17 C
Toronto
Thursday, September 17, 2026
spot_img
Homeਭਾਰਤਕੇਂਦਰ ਨੇ ਸਿੱਖਾਂ ਦੀ ਕਾਲੀ ਸੂਚੀ 'ਚੋਂ ਕਈ ਨਾਮ ਹਟਾਏ

ਕੇਂਦਰ ਨੇ ਸਿੱਖਾਂ ਦੀ ਕਾਲੀ ਸੂਚੀ ‘ਚੋਂ ਕਈ ਨਾਮ ਹਟਾਏ

ਕੇਂਦਰ ਨੇ ਸਿੱਖਾਂ ਦੀ ਕਾਲੀ ਸੂਚੀ ‘ਚੋਂ ਕਈ ਨਾਮ ਹਟਾਏਨਰਿੰਦਰ ਮੋਦੀ ਦੇ ਦਖਲ ਤੋਂ ਬਾਅਦ ਚੁੱਕਿਆ ਗਿਆ ਇਹ ਕਦਮ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਦੇਸ਼ਾਂ ਵਿਚ ਵਸੇ ਸਿੱਖਾਂ ‘ਤੇ ਵੀਜ਼ਾ ਪਾਬੰਦੀ ਲਗਾਉਣ ਵਾਲੀ ਕੇਂਦਰ ਸਰਕਾਰ ਦੀ ਗੁਪਤ ਕਾਲੀ ਸੂਚੀ ਵਿਚੋਂ ਕੁੱਝ ਸਿੱਖਾਂ ਦੇ ਨਾਮ ਹਟਾ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਥਿਤ ਦਖ਼ਲ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਿਖੀ ਗਈ ਚਿੱਠੀ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਹ ਦਖ਼ਲ ਦਿੱਤਾ ਹੈ। ਬਾਦਲ ਨੇ ਕਾਲੀ ਸੂਚੀ ਵਿਚੋਂ 36 ਸਿੱਖਾਂ ਦੇ ਨਾਮ ਹਟਾਉਣ ਦੀ ਬੇਨਤੀ ਕੀਤੀ ਸੀ। ਜਾਣਕਾਰੀ ਅਨੁਸਾਰ ਵੱਖ-ਵੱਖ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਕਾਲੀ ਸੂਚੀ ਵਿਚੋਂ ਕੁੱਝ ਨਾਵਾਂ ਨੂੰ ਹਟਾ ਦਿੱਤਾ ਗਿਆ ਹੈ। ਕਾਲੀ ਸੂਚੀ ਵਿੱਚ ਨਾਮ ਹੋਣ ਕਾਰਨ ਵਿਦੇਸ਼ਾਂ ਵਿੱਚ ਫਸੇ ਕਈ ਸਿੱਖ ਆਗੂਆਂ ਨੂੰ ਦੇਸ਼ ਆਉਣ ਦੀ ਆਗਿਆ ਨਹੀਂ ਸੀ।

RELATED ARTICLES
POPULAR POSTS