ ਹੈ ਕਿ ਸਿੱਖਾਂ ਨੇ ਇਤਿਹਾਸਸਿਰਜਿਆ ਹੈ, ਪਰ ਉਹ ਆਪਣਾਇਤਿਹਾਸਲਿਖਨਹੀਂ ਸਕੇ। ਸ਼੍ਰੋਮਣੀਅਕਾਲੀਦਲਦੀਸਰਕਾਰਵਲੋਂ ਸਿੱਖ ਇਤਿਹਾਸ ਦੇ ਸਥੂਲਕੀਰਤੀਮਾਨਸਥਾਪਿਤਕਰਨਦਾਨਾਯਾਬ ਤੇ ਸਦੀਵੀ ਉਪਰਾਲਾ ਹੈ ‘ਵਿਰਾਸਤ-ਏ-ਖ਼ਾਲਸਾ’। ਇਹ ਮੁਕੰਮਲ ਰੂਪ ‘ਚ ਹੁਣ ਦੁਨੀਆ ਦਾਅਜੂਬਾਸਾਬਤਹੋਵੇਗਾ।

Check Also

ਇਜ਼ਰਾਈਲ-ਫਿਲਸਤੀਨ ਸੰਘਰਸ਼ ਬਾਰੇ ਕਹਾਣੀ

ਉਮੀਦ ਦੀ ਆਵਾਜ਼ ਡਾ. ਦੇਵਿੰਦਰ ਪਾਲ ਸਿੰਘ ਬਹੁਤੀ ਪੁਰਾਣੀ ਗੱਲ ਨਹੀਂ। ਮੱਧ ਪੂਰਬ ਦੇ ਧੁਰ …