9.9 C
Toronto
Saturday, May 30, 2026
spot_img
Homeਭਾਰਤਭਾਰਤੀ ਫੌਜ ਨੇ ਪਾਕਿਸਤਾਨ ਨੂੰ ਅੱਤਵਾਦ 'ਤੇ ਸ਼ਿਕੰਜਾ ਕੱਸਣ ਦੀ ਦਿੱਤੀ ਚਿਤਾਵਨੀ

ਭਾਰਤੀ ਫੌਜ ਨੇ ਪਾਕਿਸਤਾਨ ਨੂੰ ਅੱਤਵਾਦ ‘ਤੇ ਸ਼ਿਕੰਜਾ ਕੱਸਣ ਦੀ ਦਿੱਤੀ ਚਿਤਾਵਨੀ

ਨਵੀਂ ਦਿੱਲੀ/ਬਿਊਰੋ ਨਿਊਜ਼
ਕੰਟਰੋਲ ਰੇਖਾ ‘ਤੇ ਹਥਿਆਰਬੰਦ ਘੁਸਪੈਠੀਆਂ ਦੇ ਹਮਲੇ ਵਿਚ ਤਿੰਨ ਫੌਜੀ ਜਵਾਨਾਂ ਦੀ ਸ਼ਹੀਦੀ ਮਗਰੋਂ ਭਾਰਤੀ ਫੌਜ ਨੇ ਪਾਕਿਸਤਾਨ ਫੌਜ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਭਾਰਤੀ ਫੌਜ ਕਿਹਾ ਨੇ ਪਾਕਿ ਆਪਣੀ ਜ਼ਮੀਨ ‘ਤੇ ਅੱਤਵਾਦੀਆਂ ਦੀਆਂ ਹਰਕਤਾਂ ‘ਤੇ ਰੋਕ ਲਗਾਵੇ ਅਤੇ ਘੁਸਪੈਠ ਵਿਚ ਉਨ੍ਹਾਂ ਦੀ ਮਦਦ ਨਾ ਕਰੇ। ਫੌਜ ਨੇ ਕਿਹਾ ਹੈ ਕਿ ਉਸ ਨੂੰ ਜਾਣਕਾਰੀ ਹੈ ਕਿ ਵੱਡੀ ਗਿਣਤੀ ਵਿਚ ਅੱਤਵਾਦੀ ਸਰਹੱਦ ਪਾਰ ਲਾਂਚ ਪੈਡ ‘ਤੇ ਬੈਠੇ ਹਨ ਅਤੇ ਉਹ ਬਰਫ਼ਬਾਰੀ ਸ਼ੁਰੂ ਹੋਣ ਤੋਂ ਪਹਿਲਾਂ ਘੁਸਪੈਠ ਦੀ ਤਾਂਘ ਵਿਚ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਕੰਟਰੋਲ ਰੇਖਾ ਨੂੰ ਪਾਰ ਕਰਕੇ ਆਏ 5-6 ਹਥਿਆਰਬੰਦ ਘੁਸਪੈਠੀਆਂ ਨੇ ਲੰਘੇ ਕੱਲ੍ਹ ਜੰਮੂ ਖੇਤਰ ਦੇ ਸੁੰਦਰਬਨੀ ਸੈਕਟਰ ਵਿਚ ਅਚਾਨਕ ਭਾਰਤੀ ਫੌਜ ਦੇ ਗਸ਼ਤੀ ਦਲ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਤਿੰਨ ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ।

RELATED ARTICLES
POPULAR POSTS