-4.2 C
Toronto
Wednesday, January 21, 2026
spot_img
Homeਭਾਰਤਐੱਲਆਈਸੀ ਅਤੇ ਏਸ਼ੀਅਨ ਪੇਂਟਸ ਨੂੰ ਨੋਟਿਸ

ਐੱਲਆਈਸੀ ਅਤੇ ਏਸ਼ੀਅਨ ਪੇਂਟਸ ਨੂੰ ਨੋਟਿਸ

ਨਵੀਂ ਦਿੱਲੀ: ਐੱਲਆਈਸੀ ਆਫ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਟੈਕਸ ਅਥਾਰਟੀ ਨੇ ਕੰਪਨੀ ਨੂੰ ਵਿੱਤੀ ਵਰ੍ਹੇ 2017-18 ‘ਚ ਜੀਐਸਟੀ ਦਾ ਘੱਟ ਭੁਗਤਾਨ ਕਰਨ ‘ਤੇ 806 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਇਸੇ ਤਰ੍ਹਾਂ ਏਸ਼ੀਅਨ ਪੇਂਟਸ ਨੂੰ 13.83 ਕਰੋੜ ਰੁਪਏ ਦੇ ਜੀਐੱਸਟੀ ਦੇ ਭੁਗਤਾਨ ਅਤੇ 1.38 ਕਰੋੜ ਰੁਪਏ ਦੇ ਜੁਰਮਾਨੇ ਨੂੰ ਲੈ ਕੇ ਨੋਟਿਸ ਮਿਲਿਆ ਹੈ। ਪੇਂਟ ਬਣਾਉਣ ਵਾਲੀ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ‘ਚ ਕਿਹਾ ਕਿ ਚੇਨੱਈ ਸਥਿਤ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਨੋਟਿਸ 2017-18 ਦੇ ਇਨਪੁਟ ਟੈਕਸ ਕਰੈਡਿਟ ‘ਚ ਊਣਤਾਈਆਂ ਨੂੰ ਲੈ ਕੇ ਮਿਲਿਆ ਹੈ। ਕੰਪਨੀ ਅਨੁਸਾਰ ਜੁਰਮਾਨੇ ਨਾਲ ਏਸ਼ੀਅਨ ਪੇਂਟਸ ਦੀ ਵਿੱਤੀ ਸਥਿਤੀ ਜਾਂ ਹੋਰ ਗਤੀਵਿਧੀਆਂ ‘ਤੇ ਕੋਈ ਅਸਰ ਨਹੀਂ ਪਵੇਗਾ।

RELATED ARTICLES
POPULAR POSTS