15 C
Toronto
Wednesday, September 17, 2025
spot_img
Homeਨਜ਼ਰੀਆਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ
+1 416-558-5530
ਕਿਸਾਨ ਬਨਾਮ ਸਰਕਾਰ
ਮਿਲੀ ਕੁਰਸੀ ਦਾ ਕਾਹਤੋਂ ਹੰਕਾਰ ਕਰੀਏ,
ਅੱਜ ਤੁਸੀਂ ਤੇ ਕੱਲ੍ਹ ਕੋਈ ਹੋਰ ਬਹਿ ਜੂ ।ઠ
ਲੋਕ ਲਹਿਰ ਦੇ ਓਧਰ ਹੀ ਮੱਚਣ ਭਾਂਬੜ੍ਹ,
ਜਿਸ ਪਾਸੇ ਵੀ ਅੰਦੋਲਨ ਦੀ ਚਿਣਗ਼ ਖ਼ਹਿ ਜੂ ।
ਵੋਟਾਂ ਪਾਉਣ ਵਾਲੇ ਹੀ ਜੇਕਰ ਨਰਾਜ਼ ਹੋ ਗਏ,
ਰੇਤ ਵਾਂਗਰਾਂ ਸੱਤਾ ਦਾ ਮਹਿਲ ਢਹਿ ਜੂ ।
ਗਰੀਬੀ ਅਤੇ ਕਰਜ਼ੇ ਦੀ ਮਾਰ ਜਿਹੜਾ ਜ਼ਰੀ ਜਾਂਦਾ,
ਬੌਛਾਰਾਂ ਪਾਣੀ ਦੀਆਂ ਦੋ-ਚਾਰ ਹੋਰ ਸਹਿ ਜੂ ।
ਖਾਸ ਮੀਡੀਏ ਦੀ ਗ਼ਲੀ ਨਾ ਦਾਲ ਬਹੁਤੀ,
ਭੁਲੇਖ਼ਾ ਉਹਨਾਂ ਦਾ ਵੀ ਸਮੇਂ ਦੇ ਨਾਲ ਲਹਿ ਜੂ ।
ਭਲਾ ਸਾਰਿਆਂ ਦਾ ਜੇ ਸਰਕਾਰ ਲੋਚੇ,
ਹੋ ਸਕਦਾ ਇਤਿਹਾਸ ਵਿੱਚ ਨਾਮ ਰਹਿ ਜੂ ।
ਕਈ ਆਏ ਤੇ ઠਜ਼ੋਰ ਲਾ ઠਮੁੜੇ ਏਥੋਂ,
ਸਭ ਦੀਆਂ ਫ਼ੋਟੋਆਂ ਤੇ ਵਾਰੋ-ਵਾਰੀ ਹਾਰ ਪੈ ਜੂ ।
ਅੱਗੇ ਵਧ ਕੇ ਹੱਟਣਾ ਪਿਆ ਪਿੱਛੇ,
ਆਉਣ ਵਾਲਾ ‘ਬਲਵਿੰਦਰਾ’ ਇਤਿਹਾਸ ਕਹਿ ਜੂ ।
gillbs@’hotmail.com
gillbs@’hotmail.com

RELATED ARTICLES
POPULAR POSTS