ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਅਰੋਗਿਆ ਸੇਤੂ ਮੋਬਾਈਲ ਐਪ ਡਾਊਨਲੋਡ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਇਹ ਨਿਰਦੇਸ਼ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਆਊਟਸੋਰਸ ਸਟਾਫ਼ ਨੂੰ ਦਿੱਤੇ ਹਨ। ਕਰਮਚਾਰੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਘਰ ਤੋਂ ਦਫ਼ਤਰ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਅਰੋਗਿਆ ਸੇਤੂ ਐਪ ‘ਤੇ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਜੇ ਉਹ ਐਪ ‘ਤੇ ‘ਉੱਚ ਜੋਖ਼ਮ’ ਜਾਂ ‘ਮੱਧਮ’ ਨੂੰ ਵੇਖਦੇ ਹਨ, ਤਾਂ ਉਹ ਦਫ਼ਤਰ ਨਾ ਆਉਣ ਅਤੇ ਖ਼ੁਦ ਨੂੰ ਉਦੋਂ ਤੱਕ ਆਇਸੋਲੇਟ ਕਰ ਲੈਣ ਜਦੋਂ ਤੱਕ ਐਪ ਉੱਤੇ ਉਨ੍ਹਾਂ ਨੂੰ ਸੇਫ ਜਾਂ ‘ਘੱਟ ਜੋਖ਼ਮ’ ਦਿਖਾਈ ਨਹੀਂ ਦਿੰਦਾ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਛੋਟੇ ਸਾਹਿਬਜ਼ਾਦਿਆਂ’ ਨੂੰ ਸ਼ਰਧਾਂਜਲੀ ਕੀਤੀ ਭੇਂਟ
ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕੀਤਾ ਨਮਨ ਨਵੀਂ ਦਿੱਲੀ/ਬਿਊਰੋ …