ਟਰੈਕਟਰ ਪਰੇਡ ਦਿੱਲੀ ਦੇ ਬਾਹਰੀ ਰਿੰਗ ਰੋਡ ‘ਤੇ ਹੀ ਹੋਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਅੱਜ ਪੁਲਿਸ ਨੂੰ ਸਾਫ਼ ਕਰ ਦਿੱਤਾ ਕਿ 26 ਜਨਵਰੀ ਨੂੰ ਉਨ੍ਹਾਂ ਦੀ ਟਰੈਕਟਰ ਪਰੇਡ ਪਹਿਲਾਂ ਤੈਅ ਯੋਜਨਾ ਮੁਤਾਬਕ ਹੀ ਹੋਵੇਗੀ। ਅੱਜ ਦਿੱਲੀ, ਯੂਪੀ ਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨਾਲ ਵਿਗਿਆਨ ਭਵਨ ਵਿੱਚ ਮੀਟਿੰਗ ਦੌਰਾਨ ਪੁਲਿਸ ਨੇ ਕਿਸਾਨ ਨੇਤਾਵਾਂ ਨੂੰ ਕਿਹਾ ਕਿ ਉਹ ਰਾਜਧਾਨੀ ਦੀ ਬਾਹਰੀ ਰਿੰਗ ਰੋਡ ਦੀ ਬਜਾਏ ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸਵੇਅ ‘ਤੇ ਟਰੈਕਟਰ ਪਰੇਡ ਕਰਨ, ਪਰ ਕਿਸਾਨਾਂ ਨੇ ਇਸ ਨੂੰ ਰੱਦ ਕਰ ਦਿੱਤਾ। ਇਸ ਮਾਮਲੇ ‘ਤੇ ਭਲਕੇ ਵੀਰਵਾਰ ਨੂੰ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਮੁੜ ਹੋ ਸਕਦੀ ਹੈ।
Check Also
ਕਿਸਾਨਾਂ ‘ਚ ਰੋਗਾਂ ਨਾਲ ਲੜਨ ਲਈ ਸ਼ਕਤੀ ਮਜ਼ਬੂਤ
ਰਾਜੇਵਾਲ ਕਹਿੰਦੇ – ਮੈਨੂੰ ਕਿਸੇ ਕਰੋਨਾ ਟੀਕੇ ਦੀ ਲੋੜ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ : ਖੇਤੀ …