2.5 C
Toronto
Saturday, November 15, 2025
spot_img
Homeਭਾਰਤਮਨੀਸ਼ ਤਿਵਾੜੀ ਨੇ ਕਸਿਆ ਤਨਜ਼

ਮਨੀਸ਼ ਤਿਵਾੜੀ ਨੇ ਕਸਿਆ ਤਨਜ਼

ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦੇ ਪਾਰਟੀ ‘ਚ ਸ਼ਾਮਲ ਹੋਣ ‘ਤੇ ਆਪਣੀ ਪਾਰਟੀ ‘ਤੇ ਤਨਜ਼ ਕੀਤਾ ਹੈ। ਉਨ੍ਹਾਂ ਕਮਿਊਨਿਸਟ ਵਿਚਾਰਧਾਰਕ ਕੁਮਾਰਮੰਗਲਮ ਦੀ ਕਿਤਾਬ ‘ਕਮਿਊਨਿਸਟਸ ਇਨ ਕਾਂਗਰਸ’ ਦਾ ਹਵਾਲਾ ਦਿੱਤਾ। ਇਸ ਤੋਂ ਸਪਸ਼ਟ ਹੈ ਕਿ ਉਹ ਪਾਰਟੀ ‘ਤੇ ਵਿਅੰਗ ਕਰ ਰਹੇ ਹਨ। ਲੋਕ ਸਭਾ ਮੈਂਬਰ ਤਿਵਾੜੀ ਨੇ ਟਵੀਟ ਕੀਤਾ ਕਿ ਕੁਝ ਕਮਿਊਨਿਸਟ ਆਗੂਆਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਕਿਆਸ ਹਨ। ਹੁਣ ਸ਼ਾਇਦ 1973 ਦੀ ਪੁਸਤਕ ‘ਕਮਿਊਨਿਸਟਸ ਇਨ ਕਾਂਗਰਸ’ ਦੇ ਪੰਨੇ ਦੁਬਾਰਾ ਪਲਟੇ ਜਾਣ। ਇੰਝ ਜਾਪਦਾ ਹੈ ਕਿ ਜਿੰਨੀਆਂ ਜ਼ਿਆਦਾ ਚੀਜ਼ਾਂ ਬਦਲਦੀਆਂ ਹਨ, ਉਹ ਉਨੀਆਂ ਹੀ ਪਹਿਲਾਂ ਵਾਂਗ ਰਹਿੰਦੀਆਂ ਹਨ। ਮੈਂ ਇਸ ਨੂੰ ਮੁੜ ਪੜ੍ਹਾਂਗਾ।

RELATED ARTICLES
POPULAR POSTS