Breaking News
Home / ਭਾਰਤ / ਪੱਛਮੀ ਬੰਗਾਲ ਵਿਧਾਨ ਸਭਾ ’ਚ ਬੀਜੇਪੀ ਅਤੇ ਟੀਐਮਸੀ ਵਿਧਾਇਕਾਂ ’ਚ ਮਾਰਕੁੱਟ

ਪੱਛਮੀ ਬੰਗਾਲ ਵਿਧਾਨ ਸਭਾ ’ਚ ਬੀਜੇਪੀ ਅਤੇ ਟੀਐਮਸੀ ਵਿਧਾਇਕਾਂ ’ਚ ਮਾਰਕੁੱਟ

ਇਕ ਦੂਜੇ ਦੇ ਪਾੜੇ ਕੱਪੜੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ਵਿਧਾਨ ਸਭਾ ਵਿਚ ਅੱਜ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਤਿ੍ਰਣਮੂਲ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਜ਼ੋਰਦਾਰ ਹੰਗਾਮਾ ਹੋ ਗਿਆ। ਭਾਜਪਾ ਵਿਧਾਇਕ ਬੀਰਭੂਮ ਹਿੰਸਾ ਮਾਮਲੇ ’ਤੇ ਬਹਿਸ ਦੀ ਮੰਗ ਕਰ ਰਹੇ ਸਨ। ਇਸੇ ਦੌਰਾਨ ਦੋਵਾਂ ਧਿਰਾਂ ਦੇ ਵਿਧਾਇਕਾਂ ਵਿਚਾਲੇ ਮਾਰ ਕੁਟਾਈ ਹੋ ਗਈ ਅਤੇ ਵਿਧਾਇਕਾਂ ਨੇ ਇਕ-ਦੂਜੇ ਦੇ ਕੱਪੜੇ ਵੀ ਪਾੜਨੇ ਸ਼ੁਰੂ ਕਰ ਦਿੱਤੇ। ਅਜਿਹੇ ਮਾਹੌਲ ਵਿਚ ਟੀਐਮਸੀ ਵਿਧਾਇਕ ਅਮਿਤ ਮਜ਼ੂਮਦਾਰ ਜ਼ਖ਼ਮੀ ਵੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸੇ ਦੌਰਾਨ ਭਾਜਪਾ ਆਗੂ ਸ਼ੁਬੇਂਦੂ ਅਧਿਕਾਰੀ ਨੇ ਆਰੋਪ ਲਗਾਇਆ ਕਿ ਤਿ੍ਰਣਮੂਲ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਸੁਰੱਖਿਆ ਕਰਮੀਆਂ ਨਾਲ ਮਿਲ ਕੇ ਭਾਜਪਾ ਵਿਧਾਇਕਾਂ ’ਤੇ ਹਮਲਾ ਕੀਤਾ ਹੈ। ਉਧਰ ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਇਸ ਹਿੰਸਕ ਕਾਰਵਾਈ ਪਿੱਛੇ ਟੀਐਮਸੀ ਦੀ ਕੋਈ ਵੀ ਭੂਮਿਕਾ ਨਹੀਂ ਹੈ, ਇਸਦੇ ਪਿੱਛੇ ਕਿਸੇ ਦੀ ਸਾਜਿਸ਼ ਨਜ਼ਰ ਆ ਰਹੀ ਹੈ।

 

Check Also

ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਮੁੜ ਤੋਂ ਪੈਦਾ ਹੋਈ ਖਟਾਸ

ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਡਿਪਲੋਮੈਟਸ ਨੂੰ ਵਾਪਸ ਸੱਦਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਕੈਨੇਡਾ …