ਐਮਨ ਦੇ ਬੈਡ ਨੂੰ ਕਰੇਨ ਦੀ ਮੱਦਦ ਨਾਲ ਚੁੱਕਿਆ ਗਿਆ
ਮੁੰਬਈ/ਬਿਊਰੋ ਨਿਊਜ਼ : ਦੁਨੀਆਂ ਦੀ ਸਭ ਤੋਂ ਵਧ ਭਾਰ (500 ਕਿਲੋ) ਵਾਲੀ ਮਹਿਲਾ ਐਮਨ ਅਹਿਮਦ ਆਪਣਾ ਭਾਰ ਘਟਾਉਣ ਦੇ ਇਲਾਜ ਲਈ ਇੱਥੋਂ ਦੇ ਸਥਾਨਕ ਹਸਪਤਾਲ ਪਹੁੰਚੀ। ਉਸ ਨੂੰ ਇਸ ਸਫ਼ਰ ਦੌਰਾਨ ਉਸ ਦੇ ਬੈੱਡ ਸਮੇਤ ਕਰੇਨ ਦੀ ਮਦਦ ਨਾਲ ਚੁੱਕਿਆ ਗਿਆ। ਡਾਕਟਰਾਂ ਨੇ ਦੱਸਿਆ ਮਿਸਰ ਵਾਸੀ ਐਮਨ (36) ਇਜਿਪਟ ਏਅਰ ਦੇ ਜਹਾਜ਼ ਰਾਹੀਂ ਸ਼ਨੀਵਾਰ ਸਵੇਰੇ 4 ਵਜੇ ਮੁੰਬਈ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ ਅਤੇ ਸਵੇਰੇ 6 ਵਜੇ ਦੇ ਕਰੀਬ ਉਸ ਨੂੰ ਸੈਫੀ ਹਸਪਤਾਲ ਪਹੁੰਚਾਇਆ ਗਿਆ। ਉਸ ਦੇ ਵਿਸ਼ੇਸ਼ ਬੈੱਡ, ਜਿਸ ‘ਤੇ ਉਹ ਸਫ਼ਰ ਦੌਰਾਨ ਲੇਟੀ ਹੋਈ ਸੀ, ਨੂੰ ਕਰੇਨ ਦੀ ਮਦਦ ਨਾਲ ਚੁੱਕਿਆ ਗਿਆ।
ਐਮਨ ਨੂੰ ਮੁਕੰਮਲ ਸਹੂਲਤਾਂ ਵਾਲੇ ਟਰੱਕ ਰਾਹੀਂ ਸੈਫੀ ਹਸਪਤਾਲ ਪਹੁੰਚਾਇਆ ਗਿਆ, ਜਿਸ ਦੇ ਨਾਲ ਐਂਬੂਲੈਂਸ ਤੇ ਪੁਲਿਸ ਦੀ ਗੱਡੀ ਵੀ ਸੀ। ਹਸਪਤਾਲ ਵਿੱਚ ਉਸ ਲਈ ਵਿਸ਼ੇਸ਼ ਕਮਰਾ ਬਣਾਇਆ ਗਿਆ ਹੈ। ਡਾਕਟਰਾਂ ਨੇ ਕਿਹਾ ਕਿ ਸਰਜਰੀ ਤੋਂ ਪਹਿਲਾਂ ਐਮਨ ਨੂੰ ਇੱਕ ਮਹੀਨਾ ਨਿਗਰਾਨੀ ਹੇਠ ਰੱਖਿਆ ਜਾਵੇਗਾ। ਫਿਲਹਾਲ ਐਮਨ ਨੂੰ ਸਥਾਨਕ ਬੈਰੀਐਟ੍ਰਿਕ (ਭਾਰ ਘਟਾਉਣ) ਸਰਜਨ ਤੇ ਉਨ੍ਹਾਂ ਦੇ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਹੈ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …