16.4 C
Toronto
Monday, September 15, 2025
spot_img
Homeਭਾਰਤਯੂਐਨ ’ਚ ਪਾਕਿਸਤਾਨ ਨੇ ਚੁੱਕਿਆ ਕਸ਼ਮੀਰ ਦਾ ਮੁੱਦਾ

ਯੂਐਨ ’ਚ ਪਾਕਿਸਤਾਨ ਨੇ ਚੁੱਕਿਆ ਕਸ਼ਮੀਰ ਦਾ ਮੁੱਦਾ

ਭਾਰਤ ਬੋਲਿਆ : ਓਸਾਮਾ ਬਿਨ ਲਾਦੇਨ ਦੀ ਖਾਤਰਦਾਰੀ ਕਰਨ ਵਾਲੇ ਸਾਨੂੰ ਉਪਦੇਸ਼ ਨਾ ਦੇਣ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਕਸ਼ਮੀਰ ਦਾ ਮੁੱਦਾ ਉਠਾਉਣ ਵਾਲੇ ਪਾਕਿਸਤਾਨ ਨੂੰ ਭਾਰਤ ਨੇ ਕਰਾਰ ਜਵਾਬ ਦਿੱਤਾ ਹੈ। ਯੂਐਨ ’ਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਜਿਸ ਦੇਸ਼ ਨੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੀ ਖਾਤਰਦਾਰੀ ਕੀਤੀ ਹੋਵੇ ਅਤੇ ਜਿਨ੍ਹਾਂ ਨੇ ਆਪਣੇ ਗੁਆਂਢੀ ਦੇਸ਼ ਦੀ ਸੰਸਦ ’ਤੇ ਹਮਲਾ ਕਰਵਾਇਆ ਹੋਵੇ,ਅਜਿਹੇ ਦੇਸ਼ ਨੂੰ ਯੂਐਨ ’ਚ ਉਪਦੇਸ਼ ਦੇਣ ਦਾ ਕੋਈ ਹੱਕ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੇ ਨੇ ਕੌਂਸਲ ਦੀ ਖੁੱਲ੍ਹੀ ਬਹਿਸ ਦੌਰਾਨ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ, ਜਿਸ ਦੇ ਜਵਾਬ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਇਹ ਸਖਤ ਟਿੱਪਣੀ ਸਾਹਮਣੇ ਆਈ। ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸਟਰ ਦੀ ਭਰੋਸੇਯੋਗਤਾ ਸਾਡੇ ਸਮੇਂ ਦੀਆਂ ਵੱਡੀਆਂ ਚੁਣੌਤੀਆਂ ਭਾਵੇਂ ਉਹ ਮਹਾਂਮਾਰੀ ਹੋਵੇ, ਜਲਵਾਯੂ ਤਬਦੀਲੀ ਹੋਵੇ, ਸੰਘਰਸ਼ ਹੋਵੇ ਜਾਂ ਅੱਤਵਾਦ ਹੋਵੇ ਆਦਿ ਖਿਲਾਫ ਪ੍ਰਭਾਵੀ ਪ੍ਰਤੀਕ੍ਰਿਆ ਦੇਣ ’ਤੇ ਨਿਰਭਰ ਕਰਦੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ 13 ਦਸੰਬਰ 2001 ਨੂੰ ਲਸ਼ਕਰ ਏ ਤੋਇਬਾ ਅਤੇ ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਨੇ ਭਾਰਤ ਦੀ ਸੰਸਦ ’ਤੇ ਹਮਲਾ ਕੀਤਾ ਸੀ। ਇਸ ਅੱਤਵਾਦੀ ਹਮਲੇ ਦੌਰਾਨ 9 ਵਿਅਕਤੀਆਂ ਦੀ ਜਾਨ ਚਲੀ ਗਈ ਸੀ।

 

RELATED ARTICLES
POPULAR POSTS